ETV Bharat / state

ਘੱਲੂਘਾਰਾ ਦਿਵਸ ਨੂੰ ਲੈ ਕੇ ਭਖੀ ਸਿਆਸਤ, SAD ਨੇ ਕਿਹਾ ਸਾਡੇ ਹੱਕ 'ਚ ਆਉਣਗੇ ਨਤੀਜੇ, ਰਾਜਾ ਵੜਿੰਗ ਨੇ ਵੀ ਆਖੀ ਇਹ ਗੱਲ - Lok Sabha Elections

ਲੋਕ ਸਭਾ ਚੋਣਾਂ ਨੂੰ ਲੈਕੇ ਜਿਥੇ ਸਿਆਸੀ ਅਖਾੜਾ ਭਖਿਆ ਹੋਇਆ ਹੈ ਤਾਂ ਉਥੇ ਹੀ ਇਲਜ਼ਾਮਬਾਜ਼ੀ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਵਿਚਾਲੇ ਜੂਨ 84 ਦੇ ਘੱਲੂਗਾਰੇ ਨੂੰ ਲੈਕੇ ਵੀ ਸਿਆਸੀ ਲੀਡਰ ਇੱਕ ਦੂਜੇ 'ਤੇ ਇਲਜ਼ਾਮ ਲਗਾ ਰਹੇ ਹਨ।

ਘੱਲੂਘਾਰਾ ਦਿਵਸ
ਘੱਲੂਘਾਰਾ ਦਿਵਸ (ETV BHARAT)
author img

By ETV Bharat Punjabi Team

Published : May 25, 2024, 7:50 PM IST

ਘੱਲੂਘਾਰਾ ਦਿਵਸ (ETV BHARAT)

ਲੁਧਿਆਣਾ: ਪੰਜਾਬ ਦੇ ਵਿੱਚ 1 ਜੂਨ ਨੂੰ ਘੱਲੂਘਾਰਾ ਦਿਵਸ ਦੇ ਹਫਤੇ ਵਜੋਂ ਮਨਾਇਆ ਜਾਂਦਾ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡਾ ਇਕੱਠ ਵੀ ਕੀਤਾ ਜਾਂਦਾ ਹੈ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ। ਉਥੇ ਹੀ 1 ਜੂਨ ਨੂੰ ਹੀ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਲਈ ਵੋਟ ਹੋਣੀ ਹੈ, ਜਿਸ ਨੂੰ ਲੈ ਕੇ ਹੁਣ ਤੋਂ ਹੀ ਸਿਆਸਤ ਗਰਮਾਉਂਦੀ ਨਜ਼ਰ ਆ ਰਹੀ ਹੈ। ਸਿਆਸੀ ਲੀਡਰ ਇੱਕ ਦੂਜੇ 'ਤੇ ਘੱਲੂਘਾਰੇ ਨੂੰ ਲੈ ਕੇ ਇਲਜ਼ਾਮ ਲਗਾਉਂਦੇ ਵਿਖਾਈ ਦੇ ਰਹੇ ਹਨ। ਅੱਜ ਲੁਧਿਆਣਾ ਪਹੁੰਚੇ ਦਿੱਲੀ ਅਕਾਲੀ ਦਲ ਦੇ ਆਗੂ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਫੈਸਲੇ ਆਉਣਗੇ। ਉਹਨਾਂ ਕਿਹਾ ਕਿ ਜਿਹੜੇ ਇਹ ਦਿਨ ਹਨ ਉਹ ਘੱਲੂਘਾਰੇ ਦਿਵਸ ਵਜੋਂ ਮਨਾਏ ਜਾਂਦੇ ਹਨ ਅਤੇ ਜਦੋਂ ਲੋਕ ਵੋਟ ਪਾਉਣ ਲਈ ਜਾਣ ਤਾਂ ਇਹਨਾਂ ਦਿਨਾਂ ਨੂੰ ਜ਼ਰੂਰ ਯਾਦ ਰੱਖਣ ਕਿ ਇਹਨਾਂ ਦਿਨਾਂ ਦੇ ਵਿਚਕਾਰ ਕਿਸ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ 'ਤੇ ਕਾਂਗਰਸ ਵੱਲੋਂ ਹਮਲਾ ਕਰਵਾਇਆ ਗਿਆ ਸੀ।

ਅਕਾਲੀ ਦਲ ਦੇ ਹੱਕ 'ਚ ਨਤੀਜੇ: ਮਨਜੀਤ ਸਿੰਘ ਜੀਕੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਪੂਰੇ ਦੇਸ਼ ਵਿੱਚ ਚੱਲ ਰਹੇ ਹਨ, ਪੰਜਾਬ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਹੈ ਕਿ ਨਤੀਜੇ ਸ਼੍ਰੋਮਣੀ ਅਕਾਲੀ ਦਲ ਦੇ ਹੱਕਾਂ ਵਿੱਚ ਆਉਣਗੇ। ਉਹਨਾਂ ਕਿਹਾ ਕਿ ਅਕਾਲੀ ਦਲ ਮੁੜ ਤੋਂ ਉੱਠ ਰਿਹਾ ਹੈ ਅਤੇ ਲੋਕ ਚੁੱਪਚਾਪ ਬੈਠੇ ਹਨ। ਜੀਕੇ ਨੇ ਕਿਹਾ ਕਿ ਲੋਕਾਂ ਨੇ ਇਹ ਜਾਣ ਲਿਆ ਹੈ ਕਿ ਉਹਨਾਂ ਨੇ ਕਿਸ ਨੂੰ ਵੋਟ ਪਾਉਣੀ ਹੈ, ਇਸ ਕਰਕੇ ਲੋਕਾਂ ਦੀ ਚੁੱਪ ਤੋਂ ਉਹਨਾਂ ਨੂੰ ਇਹ ਅੰਦਾਜ਼ਾ ਹੋ ਰਿਹਾ ਹੈ ਕਿ ਅਕਾਲੀ ਦਲ ਦੇ ਹੱਕ ਦੇ ਵਿੱਚ ਇਸ ਵਾਰ ਨਤੀਜੇ ਆਉਣਗੇ।

ਘੱਲੂਘਾਰੇ ਲਈ ਅਕਾਲੀ ਦਲ ਜਿੰਮੇਵਾਰ: ਉਧਰ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਘੱਲੂਘਾਰਾ ਦਿਵਸ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ 'ਤੇ ਹੀ ਸਵਾਲ ਖੜੇ ਕਰ ਦਿੱਤੇ ਹਨ। ਇੱਕ ਪਾਸੇ ਜਿੱਥੇ ਉਨ੍ਹਾਂ ਨੇ ਬਿੱਟੂ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ ਅਤੇ ਪੁੱਛਿਆ ਹੈ ਕਿ ਬਿੱਟੂ ਨੂੰ ਪੁੱਛੋ ਕਿ ਉਸ ਦੇ ਪੁਰਖੇ ਕਿਹੜੀ ਪਾਰਟੀ ਨਾਲ ਸੰਬੰਧਿਤ ਸਨ। ਉਨ੍ਹਾਂ ਦੇ ਪੁਰਖੇ ਕਾਂਗਰਸ ਨਾਲ ਕਿਸ ਤਰ੍ਹਾਂ ਜੁੜੇ ਹੋਏ ਸਨ, ਉਹਨਾਂ ਕਿਹਾ ਕਿ ਉਨ੍ਹਾਂ ਦਾ ਜਨਮ ਕਾਂਗਰਸ ਦੇ ਵਿੱਚ ਹੀ ਹੋਇਆ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਲੈ ਕੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੋਏ ਘੱਲੂਘਾਰੇ ਦਿਵਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਜਿੰਮੇਵਾਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.