ਰੋਪੜ : ਰੋਪੜ ਮੁਲਾਜਮ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਪੰਜਾਬ ਦੀ ਰੋਪੜ ਇਕਾਈ ਦੇ ਵੱਖੋ ਵੱਖਰੇ ਵਿਭਾਗਾਂ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਅਗਵਾਈ ਵਿੱਚ ਰਣਜੀਤ ਬਾਗ ਰੋਪੜ ਤੋਂ ਹਲਕਾ ਵਿਧਾਇਕ ਰੋਪੜ ਦਿਨੇਸ਼ ਚੱਢਾ ਦੀ ਰਿਹਾਇਸ਼ ਤੱਕ ਜਬਰਦਸਤ ਰੋਸ ਮਾਰਚ ਕੀਤਾ। ਮੁਲਾਜਮ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਪੰਜਾਬ ਦੀ ਰੋਪੜ ਇਕਾਈ ਦੇ ਵੱਖੋ ਵੱਖਰੇ ਵਿਭਾਗਾਂ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਰਾਧੇ ਸ਼ਿਆਮ ਕੋ ਕਨਵੀਨਰ, ਸੁਖਦੇਵ ਸਿੰਘ ਸੁਰਤਾਪੁਰੀ ਜਿਲਾ ਪ੍ਰਧਾਨ, ਨਰਿੰਦਰ ਸੈਣੀ ਸਕੱਤਰ ਏਟਕ ਪੰਜਾਬ, ਮਲਾਗਰ ਸਿੰਘ ਖਮਾਣੋ ਡੀਐੱਮਐੱਫ, ਬੀਐੱਸ ਸੈਣੀ, ਅਵਤਾਰ ਸਿੰਘ ਲੋਦੀਮਾਜਰਾ, ਨਸੀਬ ਸਿੰਘ ਰੋਡਵੇਜ, ਜਸਵੀਰ ਸਿੰਘ ਪੈਨਸ਼ਨਰ ਮੈਡਲੇ ਗਰੁੱਪ, ਗੁਰਵਿੰਦਰ ਸਿੰਘ ਸਸਕੌਰ, ਕਰਮ ਸਿੰਘ, ਜਤਿੰਦਰ ਪਾਲ ਸਿੰਘ ਕਾਂਗੜ, ਸੱਤਪਾਲ ਏਈ, ਗੁਰਵਿੰਦਰ ਸਿੰਘ ਹਜਾਰਾ ਵਰਕਿੰਗ ਪ੍ਰਧਾਨ ਫੈਡਰੇਸ਼ਨ ਏਟਕ ਪੰਜਾਬ, ਗੁਰਨਾਮ ਸਿੰਘ ਅੌਲਖ,ਦੀ ਅਗਵਾਈ ਵਿੱਚ ਮਹਾਰਾਜਾ ਰਣਜੀਤ ਬਾਗ ਰੂਪਨਗਰ ਤੋਂ ਹਲਕਾ ਵਿਧਾਇਕ ਰੋਪੜ ਦਿਨੇਸ਼ ਚੱਢਾ ਦੀ ਰਿਹਾਇਸ਼ ਤੱਕ ਰੋਸ ਮਾਰਚ ਕੀਤਾ।
ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ: ਮਾਰਚ ਵਿੱਚ ਸ਼ਾਮਲ ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਕਰਨਾ ਅਤੇ ਠੇਕੇਦਾਰਾਂ ਹੱਥ ਸੌਂਪਣਾ ਬੰਦ ਕੀਤਾ ਜਾਵੇ। ਪੈਨਸ਼ਨਰਾਂ ਦੀ ਪੈਨਸ਼ਨ 2 ਦਸ਼ਮਲਵ 59 ਦੇ ਫਾਰਮੂਲੇ ਨਾਲ ਸੋਧਕੇ ਫਿਕਸ ਕੀਤੀ ਜਾਵੇ,ਮੁਲਾਜ਼ਮਾਂ ਤੇ ਪੈਨਸ਼ਨਰ ਦਾ ਮਹਿੰਗਾਈ ਭੱਤਾ 46 ਪ੍ਰਤੀਸ਼ਤ ਫਿਕਸ ਕਰਕੇ ਏਰੀਅਰ ਜਾਰੀ ਕੀਤਾ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਵੇ,ਠੇਕੇਦਾਰੀ ਆਉਟਸੋਰਸਿੰਗ ਪ੍ਰਾਈਵੇਟਸ਼ਨ ਰਾਹੀ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਭਵਿੱਖ ਵਿਚ ਪੱਕੀ ਭਰਤੀ ਕੀਤੀ ਜਾਵੇ।
- ਕਿਸਾਨਾਂ ਦਾ ਦਿੱਲੀ ਵੱਲ ਕੂਚ; ਕਈ ਥਾਵਾਂ 'ਤੇ ਜਾਮ, ਪੁਲਿਸ ਨੇ ਬਾਰਡਰਾਂ 'ਤੇ ਵਧਾਈ ਸੁਰੱਖਿਆ
- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ
- ਜੰਤਰ-ਮੰਤਰ ਤੋਂ ਕੇਜਰੀਵਾਲ ਦਾ ਕੇਂਦਰ 'ਤੇ ਹਮਲਾ, ਕਿਹਾ- ਕੇਂਦਰ ਨੇ ਵਿਰੋਧੀ ਧਿਰ ਨੂੰ ਹਿੰਦੁਸਤਾਨ-ਪਾਕਿਸਤਾਨ ਵਿੱਚ ਬਦਲ ਦਿੱਤਾ
37 ਭੱਤੇ ਬਹਾਲ ਕੀਤੇ ਜਾਣ: ਤਿੰਨ ਸਾਲ ਦਾ ਪ੍ਰਵੇਸ਼ਵੇਸ਼ਲ ਸਮਾਂ ਸਮੇਤ ਪੂਰੀ ਤਨਖਾਹ ਕੀਤਾ ਜਾਵੇ ਮੁਲਾਜ਼ਮਾ ਦੇ ਬੰਦ ਕੀਤੇ 37 ਭੱਤੇ ਬਹਾਲ ਕੀਤੇ ਜਾਣ 6ਵੇਂ ਤਨਖਾਹ ਕਮਿਸ਼ਨ ਦਾ ਏਰੀਅਰ ਜਾਰੀ ਕੀਤਾ ਜਾਵੇ ਆਦਿ ਮੰਗਾਂ ਦੀ ਪੂਰਤੀ ਕਰਨ ਦੀ ਮੰਗ ਕੀਤੀ। ਇਨਾਂ ਤਮਾਮ ਮੰਗਾਂ ਦੀ ਪ੍ਰਾਪਤੀ ਲਈ 9 ਫਰਬਰੀ ਨੂੰ ਅਨੰਦਪੁਰ ਸਾਹਿਬ ਦੇ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਠੀ ਤੱਕ ਮਾਰਚ ਕਰਕੇ ਨੋਟਿਸ ਦਿਤਾ ਜਾਵੇਗਾ ਅਤੇ 22 ਫਰਬਰੀ ਨੂੰ ਚਮਕੌਰ ਸਾਹਿਬ ਦੇ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਮੋਰਿੰਡਾ ਤੱਕ ਰੋਸ ਮਾਰਚ ਕਰਕੇ ਨੋਟਿਸ ਦਿਤਾ ਜਾਵੇਗਾ।16 ਫਰਬਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਰੋਪੜ ਜਿਲੇ ਵਿੱਚ ਲਾਗੂ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਪੈਨਸ਼ਨਰ ਆਗੂਆਂ ਨੇ ਸ਼ਾਮਲ ਹੋਕੇ ਜਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ।