ਚੰਡੀਗੜ੍ਹ: ਪੰਜਾਬ ਵਿੱਚ ਦਿਨ ਪਰ ਦਿਨ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਜਿਸ ਦੇ ਚੱਲਦੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਹੋਇਆ ਪਿਆ ਹੈ। ਇਸ ਦੌਰਾਨ ਪੰਜਾਬ ਸਰਕਾਰ ਵਲੋਂ ਵੱਧ ਰਹੀ ਗਰਮੀ ਨੂੰ ਦੇਖਦਿਆਂ ਤੇ ਵਿਦਿਆਰਥੀਆਂ ਨੂੰ ਰਾਹਤ ਪਹੁੰਚਾਉਣ ਲਈ ਸਕੂਲਾਂ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਜਿਸ ਦੇ ਚੱਲਦੇ ਇਹ ਹੁਕਮ 20 ਮਈ ਤੋਂ 31 ਮਈ ਤੱਕ ਲਾਗੂ ਹੋਣਗੇ, ਕਿਉਂਕਿ 1 ਜੂਨ ਤੋਂ ਸੂਬੇ 'ਚ ਗਰਮੀ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ।

ਸਵੇਰੇ 7 ਤੋਂ ਦੁਪਹਿਰ 12 ਦਾ ਸਮਾਂ: ਸਿੱਖਿਆ ਵਿਭਾਗ ਨੇ ਸਕੂਲ ਖੁੱਲ੍ਹਣ ਦੇ ਸਮੇਂ ’ਚ 1 ਘੰਟਾ ਅਤੇ ਛੁੱਟੀ ਦੇ ਸਮੇਂ ’ਚ 2 ਘੰਟੇ ਦੀ ਕਟੌਤੀ ਕਰਦੇ ਹੋਏ ਸਮੇਂ ’ਚ ਬਦਲਾਅ ਕੀਤਾ ਹੈ। ਹੁਣ 20 ਤੋਂ 31 ਮਈ ਤੱਕ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਦਾ ਹੋਵੇਗਾ। ਜਦਕਿ ਪਹਿਲਾਂ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹੇ ਜਾਂਦੇ ਸਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ 1 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ। ਉਥੇ ਹੀ ਡਬਲ ਸ਼ਿਫਟ ਸਕੂਲਾਂ ’ਚ ਸਮੇਂ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਸਟਾਫ ਟਾਈਮਿੰਗ ਨੂੰ ਲੈ ਕੇ ਦੁਵਿਧਾ ’ਚ ਹੈ ਅਤੇ ਇਸ ਦੌਰਾਨ ਸਕੂਲਾਂ ਵੱਲੋਂ ਵਿਭਾਗ ਤੋਂ ਟਾਈਮਿੰਗ ਦੇ ਬਾਰੇ ’ਚ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਥੇ ਅਧਿਕਾਰੀਆਂ ਨੇ ਇਸ ਸਬੰਧ ’ਚ ਐਤਵਾਰ ਨੂੰ ਭਾਵ ਅੱਜ ਫੈਸਲਾ ਲੈਣ ਦੀ ਗੱਲ ਕਹੀ ਹੈ।
ਵੱਧਦੀ ਗਰਮੀ ਕਾਰਨ ਲਿਆ ਫੈਸਲਾ: ਦੱਸ ਦਈਏ ਕਿ ਮਈ ਦੇ ਅੱਧ ਵਿੱਚ ਹੀ ਕੜਕਦੀ ਧੁੱਪ ਕਾਰਨ ਸਕੂਲੀ ਬੱਚੇ ਪ੍ਰੇਸ਼ਾਨ ਹੋ ਰਹੇ ਸਨ। ਤਾਪਮਾਨ ਵੱਧਣ ਕਾਰਨ ਸਕੂਲੀ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਸੂਬੇ 'ਚ ਪਾਰਾ 44 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੈ। ਜ਼ਿਆਦਾਤਰ ਲੋਕ ਦੁਪਹਿਰ ਵੇਲੇ ਬਾਹਰ ਨਿਕਲਣ ਤੋਂ ਬਚਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਪੰਜਾਬ ਸਰਕਾਰ ਨੇ 20 ਮਈ ਤੋਂ ਬਦਲ ਕੇ 31 ਮਈ ਸਕੂਲਾਂ ਦਾ ਸਮੇਂ 'ਚ ਬਦਲਾਅ ਕਰ ਦਿੱਤਾ ਹੈ।
ਹਰਿਆਣਾ ਸਕੂਲਾਂ ਦਾ ਵੀ ਬਦਲਿਆ ਸਮਾਂ: ਉਥੇ ਹੀ ਹਰਿਆਣਾ ਵਿੱਚ ਬੀਤੇ ਸ਼ੁੱਕਰਵਾਰ ਨੂੰ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ। ਜਿਸ ਨੂੰ ਬੀਤੇ ਕੱਲ੍ਹ ਸ਼ਨੀਵਾਰ ਤੋਂ ਲਾਗੂ ਕਰ ਦਿੱਤਾ ਗਿਆ। ਇਸ ਹੁਕਮ ਅਨੁਸਾਰ ਸਕੂਲ ਸਵੇਰੇ 7 ਵਜੇ ਖੁੱਲ੍ਹਣਗੇ ਅਤੇ ਦੁਪਹਿਰ 12 ਵਜੇ ਬੰਦ ਹੋਣਗੇ। ਪੰਜਾਬ ਵਾਂਗ ਹਰਿਆਣਾ ਵਿੱਚ ਵੀ ਸਕੂਲਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਇੱਕ ਘੰਟਾ ਅੱਗੇ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ 10 ਜ਼ਿਲ੍ਹਿਆਂ ਵਿੱਚ ਬਹੁਤ ਗਰਮੀ ਹੈ। ਸਿਰਸਾ ਵਿੱਚ ਦੂਜੇ ਦਿਨ ਵੀ ਤਾਪਮਾਨ 47 ਡਿਗਰੀ ਤੋਂ ਉਪਰ ਰਿਹਾ। ਸੂਬੇ ਦੇ 6 ਜ਼ਿਲ੍ਹੇ ਅਜਿਹੇ ਹਨ ਜਿੱਥੇ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਹੈ।
- ਭੈਣ ਹਰਸਿਮਰਤ ਬਾਦਲ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਬਿਕਰਮ ਮਜੀਠੀਆ ਨੇ ਵਿਰੋਧੀਆਂ ਨੂੰ ਲਾਏ ਰਗੜੇ - Lok Sabha Elections
- ਬਰਨਾਲਾ ਦੇ ਪਿੰਡ ਠੀਕਰੀਵਾਲਾ 'ਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨਾਂ ਵਲੋਂ ਵਿਰੋਧ - Lok Sabha Elections
- ਗੁਰਜੀਤ ਔਜਲਾ ਦਾ ਵੱਡਾ ਬਿਆਨ-ਕਿਹਾ ਮੇਰੇ 'ਤੇ ਹਮਲਾ ਕੁਲਦੀਪ ਧਾਲੀਵਾਲ ਦੇ ਕਰੀਬੀ ਨੇ ਕੀਤਾ - Gurjit Aujla rally firing