ਫਰੀਦਕੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਰੱਖੇ ਗਏ ਇਸ ਸਮਾਗਮ ਦੇ ਦੌਰਾਨ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਰੋਜ਼ ਜਤਾਇਆ ਹੈ। ਸਿੱਖ ਆਗੂਆਂ ਨੇ ਕਿਹਾ ਹੈ ਕਿ ਘਟਨਾਵਾਂ ਦੇ 9 ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਮੁੱਖ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਉਲਟਾ ਉਨ੍ਹਾਂ ਦੀ ਪੁਸਤ ਪਨਾਹੀ ਕੀਤੀ ਜਾ ਰਹੀ ਹੈ।
ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ : ਸਿੱਖ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਸੁਣਵਾਈ ਮੁੜ ਤੋਂ ਫਰੀਦਕੋਟ ਅਦਾਲਤ ‘ਚ ਕਰਵਾਈ ਜਾਵੇ। ਸਰਕਾਰ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਨਾਲ ਜੁੜੇ 295ਏ ਦੇ ਮੁਕਦਮਿਆਂ ਵਿਚ ਡੇਰਾ ਮੁਖੀ ਖਿਲਾਫ ਕਾਰਵਾਈ ਲਈ ਮਨਜ਼ੂਰੀ ਦਿੱਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨਣ ਨਾਲ ਅਸੀਂ ਸਹਿਮਤ ਨਹੀਂ। ਜਿਹੜੇ ਜਥੇਦਾਰਾਂ ਨੇ ਉਸ ਨੂੰ ਤਨਖਾਹੀਆ ਐਲਾਨਿਆ ਉਹ ਉਸੇ ਦੀ ਬਗਲ ਵਿੱਚੋਂ ਨਿਕਲੇ ਹਨ।
ਮੁੜ ਤੋਂ ਇੰਨਾ ਘਟਨਾਵਾਂ ਨੂੰ ਲੈ ਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ: ਸਿੱਖ ਆਗੂਆਂ ਨੇ ਕਿਹਾ ਕਿ ਅੱਜ ਦਾ ਇਹ ਪ੍ਰਦਰਸ਼ਨ ਸੰਕੇਤਿਕ ਹੈ ਤੇ ਜੇਕਰ ਸਰਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਠੋਸ ਕਦਮ ਨਾ ਚੁੱਕੇ ਤਾਂ ਮੁੜ ਤੋਂ ਇੰਨਾ ਘਟਨਾਵਾਂ ਨੂੰ ਲੈ ਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰਦਰਸ਼ਨ ‘ਚ ਬਹਿਬਲ ਗੋਲੀਕਾਂਡ ਦੀ ਘਟਨਾ ਵਿੱਚ ਜਾਨ ਗਵਾਉਣ ਵਾਲੇ ਭਾਈ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹੋਏ। ਇਸ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਦਾ ਅਜੇ ਤੱਕ ਨਾ ਇਨਸਾਫ ਨਹੀਂ ਮਿਲਿਆ: ਕੋਟਕਪੂਰਾ ਦੇ ਮੁੱਖ ਚੌਂਕ ਵਿੱਚ ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਅਤੇ ਉਸ ਨਾਲ ਜੁੜੀਆਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀਆਂ ਘਟਨਾਵਾਂ ਦਾ ਅਜੇ ਤੱਕ ਨਾ ਇਨਸਾਫ ਨਹੀਂ ਮਿਲਿਆ ਹੈ। ਇਸ ਦੇ ਰੋਸ਼ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ ਅਤੇ ਸਮੇਂ ਦੀਆਂ ਸਰਕਾਰਾਂ ਦੇ ਪ੍ਰਤੀ ਰੋਸ਼ ਜਤਾਇਆ ਗਿਆ।
- ਕੰਗਨਾ ਰਣੌਤ ਦੀ 'ਐਮਰਜੈਂਸੀ' 'ਤੇ ਸਾਬਕਾ ਸੀਐਮ ਚੰਨੀ ਦੀ ਸਖ਼ਤ ਚੇਤਾਵਨੀ, ਕਿਹਾ- SGPC ਦੀ ਇਜਾਜ਼ਤ ਤੋਂ ਬਿਨ੍ਹਾਂ ਨਹੀਂ ਚੱਲਣ ਦਿਆਂਗੇ ਫਿਲਮ - Kangana Ranaut Movie Emergency
- ਭਾਜਪਾ ਵੱਲੋਂ ਈਟੀਵੀ ਭਾਰਤ ਦੀ ਖਬਰ ਨੂੰ ਆਧਾਰ ਬਣਾ ਕੇ ਕੀਤੀ ਗਈ ਪ੍ਰੈਸ ਕਾਨਫਰੰਸ, ਕਿਹਾ ਪੰਜਾਬ ਸਰਕਾਰ ਆਂਗਣਵਾੜੀ ਦੇ ਬੱਚਿਆਂ ਨੂੰ ਭੇਜ ਰਹੀ ਖਰਾਬ ਭੋਜਨ - Anganwadi children get bad food
- ਵਿਦੇਸ਼ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ, 1 ਤੋਂ ਡੇਢ ਲੱਖ ਵਿਦਿਆਰਥੀਆਂ ਆਉਣਗੇ ਵਾਪਸ ! ਇਸ ਰਿਪੋਰਟ 'ਚ ਦੇਖੋ ਕੌਣ ਹੋਵੇਗਾ ਪ੍ਰਭਾਵਿਤ... - students studying abroad