ਅੰਮ੍ਰਿਤਸਰ: ਸੂਬੇ 'ਚ ਅਪਰਾਧਿਕ ਵਾਰਦਾਤਾਂ 'ਚ ਵਾਧਾ ਹੋ ਰਿਹਾ ਹੈ। ਨਵੇਂ ਸਾਲ ਦੀ ਦੁਪਿਹਰ ਜੰਡਿਆਲਾ ਗੁਰੂ ਵਿੱਚ ਇੱਕ ਦੁਕਾਨਦਾਰ ਰਿਧਮ ਦੇ ਲਈ ਬੇਹੱਦ ਮੰਦਭਾਗੀ ਸਾਬਿਤ ਹੋਈ, ਜਿਥੇ ਗਲੀ ਵਿੱਚ ਜਾਂਦੇ ਸਮੇਂ ਇੱਕ ਲੁਟੇਰੇ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਚੋਰ ਉਸ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਗਿਆ। ਮੌਕੇ ਦੀ ਸੀਸੀਟੀਵੀ ਫੁਟੇਜ ਦੇਖਣ 'ਤੇ ਪਤਾ ਚੱਲਿਆ ਕਿ ਉਸ ਦੇ ਨਾਲ ਹੋਰ ਸਾਥੀ ਵੀ ਸਨ।
ਜ਼ਿਕਰਯੋਗ ਹੈ ਕਿ ਇਥੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਕਰਨ ਵਾਲੇ ਨਸ਼ੇੜੀ ਸ਼ਰੇਆਮ ਘੁੰਮ ਰਹੇ ਹਨ ਪਰ ਬਾਵਜੂਦ ਇਸ ਦੇ ਪੁਲਿਸ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਜਿਸ ਕਾਰਨ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਆਏ ਦਿਨ ਇਲਾਕੇ ਦੇ ਵਿੱਚ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਲੁਟੇਰਿਆਂ ਨੇ ਲੁੱਟ ਖੋਹ ਦੀ ਨੀਅਤ ਨਾਲ ਇਥੋਂ ਦੇ ਮਸ਼ਹੂਰ ਦਿਸ਼ਾ ਬੀਜ ਵਿਕਰੇਤਾ ਦੇ ਮਾਲਕ ਦੀਪਕ ਜੈਨ ਦੇ ਪੁੱਤਰ ਰਿਦਮ ਜੈਨ ਨੂੰ ਫੱਟੜ ਕਰ ਦਿੱਤਾ, ਜਿਸ ਕਾਰਨ ਉਹ ਜਖਮੀ ਹੋ ਕੇ ਜਮੀਨ 'ਤੇ ਡਿੱਗ ਪਿਆ ।
ਗੱਲੀ ਜਾ ਰਹੇ ਨੌਜਵਾਨ 'ਤੇ ਹਮਲਾ
ਜਾਣਕਾਰੀ ਅਨੁਸਾਰ ਬੀਜ ਸਟੋਰ ਦੇ ਮਾਲਕ ਦਾ ਬੇਟਾ ਰਿਦਮ ਜੈਨ ਦੁਪਹਿਰ ਸਮੇਂ ਜਦੋਂ ਆਪਣੇ ਘਰੋਂ, ਆਪਣੀ ਦੁਕਾਨ ਤੇ ਜਾਣ ਲਈ ਗਲੀ ਵਿੱਚ ਆਇਆ ਤਾਂ ਗਲੀ ਵਿੱਚ ਲੁਟੇਰੇ ਨੇ ਉਸ ਦੇ ਗਲੇ ਦੀ ਚੈਨ ਖਿੱਚ ਲਈ ਅਤੇ ਇਸ ਵਿਚਾਲੇ ਲੁਟੇਰੇ ਅਤੇ ਰਿਦਮ ਜੈਨ ਵਿੱਚ ਹੱਥੋਪਾਈ ਹੋ ਗਈ। ਇੰਨੀ ਦੇਰ ਨੂੰ ਲੁਟੇਰੇ ਦਾ ਦੂਸਰਾ ਸਾਥੀ ਜੋ ਕਿ ਨੇੜੇ ਹੀ ਖੜਾ ਸੀ ,ਉਹ ਵੀ ਓਥੇ ਭੱਜ ਕੇ ਆ ਗਿਆ ਅਤੇ ਦੋਵੇਂ ਹੀ ਲੁਟੇਰੇ ਉਕਤ ਨੌਜਵਾਨ ਦੀ ਮਾਰ ਕਟਾਈ ਕਰਨ ਲੱਗ ਪਏ। ਜਿਸ ਕਾਰਨ ਲੁਟੇਰਿਆਂ ਨੇ ਨੌਜਵਾਨ ਦੇ ਸਿਰ ਵਿੱਚ ਕੋਈ ਤੇਜ਼ਧਾਰ ਚੀਜ ਦੀ ਸੱਟ ਮਾਰੀ ਅਤੇ ਉਹ ਗੰਭੀਰ ਫੱਟੜ ਅਤੇ ਲਹੂ ਲੁਹਾਨ ਹੋ ਗਿਆ।
ਰਾਸ਼ਟਰੀ ਖੇਡ ਪੁਰਸਕਾਰ 2024 ਦਾ ਐਲਾਨ, ਹਰਮਨਪ੍ਰੀਤ ਸਿੰਘ ਤੇ ਮਨੂ ਭਾਕਰ ਸਮੇਤ ਇਨ੍ਹਾਂ 4 ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ- ਡੱਲੇਵਾਲ ਮਾਮਲੇ 'ਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਰਵੱਈਏ 'ਤੇ ਚੁੱਕੇ ਸਵਾਲ, 6 ਜਨਵਰੀ ਤੱਕ ਜਵਾਬ ਪੇਸ਼ ਕਰਨ ਦੇ ਦਿੱਤੇ ਹੁਕਮ
- ਮਾਘੀ ਮੇਲੇ ’ਤੇ ਵੱਡੇ ਧਮਾਕੇ ਦੀ ਤਿਆਰੀ ’ਚ MP ਅੰਮ੍ਰਿਤਪਾਲ ਸਿੰਘ, ਨਵੀਂ ਖੇਤਰੀ ਪਾਰਟੀ ਦਾ ਕਰਨਗੇ ਐਲਾਨ !
ਫੱਟੜ ਹੋਏ ਨੌਜਵਾਨ ਦੀਆਂ ਅਵਾਜਾਂ ਸੁਣ ਕੇ ਨੇੜਲੇ ਘਰਾਂ ਦੀਆਂ ਦੋ ਔਰਤਾਂ ਵੀ ਭੱਜ ਕੇ ਬਾਹਰ ਉਸਦੇ ਬਚਾਅ ਲਈ ਆਈਆਂ ਅਤੇ ਸਟੋਰ ਤੇ ਕੰਮ ਕਰਦੇ ਨੌਜਵਾਨਾਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਉਹਨਾਂ ਵਿੱਚੋਂ ਇੱਕ ਲੁਟੇਰੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਕਤ ਸਾਰੀ ਘਟਨਾ ਨਜਦੀਕੀ ਸੀਸੀਟੀਵੀ ਵਿਚ ਕੈਦ ਹੋ ਗਈ। ਇਸ ਘਟਨਾ ਕਾਰਨ ਸ਼ਹਿਰ ਵਾਸੀਆਂ ਵਿੱਚ ਕਾਫੀ ਰੋਸ ਅਤੇ ਡਰ ਪਾਇਆ ਜਾ ਰਿਹਾ ਹੈ। ਗੁਆਂਢੀ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਹੀ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਜਿਸ ਕਾਰਨ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੇ ਪੁਲਿਸ ਦੀ ਨਫਰੀ ਵਧਾਈ ਜਾਵੇ ਤੇ ਪੀਸੀਆਰ ਦੇ ਮੁਲਾਜ਼ਮ ਸ਼ਹਿਰ ਵਿਚ ਤੈਨਾਤ ਕੀਤੇ ਜਾਣ ਤੇ ਫਰਾਰ ਹੋਏ ਦੂਸਰੇ ਲੁਟੇਰੇ ਨੂੰ ਵੀ ਫੜਿਆ ਜਾਵੇ। ਇਸ ਮੌਕੇ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਆਈ ਹੈ ਸੀਸੀਟੀਵੀ ਕੈਮਰਾ ਵਿਚ ਵੇਖਿਆ ਹੈ ਕਿ ਦੋ ਨੌਜਵਾਨ ਆਪਸ ਵਿੱਚ ਲੜ ਰਹੇ ਹਨ, ਜਿਸ ਦੀ ਵੈਰੀਫਿਕੇਸ਼ਨ ਕਰਕੇ ਕਾਰਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਥਾਣਿਆਂ ਵਿਚ ਪੁਲਿਸ ਦੀ ਘਾਟ ਹੋਣ ਕਰਕੇ ਅਤੇ ਬੇਰੁਜਗਾਰੀ ਜਿਆਦਾ ਹੋਣ ਕਰਕੇ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।