ETV Bharat / state

ਹੁਸ਼ਿਆਰਪੁਰ ਦੀ ਵੱਡੀ ਖਬਰ, ਬੇਹੱਦ ਭੀੜ ਭੜੱਕੇ ਵਾਲੇ ਗਊਸ਼ਾਲਾ ਬਾਜ਼ਾਰ 'ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ - News of gangsters hiding

Big news of Hoshiarpur: ਹੁਸ਼ਿਆਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਕਿ ਹੁਸਿ਼ਆਰਪੁਰ ਦੇ ਬੇਹੱਦ ਭੀੜ ਭੜੱਕੇ ਵਾਲੇ ਗਊਸ਼ਾਲਾ ਬਾਜ਼ਾਰ 'ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਤੋਂ ਬਾਅਦ ਸਾਰਾ ਹੀ ਬਾਜ਼ਾਰ ਭਾਰੀ ਪੁਲਿਸ ਫੋਰਸ ਆ ਗਈ ਹੈ। ਪੜ੍ਹੋ ਪੂਰੀ ਖਬਰ...

big news of Hoshiarpur
ਗਊਸ਼ਾਲਾ ਬਾਜ਼ਾਰ 'ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ (Etv Bharat (ਪੱਤਰਕਾਰ, ਹੁਸ਼ਿਆਰਪੁਰ))
author img

By ETV Bharat Punjabi Team

Published : Aug 26, 2024, 2:43 PM IST

ਗਊਸ਼ਾਲਾ ਬਾਜ਼ਾਰ 'ਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ (Etv Bharat (ਪੱਤਰਕਾਰ, ਹੁਸ਼ਿਆਰਪੁਰ))

ਹੁਸ਼ਿਆਰਪੁਰ: ਇਸ ਵਕਤ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਕਿ ਹੁਸਿ਼ਆਰਪੁਰ ਦੇ ਬੇਹੱਦ ਭੀੜ ਭੜੱਕੇ ਵਾਲੇ ਗਊਸ਼ਾਲਾ ਬਾਜ਼ਾਰ ਵਿੱਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਤੋਂ ਬਾਅਦ ਸਾਰਾ ਹੀ ਬਾਜ਼ਾਰ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਕਾਫੀ ਜੱਦੋ-ਜਹਿਦ ਤੋਂ ਬਾਅਦ ਪੁਲਿਸ ਵੱਲੋਂ ਐਸ. ਡੀ ਸਕੂਲ ਨਜ਼ਦੀਕ ਸਥਿਤ ਧਰਮਸ਼ਾਲਾ ਦੇ ਅੰਦਰੋਂ 3 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦੁਕਾਨਦਾਰਾਂ ਵਿੱਚ ਵੀ ਫੈਲ ਗਈ ਦਹਿਸ਼ਤ : ਜਦੋਂ ਹੀ ਬਾਜ਼ਾਰ ਪੁਲਿਸ ਛਾਉਣੀ ਵਿੱਚ ਤਬਦੀਲ ਹੋਇਆ ਤਾਂ ਦੁਕਾਨਦਾਰਾਂ ਵਿੱਚ ਵੀ ਦਹਿਸ਼ਤ ਫੈਲ ਗਈ। ਕਿਉਂਕਿ ਵੱਡੀ ਗਿਣਤੀ ਵਿੱਚ ਪੁਲਿਸ ਵੱਲੋਂ ਧਰਮਸ਼ਾਲਾ ਨੂੰ ਘੇਰਾ ਪਾ ਲਿਆ ਗਿਆ ਸੀ।

ਐਨ. ਆਰ. ਆਈ ਦੇ ਗੋਲੀਆਂ ਮਾਰਨ ਵਾਲੇ ਕੇਸ ਨਾਲ ਸਬੰਧ ਹਨ ਇਹ ਗੈਂਗਸਟਰ: ਦੱਸਿਆ ਜਾ ਰਿਹਾ ਐ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਜਾਣਕਾਰੀ ਮਿਲੀ ਹੈ ਕਿ ਐਨ. ਆਰ. ਆਈ ਦੇ ਗੋਲੀਆਂ ਮਾਰਨ ਵਾਲੇ ਕੇਸ ਦਾ ਇਨ੍ਹਾਂ ਗੈਂਗਸਟਰਾਂ ਨਾਲ ਸੰਬੰਧ ਹੋ ਸਕਦਾ ਹੈ।

3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ : ਹਾਲਾਂਕਿ ਪੁਲਿਸ ਵਲੋਂ ਕੋਈ ਜਿ਼ਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਪਰ ਮੌਕੇ 'ਤੇ ਮੌਜੂਦ ਐਸਪੀ ਸਰਬਜੀਤ ਬਾਹੀਆ ਵੱਲੋਂ ਇਹ ਜ਼ਰੁਰ ਦੱਸਿਆ ਗਿਆ ਹੈ ਕਿ 3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਗੱਡੀਆਂ ਵਿੱਚ ਬਿਠਾ ਕੇ ਗੈਂਗਸਟਰਾਂ ਨੂੰ ਲੈ ਕੇ ਨਿਕਲ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.