ਲੁਧਿਆਣਾ: ਸੋਸ਼ਲ ਮੀਡੀਆ ਉੱਤੇ ਅਕਸਰ ਹੀ ਆਪਣੀ ਵੀਡੀਓ ਖਾਸ ਕਰਕੇ ਯੂਟੀਊਬਰ ਤੇ ਆਪਣੀ ਕਟਾਕਸ਼ ਭਰੀ ਵੀਡੀਓ ਪਾਉਣ ਕਰਕੇ ਜਾਣੇ ਜਾਂਦੇ ਰਚਿਤ ਕੌਸ਼ਿਕ ਨੂੰ ਲੁਧਿਆਣਾ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ ਤੋਂ ਗ੍ਰਿਫਤਾਰ ਕੀਤਾ ਹੈ। ਉਸ ਦੇ ਖਿਲਾਫ ਲੁਧਿਆਣਾ ਦੇ ਹੀ ਚਰਚ ਦੇ ਪਾਦਰੀ ਵੱਲੋਂ ਕ੍ਰਿਸ਼ਚਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਢਾਹ ਲਾਉਣ ਸਬੰਧੀ ਥਾਣਾ ਸਲੇਮਟਾਬਰੀ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਮੁਜੱਫਰ ਨਗਰ ਤੋਂ ਗ੍ਰਿਫਤਾਰ ਕਰ ਲਿਆ। 17 ਜਨਵਰੀ ਨੂੰ ਟੈਂਪਲ ਆਫ ਗਾਰਡ ਦੇ ਪਾਦਰੀ ਅਲੀਸ਼ਾ ਮਸੀਹ ਨੇ ਇਸ ਦੀ ਸ਼ਿਕਾਇਤ ਦਿੱਤੀ ਸੀ।
ਰਚਿਤ ਕੌਸ਼ਿਕ ਦੀ ਵੀਡੀਓ ਕਰਕੇ ਦੋ ਵਾਰੀ ਯੂਟੀਊਬ ਉਸ ਦਾ ਅਕਾਊਂਟ ਵੀ ਬੰਦ ਕਰ ਚੁੱਕਾ ਹੈ। ਲੁਧਿਆਣਾ ਪੁਲਿਸ ਨੇ ਉਸ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਦੇ ਵਿੱਚ ਆਈਪੀਸੀ ਦੀ ਧਾਰਾ 295ਏ ਦੇ ਤਹਿਤ ਅਤੇ ਨਾਲ ਹੀ ਆਈਪੀਸੀ 153, 54 ਅਤੇ ਨਾਲ ਹੀ ਇੰਡੀਅਨ ਪੀਨਲ ਕੋਡੈਕਸ਼ਨ ਸਟਾਰਟ ਦੇ ਤਹਿਤ ਡੋਰ ਹੈਗਾ ਤਾਂ ਸੀ 54 ਅਤੇ ਨਾਲ ਹੀ ਇੰਡੀਅਨ ਪੀਨਲ ਕੋਡ ਸੈਕਸ਼ਨ 67 ਦੇ ਤਹਿਤ ਧਾਰਾਵਾਂ ਲਗਾਈਆਂ ਗਈਆਂ ਹਨ। ਇਸ ਸਬੰਧੀ ਜਦੋਂ ਸਾਡੀ ਟੀਮ ਵੱਲੋਂ ਸਲੇਮ ਟਾਬਰੀ ਥਾਣੇ ਦੇ ਇਲਾਕੇ ਦੇ ਏਸੀਪੀ ਜਅੰਤਪੁਰੀ ਨੂੰ ਫੋਨ ਕੀਤਾ ਗਿਆ ਤਾਂ ਹੁਣ ਗਿਰਿਫਤਾਰੀ ਦੀ ਪੁਸ਼ਟੀ ਕੀਤੀ ਪਰ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਜਲਦ ਹੀ ਇਸ ਸਬੰਧੀ ਪੁਲਿਸ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਉਸ ਵਿੱਚੋਂ ਉਹ ਸਾਰੀ ਡਿਟੇਲ ਦੇ ਦੇਣਗੇ। ਹਾਲਾਂਕਿ ਦੇਰ ਸ਼ਾਮ ਤੱਕ ਵੀ ਇਸ ਸਬੰਧੀ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਏਸੀਪੀ ਨੂੰ ਜਦੋਂ ਇਸ ਸਬੰਧੀ ਮਿਲ ਕੇ ਗੱਲਬਾਤ ਕਰਨ ਦੀ ਗੱਲ ਕਹੀ ਗਈ, ਤਾਂ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਇਸ ਮੁੱਦੇ ਨੂੰ ਲੈ ਕੇ ਲਗਾਤਾਰ ਸਿਆਸਤ ਵੀ ਗਰਮਾਈ ਹੋਈ ਹੈ। ਯੂਟਿਊਬਰ ਕੌਸ਼ਿਕ ਦੀ ਗ੍ਰਿਫਤਾਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਦਰਅਸਲ ਰਚਿਤ ਨੇ ਆਪਣੀ ਇੱਕ ਹਾਲੀ ਦੇ ਅੰਦਰ ਜਾਰੀ ਕੀਤੀ ਵੀਡੀਓ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਬੇਟੇ ਨੂੰ ਲੈ ਕੇ ਟਿੱਪਣੀ ਕੀਤੀ ਸੀ। ਹਾਲਾਂਕਿ, ਲਗਾਤਾਰ ਪੁਲਿਸ ਇਹ ਦਾਅਵਾ ਕਰ ਰਹੀ ਹੈ ਕਿ ਉਸ ਨੂੰ ਕਾਨੂੰਨ ਦੇ ਮੁਤਾਬਿਕ ਹੀ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਰਚੇ ਦੇ ਅਧਾਰ ਉੱਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਹੈ ਅਤੇ ਜਿਸ ਨੇ ਸ਼ਿਕਾਇਤ ਦਿੱਤੀ ਸੀ। ਜਦੋਂ ਸਾਡੀ ਟੀਮ ਵੱਲੋਂ ਫਾਦਰ ਅਲੀਸ਼ਾ ਨੂੰ ਫੋਨ ਕਰਕੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਸਮਾਗਮ ਦੇ ਵਿੱਚ ਵਿਅਸਤ ਹੈ। ਉਸ ਸਬੰਧੀ ਉਹ ਕੋਈ ਗੱਲ ਇਸ ਸਮੇਂ ਨਹੀਂ ਕਰ ਸਕਦਾ। ਇਹ ਕਹਿ ਕੇ ਉਸਨੇ ਵੀ ਫੋਨ ਕੱਟ ਦਿੱਤਾ। ਇਸ ਸਬੰਧੀ ਬਕਾਇਦਾ ਯੂਪੀ ਪੁਲਿਸ ਦੇ ਅਧਿਕਾਰੀ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ ਹੈ ਜੋ ਸੋਸ਼ਲ ਮੀਡੀਆ ਉੱਤੇ ਅਗਵਾਹ ਕਰਨ ਦੀਆਂ ਅਫਵਾਹਾਂ ਚੱਲ ਰਹੀਆਂ ਹਨ, ਉਹ ਗ਼ਲਤ ਹੈ। ਲੁਧਿਆਣਾ ਪੁਲਿਸ ਵੱਲੋਂ ਗੰਭੀਰ ਧਰਾਵਾਂ ਦੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਚਿਤ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਵੀ ਭੱਖ ਰਹੀ ਹੈ। ਭਾਜਪਾ ਨੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਵਾਲ ਖੜੇ ਕੀਤੇ ਹਨ ਅਤੇ ਉਸ ਦਾ ਇਸ ਨਾਲ ਸਿੱਧਾ ਲਿੰਕ ਦੱਸਿਆ ਹੈ।