ਲੁਧਿਆਣਾ: ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਲੁਧਿਆਣਾ ਵਿਖੇ ਕਾਰੋਬਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕੀਤੀ ਗਈ, ਜਿਸ ਵਿੱਚ ਸੁਨੀਲ ਜਾਖੜ ਨੇ ਵੀ ਹਿੱਸਾ ਲਿਆ। ਇਸ ਦੌਰਾਨ ਭਾਜਪਾ ਲੀਡਰਾਂ ਵੱਲੋਂ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਵਪਾਰੀਆਂ ਨੇ ਦੱਸਿਆ ਕਿ ਕਿਸਾਨਾਂ ਦੇ ਧਰਨੇ ਕਰਕੇ, ਟਰੇਨਾਂ ਜਾਮ ਹੋਣ ਕਰਕੇ ਅਤੇ ਰੇਲ ਮਾਰਗ ਬੰਦ ਹੋਣ ਕਰਕੇ, ਸੜਕਾਂ ਬੰਦ ਹੋਣ ਕਰਕੇ ਉਹਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਭੜਕਦੇ ਹੋਏ ਦਿੱਖੇ। ਉਹਨਾਂ ਨੇ ਸਟੇਜ ਤੋਂ ਕਿਹਾ ਕਿ ਗਲਤੀ ਕਿਸਾਨਾਂ ਦੀ ਨਹੀਂ ਸਗੋਂ ਇਸ ਲਈ ਜਿੰਮੇਵਾਰ ਲੀਡਰ ਨੇ ਤੇ ਨਾਲ ਹੀ ਪੰਜਾਬ ਸਰਕਾਰ ਜਿੰਮੇਵਾਰ ਹੈ।
ਦੁਕਾਨਦਾਰੀ ਚਲਾ ਰਹੇ ਕਿਸਾਨ ਲੀਡਰ: ਸੁਨੀਲ ਜਾਖੜ ਨੇ ਕਿਹਾ ਕਿ ਕਾਰੋਬਾਰੀਆਂ ਨੂੰ ਵਪਾਰ ਕਰਨ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਕਾਰਨ ਕੁਝ ਲੀਡਰ ਹਨ ਜਿਨਾਂ ਵੱਲੋਂ ਆਪਣੀ ਇਹ ਦੁਕਾਨਦਾਰੀ ਚਲਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਕਿਸਾਨ ਹੀ ਨਹੀਂ ਹਨ, ਇਹਨਾਂ ਦੇ ਲੀਡਰ ਹਨ ਜੋ ਅਜਿਹਾ ਕਰਨ ਨੂੰ ਮਜਬੂਰ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਲੀਡਰਾਂ ਨੂੰ ਠੀਕ ਕਰਨ ਦੀ ਲੋੜ ਹੈ, ਉਹਨਾਂ ਕਿਹਾ ਕਿ ਇਹਨਾਂ ਕਰਕੇ ਹਾਲਾਤ ਖਰਾਬ ਹੋ ਰਹੇ ਹਨ।
ਕਾਰੋਬਾਰੀ ਤੋਂ ਵਸੂਲੇ ਪੈਸੇ: ਸੁਨੀਲ ਜਾਖੜ ਨੇ ਸਾਫ ਕਿਹਾ ਕਿ ਲੁਧਿਆਣਾ ਦੇ ਵਿੱਚ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਸ ਤੋਂ ਛੇ ਕਰੋੜ ਰੁਪਏ ਤੋਂ ਜਿਆਦਾ ਦੀ ਰਕਮ ਕਿਸਾਨ ਲੀਡਰਾਂ ਵੱਲੋਂ ਵਸੂਲ ਲਈ ਗਈ, ਉਹਨਾਂ ਕਿਹਾ ਕਿ ਇਹ ਗਲਤ ਹੈ। ਉਹਨਾਂ ਕਿਹਾ ਕਿ ਉਹ ਕਾਰੋਬਾਰੀ ਸ਼ਰੀਫ ਸੀ। ਸੁਨੀਲ ਜਾਖੜ ਨੇ ਕਿਹਾ ਕਿ ਇਹ ਲੀਡਰ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਹਨ, ਜਿਨਾਂ ਨੂੰ ਠੱਲ ਪਾਉਣ ਦੀ ਲੋੜ ਹੈ।
ਲੀਡਰਾਂ ਦੇ ਦਿਮਾਗ ਠੀਕ ਕਰਨ ਦੀ ਲੋੜ: ਸੁਨੀਲ ਜਾਖੜ ਨੇ ਕਿਹਾ ਕਿ ਅੱਜ ਜੋ ਕਿਸਾਨਾਂ ਦੇ ਮੁੱਦੇ ਹਨ, ਉਹਨਾਂ ਨੂੰ ਅਸੀਂ ਸਮਝਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹ ਹੱਲ ਹੋਣੇ ਵੀ ਚਾਹੀਦੇ ਹਨ, ਕਿਸਾਨ ਦਾ ਦਰਦ ਅਸੀਂ ਸਮਝਦੇ ਹਾਂ। ਪਰ ਜੋ ਕੁਝ ਲੀਡਰ ਹਨ ਉਹਨਾਂ ਦੇ ਦਿਮਾਗ ਨੂੰ ਠੀਕ ਕਰਨ ਦੀ ਲੋੜ ਹੈ। ਜਿਨਾਂ ਨੇ ਕਾਰੋਬਾਰੀਆਂ ਅਤੇ ਕਿਸਾਨਾਂ ਨੂੰ ਆਹਮੋ ਸਾਹਮਣੇ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ।
- ਹਰ ਔਖੀ ਘੜੀ 'ਚ ਸਿੱਖ ਭਾਈਚਾਰੇ ਨਾਲ ਖੜ੍ਹੇ ਨਜ਼ਰ ਆਏ ਮੋਦੀ : ਆਰ.ਪੀ ਸਿੰਘ - Lok Sabha Elections
- ਆਖ਼ਿਰ ਕਿਉਂ ਨਹੀਂ ਲੈਂਡ ਹੋ ਸਕਿਆ ਕੇਂਦਰੀ ਮੰਤਰੀ ਸਮਰਿਤੀ ਈਰਾਨੀ ਦਾ ਜਹਾਜ਼, ਵੀਡੀਓ ਜਾਰੀ ਕਰ ਆਖੀ ਇਹ ਗੱਲ - Smriti Irani Mansa rally canceled
- ਨਿਰਮਲਾ ਸੀਤਾਰਮਨ ਨੇ ਕਾਰੋਬਾਰੀਆਂ ਨਾਲ ਕੀਤੀ ਚਰਚਾ, ਕਿਹਾ- ਅਸੀਂ ਨਹੀਂ ਰੋਕਿਆ ਪੰਜਾਬ ਦਾ ਪੈਸਾ - Nirmal Sitharaman reached Ludhiana