ETV Bharat / state

ਅੰਮ੍ਰਿਤਪਾਲ ਸਿੰਘ ਨੂੰ ਲੈਕੇ SGPC ਨੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ਼ ਸਾਜਿਸ਼ ਦੇ ਲਾਏ ਦੋਸ਼, ਕਿਹਾ 'ਜਲਦੀ ਚੁਕਵਾਈ ਜਾਵੇ MP ਵਜੋਂ ਸਹੁੰ' - SGPC ON Amritpal Singh SWORN - SGPC ON AMRITPAL SINGH SWORN

ਆਸਾਮ ਦੀ ਡਿਬੜੂਗੜ੍ਹ ਜੇਲ੍ਹ ਵਿੱਚ ਬੰਦ ਵਾਰਿਸ ਪੰਜਾਬ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਚੁਕੇ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਸੰਸਦ ਭਵਨ ਵਿੱਚ ਜਾ ਕੇ ਸਹੁੰ ਚੁਕਣ ਦਾ ਮੌਕਾ ਨਹੀਂ ਦਿੱਤਾ ਗਿਆ, ਜਿਸ ਨੂੰ ਲੈਕੇ ਐਸਜੀਪੀਸੀ ਵੱਲੋਂ ਸਵਾਲ ਚੁੱਕੇ ਗਏ ਹਨ ਅਤੇ ਲੋਕਤੰਤਰ ਦੇ ਘਾਣ ਦੀ ਗੱਲ ਆਖੀ ਹੈ।

SGPC has demanded that Amritpal Singh, who became a Member of Parliament from Khadur Sahib, be sworn in as soon as possible.
ਅੰਮ੍ਰਿਤਪਾਲ ਸਿੰਘ ਨੂੰ ਲੈਕੇ ਐਸਜੀਪੀਸੀਸੀ ਨੇ ਸੁਬਾ ਅਤੇ ਕੇਂਦਰ ਸਰਕਾਰ ਖਿਲਾਫ ਸਾਜਿਸ਼ ਦੇ ਲਾਏ ਆਰੋਪ,ਕਿਹਾ 'ਜਲਦੀ ਚੁਕਵਾਈ ਜਾਵੇ ਐਮਪੀ ਵੱਜੋਂ ਸੰਹੁ' (ਰਿਪੋਰਟ ( ਅੰਮ੍ਰਿਤਸਰ-ਰਿਪੋਰਟਰ))
author img

By ETV Bharat Punjabi Team

Published : Jun 30, 2024, 2:18 PM IST

ਜਲਦੀ ਚੁਕਵਾਈ ਜਾਵੇ ਐਮਪੀ ਵੱਜੋਂ ਸੰਹੁ (ਰਿਪੋਰਟ ( ਅੰਮ੍ਰਿਤਸਰ-ਰਿਪੋਰਟਰ))

ਅੰਮ੍ਰਿਤਸਰ: ਲੋਕਾ ਸਭਾ ਚੋਣਾਂ ਵਿੱਚ ਭਾਰੀ ਵੋਟਾਂ ਨਾਲ ਜਿੱਤ ਹਾਸਿਲ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਹਨ ਅਤੇ ਹੁਣ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹਨ ਉਹਨਾਂ ਨੂੰ ਹਜੇ ਤੱਕ ਸੰਸਦ ਭਵਨ ਵਿੱਚ ਜਾ ਕੇ ਸਹੁੰ ਨਹੀਂ ਚੁਕਵਾਈ ਗਈ। ਬਲਿਕ ਉਹਨਾਂ ਦੀ ਐਨਐਸਏ ਦੀ ਮਿਆਦ ਵਿੱਚ ਵਾਧਾ ਕਰ ਕੇ ਲੰਮੇਂ ਸਮੇਂ ਲਈ ਬੰਦ ਕੀਤਾ ਗਿਆ ਹੈ। ਇਸ ਨੁੰ ਲੈਕੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਤੇ ਸਵਾਲ ਚੁੱਕੇ ਗਏ।

ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਭਵਨ ਵਿੱਚ ਸਹੁੰ ਚੁਕਵਾਏ। ਅੰਮ੍ਰਿਤਪਾਲ ਸਿੰਘ ਨੂੰ ਹਲਫ ਨਾ ਦਿਵਾਉਣਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਰਲੀ-ਮਿਲੀ ਸਾਜਿਸ਼ ਹੈ। ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਚੋਣਾਂ ਦੌਰਾਨ ਅਕਾਲੀ ਦਲ ਤੇ ਅੰਮ੍ਰਿਤਪਾਲ ਸਿੰਘ ਵਿਚਾਲੇ ਕਈ ਮਤਭੇਦ ਰਹੇ ਹੁਣ ਐਸਜੀਪੀਸੀ ਤੇ ਅਕਾਲੀ ਦਲ ਵੱਲੋਂ ਵੀ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਤੁੜਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸਰਕਾਰਾਂ ਮਿਲ ਕੇ ਰੱਚ ਰਹੀਆਂ ਸਾਜਿਸ਼: ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਨਾ ਚੁਕਾਉਣ ਦੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਰਲੀ ਮਿਲੀ ਸਾਜਿਸ਼ ਹੈ। ਅੱਗੇ ਬੋਲਦੇ ਹੋ ਇਹਨਾਂ ਨੇ ਕਿਹਾ ਕਿ ਬੇਸ਼ੱਕ ਚੋਣਾਂ ਦੌਰਾਨ ਅਕਾਲੀ ਦਲ ਤੇ ਅੰਮ੍ਰਿਤਪਾਲ ਸਿੰਘ ਵਿਚਾਲੇ ਕਈ ਮੱਤਭੇਦ ਰਹੇ ਹੋਣ ਪਰ ਫਿਰ ਵੀ ਐਸਜੀਪੀਸੀ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਐਨਐਸਏ ਹਟਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੰਵਿਧਾਨ ਹਰ ਇੱਕ ਨੂੰ ਬਰਾਬਰ ਹੱਕ ਦੇਣ ਦੀ ਗੱਲ ਕਰਦਾ ਹੈ ਪਰ ਸਰਕਾਰਾਂ ਆਪ ਹੀ ਸੰਵਿਧਾਨ ਦੇ ਉਲਟ ਚੱਲ ਰਹੀਆਂ ਹਨ।

ਯੋਗਾ ਗਰਲ ਕਰ ਰਹੀ ਰਾਜਨੀਤੀ : ਉਥੇ ਹੀ ਇਸ ਮੌਕੇ ਉਹਨਾਂ ਨੇ ਯੋਗਾ ਗਰਲ ਬਾਰੇ ਬੋਲਦੇ ਹੋਏ ਕਿਹਾ ਕਿ ਯੋਗਾ ਗਰਲ ਨੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਮਰਿਆਦਾ ਦੀ ਉਲੰਘਣਾ ਕੀਤੀ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਸੱਚੀ ਸਾਬਤ ਕਰਨ ਦੇ ਲਈ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰਹਾਂ ਦੇ ਮੈਸੇਜ ਪਾ ਰਹੀ ਹੈ। ਜਿਸ ਦੀ ਕੋਈ ਬੁਨਿਆਦ ਨਹੀਂ ਹੈ। ਉਹਨਾਂ ਕਿਹਾ ਕਿ ਇਸ ਨੂੰ ਜਾਣ ਕੇ ਹਿੰਦੂ ਸਿੱਖ ਦਾ ਵਿਵਾਦ ਬਣਾਇਆ ਜਾ ਰਿਹਾ ਹੈ। ਅਜਿਹਾ ਬਿਲਕੁਲ ਵੀ ਨਹੀਂ ਹੈ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਭਾਜਪਾ ਨੇਤਾ ਜਗਮੋਹਨ ਰਾਜੂ ਵੱਲੋਂ ਤੱਤ ਦਿੱਤੇ ਜਾ ਰਹੇ ਹਨ ਕਿ ਮੁਸਲਿਮ ਭਾਈਚਾਰੇ ਵੱਲੋਂ ਵੀ ਇੱਥੇ ਨਮਾਜ਼ ਪੜ੍ਹੀ ਗਈ ਹੈ ਉਹਨਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਅਗਰ ਨਵਾਜ਼ ਪੜ੍ਹੀ ਹੈ ਤਾਂ ਉਧਰ ਵਾਰ ਸਾਹਿਬ ਦੇ ਬਾਹਰ ਪਰਕਰਮਾ ਦੇ ਵਿੱਚ ਬੈਠ ਕੇ ਪੜੀ ਹੈ ਅਤੇ ਸਾਡਾ ਅਰਚਨਾ ਮਕਵਾਨਾਂ ਦੇ ਨਾਲ ਕਿਸੇ ਤਰੀਕੇ ਦਾ ਵਿਵਾਦ ਨਹੀਂ ਹੈ ਸਿਰਫ ਉਸਨੇ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੇ ਇਸ ਲਈ ਹੀ ਉਸਦੇ ਮਾਮਲਾ ਦਰਜ ਕਰਵਾਇਆ ਗਿਆ ਬਾਕੀ ਪੁਲਿਸ ਦੀ ਕਾਰਵਾਈ ਹੈ ਅਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.