ਅੰਮ੍ਰਿਤਸਰ: ਬੀਐਸਐਫ ਦੇ ਖੁਫ਼ੀਆ ਵਿੰਗ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਪੈਕਟ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਤੋਂ ਇਲਾਵਾ ਸੂਚਨਾ ਦੇ ਆਧਾਰ 'ਤੇ ਬੀਐੱਸਐੱਫ ਦੇ ਜਵਾਨਾਂ ਨੇ ਮੌਕੇ 'ਤੇ ਪਹੁੰਚ ਕੇ ਸ਼ੱਕੀ ਇਲਾਕੇ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ।
ਸ਼ੱਕੀ ਪੈਕੇਟ ਬਰਾਮਦ: 3 ਮਈ ਨੂੰ ਰਾਤ 10:45 ਵਜੇ ਦੇ ਕਰੀਬ ਤਲਾਸ਼ੀ ਦੌਰਾਨ ਜਵਾਨਾਂ ਨੂੰ 01 ਪੈਕੇਟ (ਕੁੱਲ ਵਜ਼ਨ- 460 ਗ੍ਰਾਮ) ਸ਼ੱਕੀ ਤੌਰ 'ਤੇ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ ਅਤੇ 01 ਛੋਟੀ ਟਾਰਚ ਨੂੰ ਕਾਲੇ ਰੰਗ ਦੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਹੋਇਆ ਸੀ। ਪੈਕਟ ਦੇ ਨਾਲ ਇੱਕ ਐਲੂਮੀਨੀਅਮ ਦੀ ਰਿੰਗ ਵੀ ਮਿਲੀ ਹੈ। ਇਹ ਬਰਾਮਦਗੀ ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਦੇ ਪਿੰਡ ਹਰਦੋ ਰਤਨ ਦੇ ਨਾਲ ਲੱਗਦੇ ਇੱਕ ਫ਼ਸਲ ਦੇ ਖੇਤ ਵਿੱਚੋਂ ਕੀਤੀ ਗਈ ਹੈ। ਚੌਕਸ ਬੀਐਸਐਫ ਜਵਾਨਾਂ ਦੁਆਰਾ ਸਮੇਂ ਸਿਰ ਕਾਰਵਾਈ ਦੇ ਨਤੀਜੇ ਵਜੋਂ ਸਰਹੱਦੀ ਖੇਤਰ ਨੇੜਿਓਂ ਹੈਰੋਇਨ ਦੀ ਇੱਕ ਹੋਰ ਬਰਾਮਦਗੀ ਹੋਈ। ਇਹ ਰਿਕਵਰੀ ਬੀਐਸਐਫ ਦੀ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
- ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ 'ਤੇ ਹੋਇਆ ਭਿਆਨਕ ਸੜਕ ਹਾਦਸਾ, ਲੋਕ ਬਣੇ ਰਹੇ ਤਮਾਸ਼ਬੀਨ - Jalalabad road accident
- ਹਰਦੀਪ ਨਿੱਜਰ ਕਤਲ ਕੇਸ 'ਚ ਤਿੰਨ ਭਾਰਤੀ ਮੂਲ ਦੇ ਸ਼ੱਕੀ ਗ੍ਰਿਫ਼ਤਾਰ, ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਦੱਸੇ ਜਾ ਰਹੇ ਹਨ ਮੁਲਜ਼ਮ - Hardeep Singh Nijjar killing
- ਰਾਜਾ ਵੜਿੰਗ ਦੇ ਫੋਨ ਨਾ ਚੁੱਕਣ ਵਾਲੇ ਬਿਆਨ 'ਤੇ ਭੜਕੇ ਰਵਨੀਤ ਬਿੱਟੂ, ਦਿੱਤਾ ਕਰਾਰਾ ਜਵਾਬ, ਸਿਆਸਤ ਗਰਮ - BITTU ANGRY AT RAJA Warring
6 ਦੇ ਕਰੀਬ ਡਰੋਨ ਬਰਾਮਦ: ਇਸ ਤੋਂ ਇਲਾਵਾ ਤਰਨ ਤਾਰਨ ਵਿੱਚ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਸਰਚ ਓਪ੍ਰੇਸ਼ਨ ਦੌਰਾਨ ਗੁਰਵਿੰਦਰ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਕਾਲੀਆਂ ਦੇ ਖੇਤਾਂ ਵਿੱਚੋਂ ਚੀਨ ਵਿੱਚ ਬਣਿਆ ਇੱਕ ਡਰੋਨ ਡੀਜੀ ਮੈਟਰਿਸ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਉਪਰੋਕਤ ਐਫ.ਆਈ.ਆਰ.ਦਰਜ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਮਹਾਵੀਰ ਸਿੰਘ ਪੁੱਤਰ ਨਿੰਦਾ ਸਿੰਘ ਦੇ ਖੇਤਾਂ 'ਚੋਂ ਨਾਈਲੋਨ ਰੱਸੀ ਦੀ ਤਾਰ ਦੀ ਹੁੱਕ ਨਾਲ ਪੀਲੀ ਵਾਲੀ ਟੇਪ 'ਚ ਲਪੇਟਿਆ ਇੱਕ ਪੈਕਟ ਬਰਾਮਦ ਹੋਇਆ ਹੈ। ਜਿਸ 'ਚ 377 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਚੱਲ ਰਹੇ ਅਭਿਆਨ ਦੌਰਾਨ 6 ਦੇ ਕਰੀਬ ਡਰੋਨ ਬਰਾਮਦ ਕੀਤੇ ਗਏ ਹਨ। ਉਥੇ ਹੀ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਪੰਜਾਬ ਦੇ ਮਾਹੌਲ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ।