ETV Bharat / state

ਰਵਨੀਤ ਬਿੱਟੂ ਦੇ ਜਾਣ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ! ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਕਹੀ ਇਹ ਗੱਲ... - Lok Sabha Election 2024 - LOK SABHA ELECTION 2024

Lok Sabha Election 2024': ਕਾਂਗਰਸ ਪਾਰਟੀ ਪਿਛਲੇ ਕੁੱਝ ਸਮੇਂ ਤੋਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ, ਆਪਸੀ ਫੁੱਟ ਨੂੰ ਦੂਰ ਕਰਨ 'ਚ ਲੱਗੀ ਹੋਈ ਹੈ ਪਰ ਪਾਰਟੀ 'ਚ ਆਪਸੀ ਫੁੱਟ ਲਗਾਤਾਰ ਬਰਕਰਾਰ ਹੈ। ਇਸ ਦਾ ਨਤੀਜਾ ਅੱਜ ਦਿੱਲੀ 'ਚ ਭਾਜਪਾ ਦੇ ਦਫ਼ਤਰ 'ਚ ਵੇਖਣ ਨੂੰ ਮਿਿਲਆ, ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਹਿੱਲ ਦੀ ਨਜ਼ਰ ਆਈ।

ravneet bittu join bjp, raja warring attack on bittu
ਰਵਨੀਤ ਬਿੱਟੂ ਦੇ ਜਾਣ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ! ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਕਹੀ ਇਹ ਗੱਲ
author img

By ETV Bharat Punjabi Team

Published : Mar 26, 2024, 11:03 PM IST

ਰਵਨੀਤ ਬਿੱਟੂ ਦੇ ਜਾਣ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ! ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਕਹੀ ਇਹ ਗੱਲ

ਲੁਧਿਆਣਾ: ਪੰਜਾਬ ਦੀ ਸਿਆਸਤ ਹੁਣ ਕਾਫ਼ੀ ਰੌਚਕ ਹੋ ਚੁੱਕੀ ਹੈ।ਅਕਸਰ ਕਿਹਾ ਜਾਂਦਾ ਕਿ ਸਿਆਸਤਦਾਨਾਂ ਦਾ ਕੋਈ ਇਮਾਨ ਨਹੀਂ ਹੁੰਦਾ।ਉਹ ਉਸ ਪਾਰਟੀ 'ਚ ਕਦੇ ਵੀ ਜਾ ਸਕਦੇ ਨੇ ਜਿਸ ਦਾ ਪੱਲੜਾ ਪਾਰੀ ਹੋਵੇ, ਫਿਰ ਚਾਹੇ ਤੁਸੀਂ ਉਸ ਪਾਰਟੀ ਨੂੰ ਹਮੇਸ਼ਾ ਹੀ ਨਿੰਦ ਦੇ ਕਿਉਂ ਨਾ ਆਏ ਹੋਵੋ। ਅਜਿਹਾ ਹੀ ਅੱਜ ਦਿਨ ਪੰਾਜਬ ਦੀ ਸਿਆਸਤ ਨੇ ਦੇਖਿਆ ਜਦੋਂ ਸਾਬਕਾ ਮੁੱਖ ਮੰਤਰੀ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਆਪਣੀ ਮਾਂ ਪਾਰਟੀ ਨੂੰ ਕਾਂਗਰਸ ਦਾ ਹੱਥ ਛੱਡ ਕੇ ਉਸੇ ਹੱਥ ਨਾਲ ਭਾਜਪਾ ਦਾ ਕਮਲ ਫੜ ਲਿਆ। ਇਸ ਖਬਰ ਨੇ ਪੰਜਾਬ ਦੀ ਸਿਆਸਤ 'ਚ ਭੂਚਾਲ ਲਿਆ ਕੇ ਰੱਖ ਦਿੱਤਾ।ਇਸ ਮਗਰੋਂ ਕਾਂਗਰਸੀ ਪਾਰਟੀ ਦੇ ਆਗੂਆਂ ਵੱਲੋਂ ਬਿੱਟੂ ਬਾਰੇ ਆਪਣੇ ਮਨ ਦੀ ਗੱਲ ਸਭ ਦੇ ਸਾਹਮਣੇ ਰੱਖ ਦਿੱਤੀ।

ਮਮਤਾ ਆਸ਼ੂ ਬਿੱਟੂ ਬਾਰੇ ਕੀ ਬੋਲੇ: ਰਵਨੀਤ ਬਿੱਟੂ ਦੇ ਦਲ ਬਦਲਣ ਨਾਲ ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਨੇ ਮਮਤਾ ਆਸ਼ੂ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਹੈਰਾਨੀ ਹੋਈ ਹੈ ਕਿ ਰਵਨੀਤ ਬਿੱਟੂ ਅਜਿਹਾ ਕਦਮ ਚੁੱਕਣਗੇ । ਉਹਨਾਂ ਕਿਹਾ ਕਿ ਬਿੱਟੂ ਦਾ ਪਰਿਵਾਰ ਕਾਂਗਰਸ ਪਾਰਟੀ 'ਚ ਰਹਿ ਕੇ ਸਿਆਸਤ ਕਰਦਾ ਰਿਹਾ ਹੈ। ਰਵਨੀਤ ਬਿੱਟੂ ਨੂੰ ਖੁਦ ਕਾਂਗਰਸ ਨੇ ਬਹੁਤ ਕੁਝ ਦਿੱਤਾ ਸੀ ਪਰ ਉਹਨਾਂ ਨੇ ਕਿਉਂ ਇਹ ਫੈਸਲਾ ਲਿਆ, ਉਹ ਕਾਫੀ ਹੈਰਾਨ ਹਨ।

ਰਾਜਾ ਵੜਿੰਗ ਨੇ ਕੱਢੀ ਮਨ ਦੀ ਭੜਾਸ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਕਿਹਾ, ''ਲੁਧਿਆਣਾ ਅੰਦਰ ਇੱਕ ਨਵੀਂ ਕ੍ਰਾਂਤੀ ਆਵੇਗੀ। ਇਹ ਸਾਡੇ ਲਈ ਇੱਕ ਮੌਕਾ ਹੈ। ਵੱਡਾ ਸੋਦਾ..."

ਬਿੱਟੂ ਦੇ ਜਾਣ ਦਾ ਨਹੀਂ ਅਫ਼ਸੋਸ: ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਕਾਂਗਰਸੀ ਨੇਤਾ ਰਵਨੀਤ ਸਿੰਘ ਬਿੱਟੂ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਕਿਹਾ, ''ਸਾਨੂੰ ਪਹਿਲਾਂ ਵੀ ਕੁਝ ਲੋਕਾਂ ਦੇ ਜਾਣ 'ਤੇ ਅਫਸੋਸ ਹੋਇਆ ਸੀ ਪਰ ਉਨ੍ਹਾਂ ਦੇ ਜਾਣ ਦਾ ਸਾਨੂੰ ਅਫਸੋਸ ਨਹੀਂ ਹੋਇਆ... ਉਨ੍ਹਾਂ ਦੇ ਜਾਣ ਨਾਲ ਸਾਨੂੰ ਸ਼ਾਂਤੀ ਮਿਲੀ ਹੈ।"

ETV Bharat Logo

Copyright © 2025 Ushodaya Enterprises Pvt. Ltd., All Rights Reserved.