ਲੁਧਿਆਣਾ: ਜ਼ਿਲ੍ਹੇ ਦਾ ਸਿਵਲ ਹਸਪਤਾਲ ਇੰਨੀ ਦਿਨੀਂ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਹੈ। ਦਰਅਸਲ, ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਚੂਹਿਆਂ ਦਾ ਕਹਿਰ ਮਰੀਜ਼ਾਂ ਉੱਤੇ ਚੱਲ ਰਿਹਾ ਹੈ ਅਤੇ ਮਰੀਜ਼ ਹੁਣ ਇਸ ਕਦਰ ਪਰੇਸ਼ਾਨ ਹੋ ਚੁੱਕੇ ਹਨ ਕਿ ਰਾਤ ਨੂੰ ਉਨ੍ਹਾਂ ਦਾ ਸੌਣਾ ਵੀ ਔਖਾ ਹੋ ਗਿਆ ਹੈ। ਮਰੀਜ਼ਾਂ ਦੇ ਬੈਡਾਂ ਉੱਤੇ ਚੂਹੇ ਘੁੰਮਦੇ ਹਨ। ਉਨ੍ਹਾਂ ਦਾ ਖਾਣਾ ਖਾ ਜਾਂਦੇ ਹਨ। ਇਸ ਕਰਕੇ ਉਹ ਰਾਤ ਨੂੰ ਸੌ ਵੀ ਨਹੀਂ ਸਕਦੇ। ਇਨ੍ਹਾਂ ਚੂਹਿਆਂ ਦੇ ਹੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਅਤੇ ਉਹ ਸਿਵਿਲ ਹਸਪਤਾਲ ਦੇ ਵਿੱਚ ਘੁੰਮਦੇ ਵਿਖਾਈ ਦੇ ਰਹੇ ਹਨ।
ਅਸੀਂ ਪੱਕਾ ਹੱਲ ਲੱਭ ਰਹੇ: ਇਸ ਮਾਮਲੇ ਨੂੰ ਲੈ ਕੇ ਜਿੱਥੇ ਮਰੀਜ਼ਾਂ ਨੇ ਇਸ ਦੇ ਹੱਲ ਦੀ ਮੰਗ ਕੀਤੀ ਹੈ, ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੀ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਹੈ ਕਿ ਅਸੀਂ ਪੀਆਈਯੂ ਦੇ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਕਿਹਾ ਕਿ ਚੂਹੇ ਨੂੰ ਭਜਾਉਣ ਦੇ ਲਈ ਮੈਡੀਸਨ ਵੀ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 18 ਮਾਰਚ ਤੋਂ ਪਹਿਲਾਂ ਵੀ ਪੀਏਯੂ ਦੇ ਨਾਲ ਇਸ ਸਬੰਧੀ ਇੱਕ ਸਰਵੇ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਇਸ ਸਮੱਸਿਆ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ ਇਸ ਦਾ ਅਸੀਂ ਪੱਕਾ ਹੱਲ ਲੱਭ ਰਹੇ ਹਨ।
ਮਰੀਜ਼ ਪ੍ਰੇਸ਼ਾਨ, ਬਿਮਾਰੀਆਂ ਫੈਲਣ ਦਾ ਡਰ : ਦਰਅਸਲ ਹਸਪਤਾਲ ਦੀ ਇਮਾਰਤ ਦੇ ਵਿੱਚ ਵੱਡੇ ਵੱਡੇ ਦਰਾਰਾ ਹਨ, ਜਿਥੋਂ ਇਹ ਚੂਹੇ ਅੰਦਰ ਦਖਲ ਹੋ ਜਾਂਦੇ ਹਨ ਅਤੇ ਮਰੀਜ਼ਾਂ ਵੱਲੋਂ ਨਹੀਂ ਛੱਡਿਆ ਹੋਇਆ ਖਾਣਾ ਆਦਿ ਖਾਣ ਆ ਜਾਂਦੇ ਹਨ। ਜਿਸ ਕਰਕੇ ਹਸਪਤਾਲ ਵਿੱਚ ਬਿਮਾਰੀਆਂ ਵੀ ਫੈਲ ਰਹੀਆਂ ਹਨ। ਇਹ ਚੂਹਿਆਂ ਦਾ ਪੂਰਾ ਝੁੰਡ ਹੈ, ਜੋ ਕਿ ਰਾਤ ਨੂੰ ਵਾਰਡ ਅੰਦਰ ਦਾਖਲ ਹੋਕੇ ਇਧਰ ਉਧਰ ਘੁੰਮਦੇ ਹਨ। ਪੇਸਟ ਕੰਟਰੋਲ ਕਰਨ 'ਚ ਸਿਵਲ ਹਸਪਤਾਲ ਅਸਮਰਥ ਨਜ਼ਰ ਆ ਰਿਹਾ ਹੈ।
ਮਰੀਜਾਂ ਨੇ ਕਿਹਾ ਕਿ ਇਹ ਚੂਹੇ ਰਾਤ ਨੂੰ ਸੁੱਤੇ ਪਏ ਸਾਡੇ ਉੱਤੇ ਚੜ੍ਹਦੇ ਜਾਂਦੇ ਹਨ, ਖਾਣਾ ਖਰਾਬ ਕਰਦੇ ਹਨ। ਇੱਥੋ ਤੱਕ ਇੱਕ ਮਰੀਜ਼ ਜੋ ਆਪਣੇ ਛੋਟੇ ਬੱਚੇ ਨਾਲ ਦਾਖਲ ਹੈ, ਨੇ ਦੱਸਿਆ ਕਿ ਚੂਹਿਆਂ ਕਰਕੇ ਪ੍ਰੇਸ਼ਾਨ ਹੈ, ਕਿਉਂਕਿ ਰਾਤ ਨੂੰ ਬੱਚੇ ਨੂੰ ਲੈ ਕੇ ਡਰ ਲੱਗਦਾ ਹੈ ਕਿ ਚੂਹੇ ਬੱਚੇ ਨੂੰ ਨੁਕਸਾਨ ਨਾ ਪਹੁੰਚਾਉਣ ਜਿਸ ਕਰਕੇ ਉਹ ਸੌ ਵੀ ਨਹੀਂ ਪਾਉਂਦੇ।