ਲੁਧਿਆਣਾ: ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੋਲ ਉਦੋਂ ਖੁੱਲ੍ਹ ਗਈ ਜਦੋਂ ਲੁਧਿਆਣਾ 'ਚ ਗੰਨਮੈਨ ਨਾਲ ਹੋਣ ਤੋਂ ਬਾਅਦ ਵੀ ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਜਾਨਲੇਵਾ ਹਮਲਾ ਹੋ ਗਿਆ। ਬੇਸ਼ੱਕ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਤਿੰਨ ਵਿਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ 'ਤੇ ਸਵਾਲ ਜ਼ਰੂਰ ਖੜੇ ਹੋਏ।
ਸਿਰ ਅਤੇ ਬਾਹਾਂ 'ਤੇ ਨੇ ਗੰਭੀਰ ਸੱਟਾਂ: ਉਥੇ ਹੀ ਸ਼ਿਵ ਸੈਨਾ ਆਗੂ 'ਤੇ ਹੋਏ ਹਮਲੇ ਤੋਂ ਬਾਅਦ ਜਿੱਥੇ ਅੱਜ ਰਾਜਨੀਤਿਕ ਅਤੇ ਧਾਰਮਿਕ ਆਗੂ ਉਹਨਾਂ ਦਾ ਹਾਲ ਜਾਨਣ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਪਹੁੰਚ ਰਹੇ ਹਨ। ਉੱਥੇ ਹੀ ਦੂਜੇ ਪਾਸੇ ਉਹਨਾਂ ਦੀ ਧਰਮ ਪਤਨੀ ਜੋ ਬੀਤੇ ਦਿਨ ਤੋਂ ਲਗਾਤਾਰ ਉਹਨਾਂ ਦੇ ਨਾਲ ਹੈ, ਉਹਨਾਂ ਦੱਸਿਆ ਕਿ ਹੁਣ ਉਹਨਾਂ ਦੀ ਹਾਲਤ 'ਚ ਕੁਝ ਸੁਧਾਰ ਜ਼ਰੂਰ ਆਇਆ ਹੈ। ਉਹਨਾਂ ਕਿਹਾ ਕਿ ਸੰਦੀਪ ਥਾਪਰ ਦੇ ਸਿਰ ਅਤੇ ਬਾਹਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ, ਕਈ ਟਾਂਕੇ ਲਗਾਏ ਗਏ ਹਨ। ਉਹਨਾਂ ਕਿਹਾ ਕਿ ਮੈਂ ਉਹਨਾਂ ਦੀ ਹਾਲਤ ਬਿਆਨ ਨਹੀਂ ਕਰ ਸਕਦੀ। ਇਹ ਕਹਿੰਦੇ ਹੋਏ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ, ਉਹਨਾਂ ਨੇ ਕਿਹਾ ਕਿ ਜੇਕਰ ਮੈਂ ਟੁੱਟ ਗਈ ਤਾਂ ਫਿਰ ਉਹਨਾਂ ਨੂੰ ਕੌਣ ਸੰਭਾਲੇਗਾ। ਉਹਨਾਂ ਕਿਹਾ ਕਿ ਮੈਂ ਆਪਣਾ ਕੰਮ ਸਹੀ ਤਰ੍ਹਾਂ ਕਰਦੀ ਹਾਂ ਪਰ ਪੁਲਿਸ ਨੇ ਆਪਣਾ ਕੰਮ ਸਹੀ ਤਰ੍ਹਾਂ ਨਹੀਂ ਕੀਤਾ। ਰੀਟਾ ਥਾਪਰ ਨੇ ਕਿਹਾ ਕਿ ਸੰਦੀਪ ਥਾਪਰ ਬਹਾਦਰ ਸਨ, ਇਸੇ ਕਰਕੇ ਇੰਨੇ ਵੱਡੇ ਵਾਰ ਉਹਨਾਂ ਨੇ ਝੱਲ ਲਏ।
ਪੁਲਿਸ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ: ਸੰਦੀਪ ਥਾਪਰ ਦੀ ਪਤਨੀ ਨੇ ਦੱਸਿਆ ਕਿ ਫਿਲਹਾਲ ਉਹ ਕੁਝ ਵੀ ਦੱਸਣ ਦੀ ਹਾਲਤ ਦੇ ਵਿੱਚ ਨਹੀਂ ਹਨ। ਉਹਨਾਂ ਕਿਹਾ ਕਿ ਉਹ ਬੀਤੇ ਦਿਨ ਬੇਹੋਸ਼ ਰਹੇ ਅਤੇ ਅੱਜ ਉਹਨਾਂ ਨੂੰ ਹੋਸ਼ ਆਇਆ ਜਿਸ ਤੋਂ ਬਾਅਦ ਉਹਨਾਂ ਨੇ ਉੱਠ ਕਿ ਉਹਨਾਂ ਨਾਲ ਥੋੜੀ ਬਹੁਤ ਗੱਲਬਾਤ ਕੀਤੀ ਹੈ ਪਰ ਉਹਨਾਂ ਕਿਹਾ ਕਿ ਮੈਂ ਫਿਲਹਾਲ ਉਹਨਾਂ ਤੋਂ ਅਜਿਹਾ ਕੁਝ ਪੁੱਛਣ ਦੀ ਹਾਲਤ ਦੇ ਵਿੱਚ ਨਹੀਂ ਹਾਂ। ਦੋ ਮੁਲਜ਼ਮਾਂ ਦੇ ਗ੍ਰਫਤਾਰ ਹੋਣ ਸਬੰਧੀ ਉਹਨਾਂ ਕਿਹਾ ਕਿ ਸਿਰਫ ਗ੍ਰਿਫਤਾਰੀ ਨਾਲ ਕੁਝ ਨਹੀਂ ਹੋਵੇਗਾ, ਇਸ ਦੇ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ ਕਿ ਆਖਿਰਕਾਰ ਇਹ ਕਾਰਨ ਕੀ ਸੀ ਅਤੇ ਇਸ ਪਿੱਛੇ ਕੌਣ ਸੀ। ਰੀਟਾ ਥਾਪਰ ਨੇ ਦੱਸਿਆ ਕਿ ਪੁਲਿਸ ਨੇ ਆਪਣਾ ਕੰਮ ਸਹੀ ਢੰਗ ਦੇ ਨਾਲ ਨਹੀਂ ਕੀਤਾ, ਉੱਥੇ ਹੀ ਉਹਨਾਂ ਕਿਹਾ ਕਿ ਉਹ ਲਗਾਤਾਰ ਉਹਨਾਂ ਦੀ ਸਲਾਮਤੀ ਮੰਗ ਰਹੇ ਹਨ।
- ਮੌਨਸੂਨ ਦੀ ਪਹਿਲੀ ਬਰਸਾਤ ਨੇ ਬਠਿੰਡਾ ਨਗਰ ਨਿਗਮ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ, ਪਾਣੀ-ਪਾਣੀ ਹੋਇਆ ਸ਼ਹਿਰ - monsoon first rain
- ਨਹੀਂ ਰੁਕ ਰਿਹਾ ਕੈਨੇਡਾ 'ਚ ਮੌਤਾਂ ਦਾ ਸਿਲਸਿਲਾ, ਇੱਕ ਹੋਰ ਪੰਜਾਬੀ ਕੁੜੀ ਦੀ ਹੋਈ ਮੌਤ, ਇਸ ਜ਼ਿਲ੍ਹੇ ਦੀ ਸੀ ਇਹ ਮੁਟਿਆਰ... - Girl dies heart attack in Canada
- ਸ਼ਿਵ ਸੈਨਾ ਆਗੂ 'ਤੇ ਹਮਲਾ ਸਰਕਾਰ ਦਾ ਫੇਲੀਅਰ ਹੈ, ਕੁਰਸੀ ਬਚਾਉਣ ਲੱਗੀ ਸੂਬਾ ਸਰਕਾਰ ਨੂੰ ਲੋਕਾਂ ਦੀ ਨਹੀਂ ਪ੍ਰਵਾਹ: ਸੁਨੀਲ ਜਾਖੜ - Sunil Jakhar target AAP