ਕਪੂਰਥਲਾ: ਹਲਕਾ ਭੁੱਲਥ ਵਿਚ ਉਸ ਸਮੇਂ ਸਿਆਸੀ ਸਰਗਰਮੀਆਂ 'ਚ ਤੇਜ਼ੀ ਆਉਣੀ ਸ਼ੁਰੂ ਹੋ ਗਈ, ਜਦੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੀ ਲੀਡਰ ਰਹੀ ਬੀਬੀ ਜਗੀਰ ਕੌਰ ਦੇ ਸ੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨ ਦੀਆ ਖਬਰਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਨੇੜਲੇ ਪਿੰਡਾਂ ਦੇ ਬੀਬੀ ਜਗੀਰ ਕੌਰ ਦੇ ਸਮਰਥਕਾਂ ਦਾ ਘਰ ਆਉਣਾ ਸ਼ੁਰੂ ਹੋ ਗਿਆ। ਜਿੱਥੇ ਕਿ ਇਹ ਖ਼ਬਰ ਦੇ ਚੱਲਦਿਆਂ ਬੀਬੀ ਜਗੀਰ ਕੌਰ ਦੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ।
ਵਰਕਰਾਂ 'ਚ ਖੁਸ਼ੀ ਦਾ ਮਾਹੌਲ: ਕਾਬਿਲੇਗੌਰ ਹੈ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬੀਬੀ ਜਗੀਰ ਕੌਰ ਦੇ ਘਰ ਆਉਣ ਦੀ ਚਰਚਾ ਹੈ, ਜਿਸ ਤੋਂ ਬਾਅਦ ਚਰਚਾ ਹੈ ਕਿ ਬੀਬੀ ਜਗੀਰ ਕੌਰ ਨੂੰ ਉਹ ਮੁੜ ਤੋਂ ਪਾਰਟੀ 'ਚ ਘਰ ਵਾਪਸੀ ਕਰਵਾਉਣਗੇ। ਇਸ ਦੌਰਾਨ ਉਨ੍ਹਾਂ ਨਾਲ ਸਮੁੱਚੀ ਲੀਡਰਸ਼ਿਪ ਵੀ ਮੌਜੂਦ ਰਹਿ ਸਕਦੀ ਹੈ। ਇਸ ਦੌਰਾਨ ਵਰਕਰਾਂ ਵਲੋਂ ਬੀਬੀ ਜਗੀਰ ਕੌਰ ਨਾਲ ਰਾਬਤਾ ਕਰਨਾ ਸ਼ੁਰੂ ਕਰਿ ਦਿੱਤਾ ਗਿਆ ਹੈ। ਉਥੇ ਵਰਕਰਾਂ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਨੇ ਹਮੇਸ਼ਾ ਪੰਥ ਦੇ ਭਲੇ ਦੀ ਗੱਲ ਕੀਤੀ ਤੇ ਹਲਕਾ ਭੁਲੱਥ ਦਾ ਹਰ ਵਰਕਰ ਉਨ੍ਹਾਂ ਦੇ ਨਾਲ ਖੜਾ ਹੈ।
ਸੁਖਬੀਰ ਬਾਦਲ ਦਾ ਕਰਾਂਗੀ ਸਵਾਗਤ: ਇਸ ਸੰਬਧੀ ਜਦੋਂ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਅਕਾਲੀ ਸੀ ਤੇ ਅਕਾਲੀ ਰਹਾਂਗੀ। ਇਸ ਫੈਸਲੇ ਦਾ ਸਵਾਗਤ ਕਰਦਿਆਂ ਹਲਕੇ ਦੇ ਵਰਕਰਾਂ ਵਲੋਂ ਨਾਲ ਖੜੇ ਹੋਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਹਲਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਬੀਬੀ ਜਗੀਰ ਕੌਰ ਸ੍ਰੋਮਣੀ ਅਕਾਲੀ ਦਲ ਆਪਣੀ ਪਾਰਟੀ ਵਿਚ ਪੰਥ ਦੀ ਸੇਵਾ ਲਈ ਅੱਗੇ ਆ ਰਹੇ ਹਨ। ਇਸ ਮੌਕੇ ਬੀਬੀ ਜਗੀਰ ਕੌਰ ਨੇ ਸੁਖਬੀਰ ਸਿੰਘ ਬਾਦਲ ਵਲੋਂ ਘਰ ਆਉਣ ਦੀ ਗੱਲ ਕਬੂਲੀ ਤੇ ਕਿਹਾ ਕਿ ਮੈਂ ਆਪਣੇ ਘਰ ਆਉਣ ਦਾ ਸਵਾਗਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਲੀਡਰਸ਼ਿਪ ਇਸ ਦੌਰਾਨ ਉਨ੍ਹਾਂ ਦੇ ਨਾਲ ਆ ਸਕਦੀ ਹੈ।
ਢੀਂਡਸਾ ਪਰਿਵਾਰ ਵੀ ਕਰ ਚੁੱਕਾ ਹੈ ਵਾਪਸੀ: ਗੌਰਤਲਬ ਐ ਕਿ ਲੋਕ ਸਭਾ ਚੋਣਾਂ ਨਜ਼ਦੀਕ ਹਨ ਅਤੇ ਇਸ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਪਾਰਟੀ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਜਿਸ ਦੇ ਚੱਲਦੇ ਉਹ ਕਈ ਵਾਰ ਰੁੱਸ ਕੇ ਪਾਰਟੀ ਛੱਡ ਗਏ ਲੀਡਰਾਂ ਨੂੰ ਅਪੀਲ ਕਰ ਚੁੱਕੇ ਹਨ ਕਿ ਆਪਣੀ ਮਾਂ ਪਾਰਟੀ 'ਚ ਉਹ ਵਾਪਸ ਆ ਜਾਣ। ਇਸ ਦੇ ਚੱਲਦਿਆਂ ਪਿਛਲੇ ਦਿਨੀਂ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਵੀ ਸ਼੍ਰੌਮਣੀ ਅਕਾਲੀ ਦਲ 'ਚ ਘਰ ਵਾਪਸੀ ਕੀਤੀ ਸੀ ਤੇ ਹੁਣ ਬੀਬੀ ਜਗੀਰ ਕੌਰ ਭਲਕੇ ਪਾਰਟੀ 'ਚ ਵਾਪਸੀ ਕਰਨ ਜਾ ਰਹੇ ਹਨ।
- ਖੁਦ ਨੂੰ NRI ਪਤੀ ਤੋਂ ਮਿਲਿਆ ਧੋਖਾ; ਸੰਸਥਾ ਰਾਹੀਂ ਹੁਣ ਬਣ ਰਹੀ ਪੀੜਤ ਮੁੰਡੇ-ਕੁੜੀਆਂ ਦਾ ਸਹਾਰਾ, ਕੀਤੇ ਅਹਿਮ ਖੁਲਾਸੇ...
- ਮੁੱਖ ਮੰਤਰੀ ਵੱਲੋਂ ਸੂਬੇ ਦੇ ਬੱਸ ਅੱਡਿਆਂ ਅਤੇ ਦਾਣਾ ਮੰਡੀਆਂ ਦੀ ਕਾਇਆਕਲਪ ਕਰਨ ਲਈ ਵਿਸ਼ੇਸ਼ ਸਕੀਮ ਸ਼ੁਰੂ ਕਰਨ ਦਾ ਐਲਾਨ
- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗਣ ਵਾਲੇ ਦੋ ਦਿਨਾਂ ਕਿਸਾਨ ਮੇਲੇ ਦੀਆਂ ਤਿਆਰੀਆਂ ਮੁਕੰਮਲ, ਇਹ ਕੁਝ ਰਹੇਗਾ ਖਿੱਚ ਦਾ ਕੇਂਦਰ