ਲੁਧਿਆਣਾ: ਪੰਜਾਬ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਕੱਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। 30 ਜੂਨ ਨੂੰ ਸਵੇਰੇ 10 ਵਜੇ ਤਾਲਾ ਲਾ ਕੇ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਨੂੰ ਹਮੇਸ਼ਾ ਲਈ ਬੰਦ ਕਰ ਦੇਣਗੇ। ਦੱਸ ਦਈਏ ਕਿ ਲਗਾਤਾਰ ਪਿਛਲੇ ਦੋ ਹਫਤਿਆਂ ਤੋਂ ਕਿਸਾਨ ਟੋਲ ਪਲਾਜ਼ਾ ਤੇ ਧਰਨੇ 'ਤੇ ਬੈਠੇ ਹਨ ਅਤੇ ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ਦੀਆਂ ਵਧਾਈਆਂ ਕੀਮਤਾਂ ਵਾਪਸ ਲਈਆਂ ਜਾਣ ਕਿਉਂਕਿ ਇਹ ਟੋਲ ਪਲਾਜ਼ਾ ਪਹਿਲਾਂ ਹੀ ਬਹੁਤ ਮਹਿੰਗਾ ਹੈ ਅਤੇ ਸੁਵਿਧਾਵਾਂ ਦੇ ਨਾਂ 'ਤੇ ਇੱਥੇ ਕੁਝ ਨਹੀਂ ਮਿਲ ਰਿਹਾ, ਜਿਸ ਕਰਕੇ ਨਿਤਿਨ ਗੜਕਰੀ ਦੇ ਬਿਆਨਾਂ ਦੇ ਆਧਾਰ 'ਤੇ ਉਹਨਾਂ ਕਿਹਾ ਕਿ ਜਿਸ ਟੋਲ 'ਤੇ ਸੁਵਿਧਾਵਾਂ ਨਹੀਂ ਉਸ ਟੋਲ 'ਤੇ ਟੈਕਸ ਲੈਣ ਦਾ ਕੋਈ ਤੁੱਕ ਨਹੀਂ ਬਣਦਾ।
ਕੋਈ ਵੀ ਰਾਜਨੀਤਿਕ ਆਗੂ ਤਾਲਾ ਲੱਗਣ ਤੋਂ ਰੋਕ ਨਹੀਂ ਸਕਦਾ: ਭਾਰਤੀ ਕਿਸਾਨ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ ਟੈਕਸੀ ਯੂਨੀਅਨ ਵੱਲੋਂ ਵੀ ਇਸ ਟੋਲ ਪਲਾਜ਼ਾ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਤਿਆਰੀਆਂ ਹੁਣ ਜੋਰਾ ਸ਼ੋਰਾਂ ਨਾਲ ਚੱਲ ਰਹੀਆਂ ਹਨ। ਟੈਂਟ ਲੱਗ ਰਹੇ ਹਨ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਜਦੋਂ ਕਿ ਰਾਜਨੀਤੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਵੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਹੁਣ ਕਿਸੇ ਵੀ ਕੀਮਤ 'ਤੇ ਇਹ ਟੋਲ ਪਲਾਜ਼ਾ ਨੂੰ ਤਾਲਾ ਲੱਗਣ ਤੋਂ ਨਹੀਂ ਰੁਕ ਸਕੇਗਾ ਕਿਉਂਕਿ ਸਾਡੇ ਨਾਲ ਹਲੇ ਤੱਕ ਕਿਸੇ ਨੇ ਵੀ ਗੱਲ ਨਹੀਂ ਕੀਤੀ।
ਟੋਲ ਪਲਾਜ਼ਾ 'ਤੇ ਭਾਰੀ ਗਿਣਤੀ ਵਿੱਚ ਪੁਲਿਸ ਤੈਨਾਤ: ਟੋਲ ਪਲਾਜ਼ਾ 'ਤੇ ਕੱਲ ਦੇ ਵੱਡੇ ਪ੍ਰੋਗਰਾਮ ਨੂੰ ਲੈ ਕੇ ਆਸ ਜਤਾਈ ਜਾ ਰਹੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਹਨ, ਜਿਸ ਨੂੰ ਲੈ ਕੇ ਲੰਗਰ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਲਗਭਗ 5000 ਤੋਂ ਵੱਧ ਸੰਗਤ ਦਾ ਲੰਗਰ ਤਿਆਰ ਕੀਤਾ ਜਾ ਰਿਹਾ। ਕਾਰ ਸੇਵਾ ਵਾਲੇ ਬਾਬਿਆਂ ਨੇ ਦੱਸਿਆ ਕਿ ਜਿਸ ਦਿਨ ਤੋਂ ਧਰਨਾ ਸ਼ੁਰੂ ਹੋਇਆ, ਉਸ ਦਿਨ ਤੋਂ ਲੰਗਰ ਦੀ ਸੇਵਾ ਨਿਰੰਤਰ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਸ਼ੰਬੂ ਬਾਰਡਰ ਤੇ ਵੀ ਸਾਡੀ ਸੇਵਾ ਚੱਲ ਰਹੀ ਹੈ। ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਭਾਵੇਂ ਸੰਗਤ 20 ਹਜ਼ਾਰ ਆ ਜਾਵੇ, ਉਸ ਲਈ ਵੀ ਲੰਗਰ ਤਿਆਰ ਹੋ ਜਾਵੇਗਾ। ਕਿਉਂਕਿ ਸਾਡੇ ਆਪਣੇ ਲਾਂਗਰੀ ਹਨ।
- ਪੋਸਟਮਾਰਟਮ ਨੂੰ ਲੈ ਕੇ ਅਜਨਾਲਾ ਦੇ ਸਿਵਲ ਹਸਪਤਾਲ ’ਚ ਪਿਆ ਘਮਾਸਾਣ, ਪਰਿਵਾਰਿਕ ਮੈਂਬਰਾਂ ਨੇ ਕੀਤਾ ਹੰਗਾਮਾ - ajnala hospital clash
- ਸਾਰਾਗੜੀ ਸਰਾਂ ਦੇ ਨਾਂ 'ਤੇ ਨਕਲੀ ਵੈਬਸਾਈਟ ਬਣਾ ਕੇ ਸੰਗਤਾਂ ਨੂੰ ਠੱਗਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤੇ ਗਿਆ ਨਵਾਂ ਪ੍ਰਬੰਧ - Fake website of Saragari Saran
- ਪਵਨ ਹਰਚੰਦਪੁਰੀ ਦੀ ਪੁਸਤਕ "ਮਹਾਨ ਯੋਧਿਆਂ ਦੀਆਂ ਵਾਰਾਂ" ਲੋਕ ਅਰਪਣ - pawan harchandpuris book
ਆਗੂ ਅੱਗੇ ਗੱਲ ਨਾ ਹੀ ਕਰਨ ਤਾਂ ਚੰਗਾ ਹੈ: ਉਧਰ ਦੂਜੇ ਪਾਸੇ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਟੋਲ ਪਲਾਜ਼ਾ 'ਤੇ ਪੁਲਿਸ ਵੀ ਤੈਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਵਿਵਸਥਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅੜਚੜਨਾ ਆ ਸਕੇ। ਕਿਸਾਨ ਆਗੂਆਂ ਨੇ ਕਿਹਾ ਕਿ ਕੱਲ ਸੀਨੀਅਰ ਅਫ਼ਸਰ ਉਹਨਾਂ ਨਾਲ ਗੱਲਬਾਤ ਕਰਨ ਲਈ ਆਏ ਸਨ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਗੱਲ ਅੱਗੇ ਪਹੁੰਚਾਈ ਜਾ ਰਹੀ ਹੈ। ਉਸ ਨੂੰ ਤੇਜ਼ ਕੀਤਾ ਗਿਆ ਹੈ ਪਰ ਉਹਨਾਂ ਨੇ ਕਿਹਾ ਕਿ ਜੇਕਰ ਹੁਣ ਉਹ ਅੱਗੇ ਗੱਲ ਨਾ ਹੀ ਕਰਨ ਤਾਂ ਚੰਗਾ ਹੈ।