ਜਲੰਧਰ: ਪੰਜਾਬ ਅੰਦਰ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਤਰਫਾ ਫਤਵਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਜਲੰਧਰ ਪੱਛਮੀ ਤੋਂ 37325 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ਉਨ੍ਹਾਂ ਨੂੰ ਕੁੱਲ੍ਹ 55246 ਵੋਟਾਂ ਪਈਆਂ ਹਨ ਜਦਕਿ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਲ 17921 ਵੋਟਾਂ ਨਾਲ ਦੂਜੇ ਨੰਬਰ ਉੱਤੇ ਰਹੇ। ਤੀਜੇ ਨੰਬਰ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰ ਕੌਰ ਰਹੇ ਜਿਨ੍ਹਾਂ ਨੂੰ16757, ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਸੁਰਜੀਤ ਕੌਰ ਨੂੰ 1242 ਅਤੇ ਬਸਪਾ ਦੇ ਉਮੀਦਵਾਰ ਬਿੰਦਰ ਕੁਮਾਰ ਨੂੰ 734 ਵੋਟਾਂ ਪਈਆਂ ਹਨ।
10:13 AM, 13 Jul 2024 (IST)
ਜਲੰਧਰ ਪੱਛਮੀ ਬਾਈ ਪੋਲ
ਗੇੜ -6
ਮਹਿੰਦਰ ਭਗਤ ਆਪ-27168
ਸੁਰਿੰਦਰ ਕੌਰ ਕਾਂਗਰਸ-9204
ਸ਼ੀਤਲ ਅੰਗੁਰਲ ਬੀਜੇਪੀ-6557
10:09 AM, 13 Jul 2024 (IST)
ਜਲੰਧਰ ਪੱਛਮੀ ਬਾਈ ਪੋਲ
ਗੇੜ -5
ਮਹਿੰਦਰ ਭਗਤ ਆਪ-23189
ਸੁਰਿੰਦਰ ਕੌਰ ਕਾਂਗਰਸ-8001
ਸ਼ੀਤਲ ਅੰਗੁਰਲ ਬੀਜੇਪੀ-4395
10:08 AM, 13 Jul 2024 (IST)
ਜਲੰਧਰ ਵੈਸਟ ਬਾਈ ਪੋਲ
ਗੇੜ-4
ਮਹਿੰਦਰ ਭਗਤ ਆਪ-18469
ਸੁਰਿੰਦਰ ਕੌਰ ਕਾਂਗਰਸ-6871
ਸ਼ੀਤਲ ਅੰਗੁਰਲ ਭਾਜਪਾ-3638
9:48 AM, 13 Jul 2024 (IST)
ਤੀਜਾ ਪੜਾਅ-3
ਮਹਿੰਦਰ ਭਗਤ 'ਆਪ'-13847
ਸੁਰਿੰਦਰ ਕੌਰ ਕਾਂਗਰਸ-4938
ਸ਼ੀਤਲ ਅੰਗੁਰਲ ਭਾਜਪਾ-2782
8:26 AM, 13 Jul 2024 (IST)
ਪੰਜਾਬ ਦੀ ਜਲੰਧਰ ਪੱਛਮੀ ਸੀਟ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇੱਕ ਕੇਂਦਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਦੇਖੇ ਗਏ। ਇਸੇ ਤਰ੍ਹਾਂ ਦੂਜੇ ਰਾਜਾਂ ਦੀਆਂ ਸੀਟਾਂ 'ਤੇ ਵੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕੁੱਲ 14 ਟੇਬਲਾਂ ਉੱਪਰ ਹੋ ਰਹੀ ਹੈ ਗਿਣਤੀ अ 13 ਰਾਊਂਡ ਵਿੱਚ ਹੋਵੇਗੀ ਗਿਣਤੀ
ਨਵੀਂ ਦਿੱਲੀ: ਦੇਸ਼ ਦੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਹੋਵੇਗੀ। ਗਿਣਤੀ ਕੇਂਦਰਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵੱਖ-ਵੱਖ ਪਾਰਟੀਆਂ ਦੇ ਏਜੰਟ ਗਿਣਤੀ ਕੇਂਦਰਾਂ 'ਤੇ ਪੁੱਜਣੇ ਸ਼ੁਰੂ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਵਾਲੀ ਹੈ। ਚੋਣ ਕਮਿਸ਼ਨ ਵੱਲੋਂ ਵੋਟਾਂ ਦੀ ਗਿਣਤੀ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਦੱਸ ਦੇਈਏ ਕਿ 10 ਜੁਲਾਈ ਨੂੰ ਸੱਤ ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਸ਼ਾਂਤੀਪੂਰਨ ਉਪ ਚੋਣਾਂ ਹੋਈਆਂ ਸਨ। ਪੰਜਾਬ ਦੀ ਇਕ, ਉੱਤਰਾਖੰਡ ਦੀ ਦੋ, ਹਿਮਾਚਲ ਪ੍ਰਦੇਸ਼ ਦੀ ਤਿੰਨ, ਪੱਛਮੀ ਬੰਗਾਲ ਦੀ ਚਾਰ ਅਤੇ ਬਿਹਾਰ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਦੀ ਇਕ-ਇਕ ਵਿਧਾਨ ਸਭਾ ਸੀਟ 'ਤੇ ਉਪ ਚੋਣਾਂ ਹੋਈਆਂ। ਇਨ੍ਹਾਂ ਸਾਰੀਆਂ ਸੀਟਾਂ 'ਤੇ ਕੁੱਲ 121 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਜ਼ਿਮਨੀ ਚੋਣ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਸਮੇਤ ਕਈ ਦਿੱਗਜਾਂ ਸਮੇਤ ਕਈ ਆਗੂਆਂ ਨੇ ਆਪਣੀ ਕਿਸਮਤ ਅਜ਼ਮਾਈ ਹੈ।
- ਹਿਮਾਚਲ 'ਚ CM ਸੁੱਖੂ ਨੂੰ ਮਿਲੇਗੀ ਮਜ਼ਬੂਤੀ ਜਾਂ ਜੈਰਾਮ ਦਾ ਵਧੇਗਾ ਸਿਆਸੀ ਕੱਦ , ਅੱਜ ਦੇ ਨਤੀਜਿਆਂ ਮਗਰੋਂ ਤਸਵੀਰ ਹੋਵੇਗੀ ਸਾਫ਼ - Himachal Bypoll Result 2024
- ਹਰਿਆਣਾ STF ਨਾਲ ਮੁਕਾਬਲੇ 'ਚ ਮਾਰੇ ਗਏ ਭਾਊ ਗੈਂਗ ਦੇ 3 ਸ਼ੂਟਰ , ਫਿਰੌਤੀ ਅਤੇ ਕਤਲ ਸਮੇਤ ਕਈ ਅਪਰਾਧਾਂ 'ਚ ਸਨ ਲੋੜੀਂਦੇ - bhau gang shooter shot dead
- ਸਿੱਕਮ 'ਚ NH 10 'ਤੇ ਫਿਰ ਡਿੱਗੀਆਂ ਢਿੱਗਾਂ, ਇੱਕ ਦੀ ਮੌਤ - RESH LANDSLIDES ROCK NH 10