ਅੰਮ੍ਰਿਤਸਰ : ਪੰਜਾਬ ਵਿੱਚ ਇੱਕ ਜੂਨ ਨੂੰ ਲੋਕ ਸਭਾ ਲਈ ਚੋਣ ਹੋਣ ਜਾ ਰਹੀ ਹੈ ਅਤੇ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਹਰ ਇੱਕ ਰਾਜਨੀਤਿਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਨ ਚੁੱਘ ਅੱਜ ਅੰਮ੍ਰਿਤਸਰ ਆਪਣੇ ਘਰ ਦੇ ਨਜ਼ਦੀਕ ਸ਼ਰਮਾ ਟੀ ਸਟਾਲ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲਈ ਵੋਟ ਵੀ ਮੰਗੇ।
ਚਾਹ 'ਤੇ ਕੀਤੀ ਚਰਚਾ : ਇਸ ਦੌਰਾਨ ਤਰਨ ਚੁੱਘ ਨੇ ਖੁਦ ਹੀ ਦੁਕਾਨ ਦੇ ਉੱਪਰ ਚਾਹ ਬਣਾਈ ਅਤੇ ਖੁਦ ਹੀ ਆਪਣੇ ਦੋਸਤਾਂ ਨੂੰ ਚਾਹ ਵੀ ਦਿੱਤੀ। ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੀਨੀਅਰ ਭਾਜਪਾ ਨੇਤਾ ਤਰੁਣ ਚੁੱਘ ਨੇ ਕਿਹਾ ਕਿ ਇੱਥੇ ਪਹੁੰਚ ਕੇ ਉਹਨਾਂ ਨੂੰ ਆਪਣੀ ਜਵਾਨੀ ਦੇ ਦਿਨ ਯਾਦ ਆ ਗਏ ਅਤੇ ਜਵਾਨੀ ਵਿੱਚ ਜਦੋਂ ਉਹ ਕਾਲਜ ਪੜ੍ਹਦੇ ਸਨ ਤੇ ਕਾਲਜ ਤੋਂ ਬਾਅਦ ਇਸੇ ਦੁਕਾਨ ਤੇ ਆ ਕੇ ਚਾਹ ਪੀਂਦੇ ਸਨ ਤੇ ਨਾਲ ਨਾਲ ਰਾਜਨੀਤੀ ਬਾਰੇ ਰਣਨੀਤੀ ਤਿਆਰ ਕਰਦੇ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਉਨ੍ਹਾਂ ਵੱਲੋਂ ਇਥੋਂ ਹੀ ਚੋਣਾਂ ਦੀ ਤਿਆਰੀ ਕੀਤੀ ਜਾਂਦੀ ਸੀ ਅਤੇ ਹੁਣ ਵੱਡੀ ਲੋਕ ਸਭਾ ਚੋਣਾਂ ਦੀ ਰਣਨੀਤੀ ਵੀ ਇੱਥੇ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੂਰੇ ਦੇਸ਼ ਵਿੱਚ 4 ਜੂਨ ਨੂੰ ਭਾਜਪਾ ਨੂੰ ਵੱਡੀ ਲੀਡ ਨਾਲ ਜਿੱਤ ਮਿਲਣ ਵਾਲੀ ਹੈ ਤੇ ਇੱਕ ਵਾਰ ਫਿਰ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।
- ਡਾ.ਗੁਰਪ੍ਰੀਤ ਕੌਰ ਵੱਲੋਂ ਔਰਤਾਂ ਨੂੰ 1 ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਅੰਮ੍ਰਿਤਾ ਵੜਿੰਗ ਨੇ ਦੱਸਿਆ ਝੂਠ - Amrita Waring slam aap
- ਪਟਿਆਲਾ 'ਚ ਚੋਣ ਪ੍ਰਚਾਰ ਕਰਨ ਪਹੁੰਚਣਗੇ ਪੀਐੱਮ ਮੋਦੀ, ਕਿਸਾਨਾਂ ਵੱਲੋਂ ਵਿਰੋਧੀ ਦੀ ਤਿਆਰੀ, ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ - PM Modi in Patiala to campaign
- ਬਠਿੰਡਾ 'ਚ ਸੀਐਮ ਮਾਨ ਦਾ ਵਿਰੋਧ , ਰੋਡ ਸ਼ੋਅ ਦੌਰਾਨ ਮੌੜ ਮੰਡੀ ਦੇ ਦੁਕਾਨਦਾਰਾਂ ਨੇ ਰੋਸ ’ਚ ਬਜ਼ਾਰ ਕੀਤੇ ਬੰਦ - Protest against CM Mann in Bathinda
ਤਰਨਜੀਤ ਸਿੱਧੂ ਲਈ ਪ੍ਚਾਰ : ਚੋਣ ਪ੍ਰਚਾਰ ਦੌਰਾਨ ਤਰੁਨ ਚੁੱਘ ਨੇ ਕਿਹਾ ਕਿ ਤਰਨਜੀਤ ਸਿੱਧੂ ਲਈ ਨੂੰ ਵੋਟ ਕਰੋ। ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਭਾਜਪਾ ਵੱਲੋਂ ਅੰਮ੍ਰਿਤਸਰ ਵਿੱਚ ਸਭ ਤੋਂ ਮਿਹਨਤੀ, ਸੁਲਝੇ ਹੋਏ ਅਤੇ ਵਧੀਆ ਸੁਭਾਅ ਦੇ ਮਾਲਕ ਉਮੀਦਵਾਰ ਤਰਨਜੀਤ ਸਿੰਘ ਸੰਧੂ ਚੋਣ ਲੜ੍ਹ ਰਹੇ ਹਨ ਅਤੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਤਰਨਜੀਤ ਸੰਧੂ ਨੂੰ ਵੋਟ ਜਰੂਰ ਕਰਨ।