ਸ਼੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਸ਼ਿਵਪੁਰ ਕੁਕਰੀਆ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਸੇਵਾਮੁਕਤ ਐਸ. ਐਚ. ਓ ਨੂੰ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਗਿਆ। ਫਿਲਹਾਲ ਜ਼ਖਮੀ ਸਾਬਕਾ ਮੁਲਾਜ਼ਮ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਫਰੀਦਕੋਟ ਸ਼ਰੁਤੀ ਕਾਂਡ ਦੇ ਦੌਰਾਨ ਚਰਚਾ 'ਚ ਰਹੇ ਨਿਸ਼ਾਨ ਸਿੰਘ ਤੇ ਦੋਸ਼ ਲਗਾਏ ਹਨ। ਜਖ਼ਮੀ ਸੇਵਾਮੁਕਤ ਐਸ. ਐਚ. ਓ ਦਰਬਾਰਾ ਸਿੰਘ ਦੇ ਬੇਟੇ ਨੇ ਦੱਸਿਆ ਕਿ ਉਹਨਾਂ ਦੀ ਸ਼ਿਵਪੁਰ ਕੁਕਰੀਆ ਵਿਖੇ ਜ਼ਮੀਨ ਹੈ। ਜਿਸ ਦੀ ਵੱਟ ਨੂੰ ਲੈ ਕੇ ਉਹਨਾਂ ਨਾਲ ਲੱਗਦੀ ਜ਼ਮੀਨ ਦੇ ਮਾਲਕ, ਜੋ ਕਿ ਨਿਸ਼ਾਨ ਸਿੰਘ ਦੀ ਮਾਤਾ ਹੈ, ਉਹਨਾਂ ਨਾਲ ਝਗੜਾ ਚੱਲ ਰਿਹਾ ਹੈ।
ਪੰਜਾਬ 'ਚ ਨਹੀਂ ਰਿਹਾ ਸੁਰੱਖਿਅਤ ਮਾਹੌਲ਼: ਉਹਨਾਂ ਦੱਸਿਆ ਕਿ ਨਿਸ਼ਾਨ ਸਿੰਘ ਵੱਲੋਂ ਕਥਿਤ ਤੌਰ 'ਤੇ ਵਿਦੇਸ਼ੀ ਨੰਬਰ ਤੋਂ ਧਮਕੀਆਂ ਦਿੱਤੀਆਂ ਜਾ ਰਹੀਆ ਸਨ। ਇਸ ਸਬੰਧੀ ਉਹਨਾਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਵੀ ਉਹਨਾਂ ਦੇ ਪਿਤਾ ਜਦੋਂ ਬਾਹਰ ਗਏ ਤਾਂ ਉਹਨਾਂ ਉਤੇ ਹਮਲਾ ਕੀਤਾ ਗਿਆ। ਇਸ ਦੌਰਾਨ ਉਹਨਾਂ ਦੱਸਿਆ ਕਿ ਪੁਲਿਸ ਨੂੰ ਸਾਰੇ ਸਬੂਤ ਵੀ ਦਿੱਤੇ ਗਏ ਸਨ, ਉਸ ਦੇ ਬਾਵਜੁਦ ਵੀ ਉਸ 'ਤੇ ਕਾਰਵਾਈ ਨਾ ਹੋਣਾ ਅਤੇ ਅੱਜ ਇਹ ਹਮਲਾ ਹੋਣਾ ਸਾਫ ਕਰਦਾ ਹੈ ਕਿ ਪੰਜਾਬ ਵਿੱਚ ਆਮ ਲੋਕ ਤਾਂ ਕੀ, ਪੁਲਿਸ ਦੇ ਆਪਣੇ ਮੁਲਾਜ਼ਮ ਤੱਕ ਸੁੱਰਖਿਅਤ ਨਹੀਂ ਹਨ।
ਜੀਜੇ ਨੇ ਕੀਤੀ ਇਨਸਾਫ ਦੀ ਮੰਗ: ਜ਼ਖਮੀ ਸਾਬਕਾ ਐਸ. ਐਚ. ਓ ਦਰਬਾਰਾ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਿੱਥੇ ਜ਼ਖਮੀ ਦਰਬਾਰਾ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਦਰਬਾਰਾ ਸਿੰਘ ਦੇ ਸਾਲੇ ਨੇ ਦੱਸਿਆ ਕਿ ਮੇਰੇ ਜੀਜੇ ਦਾ ਕਿਸੇ ਨਾਲ ਜ਼ਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ। ਉਸੇ ਕਰਕੇ ਮੇਰੇ ਜੀਜੇ ਉਪਰ ਹਮਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਮੁਆਫ ਨਹੀਂ ਕਰਨਾ ਚਾਹੀਦਾ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਹੈ।
ਪੁਲਿਸ ਨੇ ਦਿੱਤਾ ਜਾਂਚ ਦਾ ਭਰੋਸਾ: ਉਥੇ ਹੀ ਇਸ ਪੁਰੇ ਮਾਮਲੇ ਸਬੰਧੀ ਪੁਲਿਸ ਨੇ ਮੌਕੇ 'ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰ ਕਰ ਦਿੱਤੀ। ਇਸੇ ਦੌਰਾਨ ਪੁਲਿਸ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਹੋਇਆ ਉਸਨੂੰ ਬਖਸ਼ਿਆ ਨਹੀਂ ਜਾਵੇਗਾ।
- ਬਟਾਲਾ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ; ਬਦਮਾਸ਼ ਦੀ ਲੱਤ 'ਚ ਵੱਜੀ ਗੋਲ਼ੀ, ਪੁਲਿਸ ਨੇ ਕੀਤਾ ਕਾਬੂ - Batala Encounter
- ਧਰਨੇ ਦੌਰਾਨ ਕਾਂਗਰਸ ਆਗੂ ਕੁਲਜੀਤ ਨਾਗਰਾ ਅਤੇ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਗਿੱਲ ਹੋਏ ਆਹਮੋ ਸਾਹਮਣੇ, ਜਾਣੋ ਮਾਮਲਾ - Congress leader Kuljit Singh Nagra
- ਫਤਿਹਗੜ੍ਹ ਸਾਹਿਬ 'ਚ ਖੌਫਨਾਕ ਘਟਨਾ; ਘਰ 'ਚ ਸੁੱਤੇ ਪਏ ਵਿਕਅਤੀ 'ਤੇ ਸੁੱਟਿਆ ਤੇਜ਼ਾਬ, ਹਾਲਤ ਗੰਭੀਰ - acid attack on sleeping man