ਫਰੀਦਕੋਟ: ਆਮ ਆਦਮੀ ਪਾਰਟੀ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੋਰਾਨ ਉਹਨਾਂ ਪਿੰਡ ਦੇ ਇਕੱਠ 'ਚ ਕਿਸਾਨਾਂ ਨਾਲ ਬੈਠ ਕੇ ਗਲਾਂ ਕੀਤੀਆਂ। ਇਸ ਦੌਰਾਨ ਕਿਸਾਨ ਬੀਬੀਆਂ ਨੇ ਵੀ ਸਵਾਲ ਕੀਤਾ ਅਤੇ ਸੰਧਵਾਂ ਨੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦਿੰਤੇ। ਸੰਧਵਾ ਨੇ ਕਿਹਾ ਕਿ ਉਹਨਾਂ ਨੁੰ ਵਧੀਆ ਲੱਗ ਰਿਹਾ ਹੈ ਕਿ ਲੋਕ ਖੁਦ ਉਹਨਾਂ ਤੋਂ ਸਵਾਲ ਕਰ ਰਹੇ ਹਨ। ਸਪੀਕਰ ਨੇ ਕਿਹਾ ਲੀਡਰਾਂ ਨੂੰ ਜਗਾਉਣ ਵਾਸਤੇ ਲੋਕਾਂ ਵੱਲੋਂ ਸਵਾਲ ਕਰਨੇ ਵੀ ਜਰੂਰੀ ਹਨ।
ਕਿਸਾਨਾਂ ਨੇ ਇੱਕਠੇ ਹੋ ਕੇ ਆਗੂਆਂ ਦਾ ਵਿਰੋਧ ਕੀਤਾ: ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਸਾਹਮਣੇ ਸਵਾਲ ਰੱਖੇ ਜਾਂਦੇ ਹਨ, ਫਰੀਦਕੋਟ ਲੋਕ ਸਭਾ ਹਲਕੇ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਵੀ ਘੇਰ ਕੇ ਸਵਾਲ ਪੁੱਛੇ ਜਾ ਰਹੇ ਹਨ। ਉਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਤਮਜੀਤ ਅਨਮੋਲ ਵੱਲੋਂ ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਪਿੰਡਾਂ 'ਚ ਕੀਤੇ ਜਾ ਰਹੇ ਪ੍ਰਚਾਰ ਦੋਰਾਨ ਵੀ ਪਿੰਡ ਮਿਸਰੀਵਾਲਾ 'ਚ ਕਿਸਾਨ ਇਕੱਠੇ ਹੋ ਗਏ। ਕਿਸਾਨਾਂ ਦੇ ਨਾਲ ਕਿਸਾਨ ਬੀਬੀਆਂ ਵੀ ਸ਼ਾਮਲ ਸਨ। ਜਿਨ੍ਹਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਾਹਮਣੇ ਸਵਾਲ ਰੱਖਣ ਲਈ ਇਹ ਇਕੱਠ ਕੀਤਾ ਅਤੇ ਸੰਧਵਾਂ ਤੱਕ ਪੁਲਿਸ ਅਧਿਕਾਰੀਆਂ ਰਾਹੀਂ ਆਪਣੀ ਗੱਲ ਪਹੁੰਚਾ ਦਿੱਤੀ ਕਿ ਸਪੀਕਰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਕੇ ਜਾਣ,ਨਹੀਂ ਤਾਂ ਸਾਡੇ ਵੱਲੋਂ ਘਿਰਾਓ ਕੀਤਾ ਜਾਵੇਗਾ। ਉੱਥੇ ਆਪਣੀ ਸਪੀਚ ਖਤਮ ਕਰਦਿਆਂ ਸਪੀਕਰ ਕੁਲਤਾਰ ਸੰਧਵਾਂ ਖੁਦ ਕਿਸਾਨਾਂ ਦੇ ਇਕੱਠ 'ਚ ਪਹੁੰਚ ਗਏ ਪਹਿਲਾਂ ਬੀਬੀਆਂ ਸਾਹਮਣੇ ਗਏ। ਜਿੱਥੇ ਕਿਸਾਨ ਬੀਬੀਆਂ ਨੇ ਤਿੱਖੇ ਸਵਾਲ ਕੀਤੇ ਪਰ ਸਪੀਕਰ ਵੱਲੋ ਹਸ ਹਸ ਬੀਬੀਆਂ ਦੇ ਸਵਾਲ ਲਏ ਅਤੇ ਹਲ ਕਰਨ ਦਾ ਵਿਸ਼ਵਾਸ ਦਿਵਾਇਆ ਉਸ ਉਪਰੰਤ ਕਿਸਾਨਾਂ ਨਾਲ ਬੈਠ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਜਲਦ ਹੋਣਗੇ ਕਿਸਾਨਾਂ ਦੇ ਮਸਲੇ ਹਲ: ਕਿਸਾਨ ਬੀਬੀਆਂ ਨੇ 1000 ਰੁਪਏ,ਵੱਧ ਰਹੇ ਨਸ਼ੇ ਅਤੇ ਕੁਲਤਾਰ ਵਲੋਂ ਊਨਾ ਨੂੰ ਨਾਂ ਮਿਲਣ ਅਤੇ ਫੋਨ ਨਾਂ ਉਠਾਉਣ ਆਦਿ ਕਾਫੀ ਸਵਾਲਾਂ ਦੇ ਜਵਾਬ ਮੰਗੇ ਓਥੇ ਕਿਸਾਨਾਂ ਨੇ ਸਿੱਧੇ ਤੌਰ ਤੇ ਫਸਲਾਂ ਦਾ ਮੁਆਵਜ਼ਾ, ਪਿੰਡਾਂ ਚ ਸ਼ਰੇਆਮ ਵਿਕਦਾ ਨਸ਼ਾ, ਪਾਣੀ ਸਮੇਤ ਕਈ ਸਵਾਲ ਸਪੀਕਰ ਸਾਹਮਣੇ ਰੱਖੇ ਪਰ ਕਿਸਾਨ ਬੀਬੀਆਂ ਅਤੇ ਕਿਸਾਨ ਸਪੀਕਰ ਵੱਲੋ ਊਨਾ ਦੇ ਸਵਾਲਾਂ ਦਾ ਕੋਈ ਠੋਸ ਜਵਾਬ ਨਾਂ ਦੇਣ ਤੇ ਨਿਰਾਸ਼ਤਾ ਦਾ ਪ੍ਰਗਟਾਵਾ ਕੀਤਾ। ਦੂਜੇ ਪਾਸੇ ਕੁਲਤਾਰ ਸੰਧਵਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਇਨ੍ਹਾਂ ਮਾਨ ਬਖਸ਼ਿਆ ਉਹ ਉਨ੍ਹਾਂ ਕੋਲ ਆਏ ਉਨ੍ਹਾਂ ਦੇ ਵਿਚ ਰਹਿਣਗੇ ਉਨ੍ਹਾਂ ਕਿਹਾ ਉਨ੍ਹਾਂ ਨੇ ਮੇਰੇ ਤੇ ਸਰਕਾਰ ਸਾਹਮਣੇ ਸਵਾਲ ਰੱਖੇ ਜਿਸਦਾ ਉਹ ਹਲ ਕਰਨਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਜਿਹੜੇ ਸਵਾਲ ਉਨ੍ਹਾਂ ਨੂੰ ਕਿਤੇ ਹੈ ਇਹ ਕਰਨੇ ਚਾਹੀਦੇ ਆ ਫਿਰ ਹੀ ਲੀਡਰ ਜਾਗਦੇ ਹਨ।