ਬਠਿੰਡਾ: ਪੰਜਾਬ ਦੇ ਟੈਕਸੀ ਚਾਲਕਾਂ ਨਾਲ ਹਿਮਾਚਲ ਪ੍ਰਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਹੁਣ ਪੰਜਾਬ ਦੇ ਟੈਕਸੀ ਚਾਲਕਾਂ ਵੱਲੋਂ ਹਿਮਾਚਲ ਪ੍ਰਦੇਸ਼ ਜਾਣ ਦੀ ਬਜਾਏ ਜੰਮੂ ਕਸ਼ਮੀਰ ਅਤੇ ਉੱਤਰਾਖੰਡ ਜਾਣ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੰਜਾਬ ਨੰਬਰ ਦੀਆਂ ਗੱਡੀਆਂ 'ਤੇ ਹੋ ਰਹੇ ਹਮਲੇ ਅਤੇ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਟੈਕਸੀ ਚਾਲਕ ਅਤੇ ਸੈਲਾਨੀ ਹਿਮਾਚਲ ਘੁੰਮਣ ਜਾਣ ਤੋ ਗਰੇਜ਼ ਕਰਨ ਲੱਗੇ ਹਨ ਅਤੇ ਉਹਨਾਂ ਵੱਲੋਂ ਇਸ ਦਾ ਦੂਸਰਾ ਰਾਸਤਾ ਅਪਣਾਉਂਦੇ ਹੋਏ ਜੰਮੂ ਕਸ਼ਮੀਰ ਅਤੇ ਉੱਤਰਾਖੰਡ ਇਲਾਕਿਆਂ ਵਿੱਚ ਘੁੰਮਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਪੰਜਾਬ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ: ਆਜ਼ਾਦ ਟੈਕਸੀ ਚਾਲਕ ਯੂਨੀਅਨ ਦੇ ਮੈਂਬਰਾਂ ਨੇ ਬਠਿੰਡਾ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਖ਼ਾਸ ਕਰ ਪੰਜਾਬ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਗੱਡੀਆਂ ਦੀ ਭੰਨ ਤੋੜ ਦੇ ਨਾਲ ਨਾਲ ਡਰਾਈਵਰਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਜਾਣ ਤੋਂ ਟੈਕਸੀ ਚਾਲਕਾਂ ਦੇ ਨਾਲ-ਨਾਲ ਹੁਣ ਸੈਲਾਨੀਆਂ ਵੱਲੋਂ ਵੀ ਗਰੇਜ਼ ਕੀਤਾ ਜਾ ਰਿਹਾ। ਇਸ ਸਾਰੇ ਮਾਮਲੇ 'ਤੇ ਟਿੱਪਣੀ ਕਰਦੇ ਹੋਏ ਟੈਕਸੀ ਚਾਲਕਾਂ ਨੇ ਕਿਹਾ ਕਿ ਇਸ ਨਾਲ ਹਿਮਾਚਲ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ ਕਿਉਂਕਿ ਪੰਜਾਬ ਤੋਂ ਸਭ ਤੋਂ ਵੱਧ ਸੈਲਾਨੀ ਹਿਮਾਚਲ ਘੁੰਮਣ ਜਾਂਦੇ ਸਨ ਅਤੇ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਜਿੱਥੇ ਹਿਮਾਚਲ ਦੇ ਵਪਾਰ 'ਤੇ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ ਉੱਥੇ ਹੀ ਸਰਕਾਰ ਨੂੰ ਮਿਲਣ ਵਾਲੇ ਵੱਡੇ ਟੈਕਸ ਰੂਪੀ ਹਿੱਸੇ ਨੂੰ ਵੀ ਖੁਰਾ ਲੱਗੇਗਾ।ਉਹਨਾਂ ਕਿਹਾ ਕਿ ਜਦੋਂ ਹੁਣ ਕੋਈ ਸੈਲਾਨੀ ਉਹਨਾਂ ਪਾਸ ਹਿਮਾਚਲ ਜਾਣ ਲਈ ਗੱਡੀ ਬੁੱਕ ਕਰਨ ਆਉਂਦਾ ਹੈ ਤਾਂ ਉਹਨਾਂ ਵੱਲੋਂ ਸੈਲਾਨੀਆਂ ਨੂੰ ਸਮਝਾਇਆ ਜਾਂਦਾ ਹੈ ਕਿ ਹਿਮਾਚਲ ਦੀ ਥਾਂ ਜੰਮੂ ਕਸ਼ਮੀਰ ਅਤੇ ਉੱਤਰਾਖੰਡ ਘੁੰਮਣ ਲਈ ਜਾਣ ਕਿਉਂਕਿ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਬਹੁਤ ਸਾਰੀਆਂ ਥਾਵਾਂ ਦੇਖਣ ਯੋਗ ਹਨ।
- ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਆਪਸ 'ਚ ਟਕਰਾਈਆਂ ਦੋ ਕਾਰਾਂ, ਤਿੰਨ ਲੋਕ ਹੋਏ ਜਖਮੀ - vhicle colaps on highway
- ਬਾਗੀ ਧੜੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਦੋ ਟੁੱਕ, ਕਿਹਾ- ਮੈਨੂੰ ਨਹੀਂ ਪਤਾ ਕੌਣ ਗਿਆ ਭੁੱਲਾਂ ਬਖ਼ਸ਼ਾਉਣ - rebel leaders from Akali Dal
- ਪੰਜਾਬ ਵਿੱਚ ਮੌਸਮ ਨੇ ਤੋੜੇ ਰਿਕਾਰਡ; ਇਨ੍ਹਾਂ ਥਾਵਾਂ ਉੱਤੇ ਆਰੇਂਜ ਅਲਰਟ, ਜਾਣੋ ਕਦੋਂ ਤੱਕ ਪਵੇਗਾ ਮੀਂਹ - Monsoon knocks in Punjab
8 ਜੁਲਾਈ ਕੀਤਾ ਜਾਵੇਗਾ ਵੱਡਾ ਇਕੱਠ: ਉਹਨਾਂ ਕਿਹਾ ਕਿ ਜੇਕਰ ਹਿਮਾਚਲ ਦੇ ਸ਼ਰਾਰਤੀ ਅੰਸਰਾਂ 'ਤੇ ਸਰਕਾਰ ਵੱਲੋਂ ਨੱਥ ਨਾ ਪਾਈ ਗਈ ਤਾਂ ਉਹਨਾਂ ਵੱਲੋਂ ਇਸ ਸਬੰਧੀ ਪੰਜਾਬ ਹਰਿਆਣਾ ਅਤੇ ਦਿੱਲੀ ਦੇ ਟੈਕਸੀ ਚਾਲਕਾਂ ਦਾ ਇੱਕ ਵੱਡਾ ਇਕੱਠ 8 ਜੁਲਾਈ ਨੂੰ ਮੋਹਾਲੀ ਵਿਖੇ ਕੀਤਾ ਜਾਵੇਗਾ ਅਤੇ ਇਸ ਇਕੱਠ ਵਿੱਚ ਹਿਮਾਚਲ ਟੈਕਸੀ ਚਾਲਕ ਯੂਨੀਅਨ ਦੇ ਨੁਮਾਇੰਦੇ ਵੀ ਭਾਗ ਲੈਣਗੇ ਅਤੇ ਇਸ ਇਕੱਠ ਦੌਰਾਨ ਫੈਸਲਾ ਲਿਆ ਜਾਵੇਗਾ ਕਿ ਹਿਮਾਚਲ ਵਿੱਚ ਪੰਜਾਬ ਦੀਆਂ ਗੱਡੀਆਂ ਜਾਣ ਜਾਂ ਨਾ ਜਾਣ ਕਿਉਂਕਿ ਪੰਜਾਬ ਦੇ ਡਰਾਈਵਰ ਆਪਣੇ ਆਪ ਨੂੰ ਹਿਮਾਚਲ ਵਿੱਚ ਅਸੁਰੱਖਿਤ ਮਹਿਸੂਸ ਕਰ ਰਹੇ ਹਨ, ਕਿਉਂਕਿ ਕਿਸੇ ਸਮੇਂ ਵੀ ਸ਼ਰਾਰਤੀ ਅੰਸਰਾਂ ਵੱਲੋਂ ਉਹਨਾਂ ਤੇ ਧਾਵਾ ਬੋਲ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀਆਂ ਗੱਡੀਆਂ ਦੇ ਨੁਕਸਾਨ ਦੇ ਨਾਲ-ਨਾਲ ਡਰਾਈਵਰਾਂ ਨਾਲ ਵੀ ਕੁੱਟ ਮਾਰ ਕੀਤੀ ਜਾਂਦੀ ਹੈ, ਜਿਸ ਨੂੰ ਹਰਗਿਜ਼ ਬਰਦਾਸਤ ਨਹੀਂ ਕੀਤਾ ਜਾਵੇਗਾ।