ਲੁਧਿਆਣਾ: ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਕਿਸਾਨ ਯੂਨੀਅਨ ਖੋਸਾ ਦੇ ਵੱਲੋਂ ਸਾਂਝੇ ਤੌਰ 'ਤੇ ਅੱਜ ਲੁਧਿਆਣਾ ਤੋਂ ਇੱਕ ਕਾਫਲਾ ਅੰਮ੍ਰਿਤਸਰ ਦੇ ਲਈ ਰਵਾਨਾ ਹੋਇਆ। ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਖਡੂਰ ਸਾਹਿਬ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਦੀ ਰਿਹਾਈ ਨੂੰ ਲੈ ਕੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਜੇਲ ਤੋਂ ਬਾਹਰ ਭੇਜਣਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਗਏ ਨੁਮਾਇਦੇ ਨੂੰ ਇਸ ਤਰ੍ਹਾਂ ਜੇਲ ਦੇ ਵਿੱਚ ਰੱਖਣਾ ਸਹੀ ਨਹੀਂ ਹੈ ਉਹ ਲੋਕਾਂ ਦਾ ਚੁਣਿਆ ਨੁਮਾਇੰਦਾ ਹੈ ਉਸ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਦੀਆਂ ਸਮੱਸਿਆਵਾਂ ਪਾਰਲੀਮੈਂਟ ਦੇ ਵਿੱਚ ਰੱਖ ਸਕੇ।
ਲੋਕਾਂ ਨੇ ਅੰਮ੍ਰਿਤਪਾਲ ਦੇ ਹੱਕ 'ਚ ਦਿੱਤਾ ਫਤਵਾ: ਕਿਸਾਨ ਆਗੂਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਇਕੱਠ ਕੀਤਾ ਗਿਆ ਅਤੇ ਅੰਮ੍ਰਿਤਸਰ ਲਈ ਰਵਾਨਾ ਹੋਏ। ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਹੀ ਇਸ ਲਈ ਜਿੰਮੇਵਾਰ ਹਨ। ਉਹਨਾਂ ਨੇ ਕਿਹਾ ਕਿ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਵੱਡੇ ਵੋਟ ਬੈਂਕ ਦੇ ਨਾਲ ਅੰਮ੍ਰਿਤਪਾਲ ਦੀ ਜਿੱਤ ਹੋਈ ਹੈ ਤਾਂ ਉਸ ਨੂੰ ਜੇਲ ਵਿੱਚ ਰੱਖਣਾ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਲੋਕਾਂ ਦਾ ਮਤ ਹੈ, ਲੋਕ ਉਸਨੂੰ ਆਪਣਾ ਨੁਮਾਇੰਦਾ ਚੁਣ ਚੁੱਕੇ ਹਨ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਜ਼ਾਰਾਂ ਵੋਟਾਂ ਦੀ ਫਰਕ ਦੇ ਨਾਲ ਜਿੱਤਿਆ ਹੈ। ਇਸ ਕਰਕੇ ਲੋਕਾਂ ਦੇ ਕੰਮਾਂ ਦੇ ਲਈ ਉਸ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਡੀਸੀ ਨੂੰ ਮੰਗ ਪੱਤਰ ਦੇਣਗੇ ਉਸ ਤੋਂ ਬਾਅਦ ਜੇਕਰ ਲੋੜ ਪਈ ਤਾਂ ਅੰਮ੍ਰਿਤਪਾਲ ਦੀ ਰਿਹਾਈ ਦੇ ਲਈ ਉਹ ਧਰਨੇ ਪ੍ਰਦਰਸ਼ਨ ਵੀ ਕਰਨਗੇ।
- ਘਰ 'ਚ ਹੋਏ ਮਾਮੂਲੀ ਕਲੇਸ਼ ਤੋਂ ਬਾਅਦ ਵਿਅਕਤੀ ਨੇ ਕੀਤੀ ਖੁਦਕੁਸ਼ੀ, ਪਿੱਛੇ ਛੱਡ ਗਿਆ 5 ਮਹੀਨੇ ਦੀ ਮਾਸੂਮ ਬੱਚੀ - person committed suicide
- ਸੰਸਦ 'ਚ ਚੰਨੀ ਤੇ ਬਿੱਟੂ ਦੀ ਆਪਸੀ ਤਲਖੀ ਨੂੰ ਲੈਕੇ ਰਾਜ ਕੁਮਾਰ ਵੇਰਕਾ ਦਾ ਬਿਆਨ, ਬਿੱਟੂ ਨੂੰ ਕਿਹਾ... - Raj Kumar Verka
- ਅੰਮ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਮਿਲੀ ਜ਼ਮਾਨਤ - Amritpal Singh brother got bail
ਦੇਸ਼ 'ਚ ਲਾਗੂ ਹੂੰਦੇ ਦੋ ਕਾਨੂੰਨ : ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਦੋ ਤਰ੍ਹਾਂ ਦੇ ਕਾਨੂੰਨ ਹਨ ਇਕ ਕਾਨੂੰਨ ਉਹਨਾਂ ਦਾ ਹੈ ਜਿਨਾਂ ਨੇ ਜਹਾਜ਼ ਅਗਵਾ ਕਰਕੇ ਆਪਣੀ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਨੂੰ ਰਿਹਾ ਕਰਵਾਇਆ ਅਤੇ ਦੁਜਾ ਕਾਨੂੰਨ ਸਿੱਖਾਂ ਲਈ ਹੈ ਜੋ ਆਪਣੇ ਹੱਕ ਮੰਗਣ 'ਤੇ ਜੇਲ੍ਹਾਂ 'ਚ ਬੰਦ ਕੀਤੇ ਜਾਂਦੇ ਹਨ। ਸ਼ੁਰੂ ਤੋਂ ਲੈਕੇ ਹੁਣ ਤੱਕ ਸਿੱਖਾਂ ਨਾਲ ਮਾੜੀ ਹੁੰਦੀ ਆਈ ਹੈ ਪਰ ਹੁਣ ਅਸੀਂ ਇਸ ਦੇ ਖਿਲਾਫ ਅਵਾਜ਼ ਬੁਲੰਦ ਕਰਾਂਗੇ ਅਤੇ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰਵਾਵਾਂਗੇ।