ਪਠਾਨਕੋਟ : ਚਾਹੇ ਪੰਜਾਬ ਸਰਕਾਰ ਨਜਾਇਜ਼ ਮਾਈਨਿੰਗ 'ਤੇ ਠੱਲ੍ਹ ਪਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਪਠਾਨਕੋਟ ਵਿਖੇ ਨਜਾਇਜ਼ ਮਾਈਨਿੰਗ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ 'ਤੇ ਛਾਪੇਮਾਰੀ ਕਰਕੇ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਯਤਨ ਤਾਂ ਕੀਤੇ ਜਾ ਰਹੇ ਹਨ। ਪਰ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਦਾ ਖੌਫ ਨਹੀਂ ਹੈ ਜਿਸ ਦੇ ਚਲਦੇ ਧੜੱਲੇ ਨਾਲ ਨਜਾਇਜ਼ ਮਾਈਨਿੰਗ ਕਰ ਰਹੇ ਹਨ।
ਦੋ ਪੋਕਲੈਂਨ ਮਸ਼ੀਨ ਅਤੇ ਦੋ ਟਿੱਪਰ ਕਬਜ਼ੇ ਦੇ ਵਿੱਚ ਲਏ: ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਪਠਾਨਕੋਟ ਦੇ ਦੇ ਵਿੱਚ ਪੈਂਦੇ ਕੀੜੀਆਂ ਇਲਾਕੇ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਕੁਝ ਲੋਕਾਂ ਵੱਲੋਂ ਬੇਖੌਫ ਹੋ ਕੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਜਿਸ ਦੇ ਚਲਦੇ ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਈਨਿੰਗ ਵਿਵਾਗ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ 'ਤੇ ਮਾਈਨਿੰਗ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਪੁਲਿਸ ਨੇ ਦੋ ਪੋਕਲੈਂਨ ਮਸ਼ੀਨ ਅਤੇ ਦੋ ਟਿੱਪਰ ਕਬਜ਼ੇ ਦੇ ਵਿੱਚ ਲਏ ਅਤੇ ਨਾਲ ਹੀ ਥਾਣਾ ਨਰੋਟ ਜੈਮਲ ਸਿੰਘ ਵਿਖੇ 3 ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਥਾਣਾ ਤਾਰਾਗੜ੍ਹ ਦੇ ਥਾਣਾ ਪ੍ਰਭਾਰੀ ਨੇ ਸਾਂਝੇ ਤੌਰ 'ਤੇ ਤੁਰੰਤ ਐਕਸ਼ਨ ਲਿਆ: ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਪ੍ਰਭਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਕੀੜੀਆਂ ਵਿਖੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਮੌਕੇ 'ਤੇ ਪਹੁੰਚੇ ਥਾਣਾ ਨਰੋਟ ਜੈਮਲ ਸਿੰਘ ਅਤੇ ਥਾਣਾ ਤਾਰਾਗੜ੍ਹ ਦੇ ਥਾਣਾ ਪ੍ਰਭਾਰੀ ਨੇ ਸਾਂਝੇ ਤੌਰ 'ਤੇ ਤੁਰੰਤ ਐਕਸ਼ਨ ਲਿਆ ਗਿਆ।
ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ: ਇਸ ਦੀ ਜਾਣਕਾਰੀ ਮਾਈਨਿੰਗ ਵਿਭਾਗ ਨੂੰ ਦਿੱਤੀ ਕਿ ਪਠਾਨਕੋਟ ਵਿਖੇ ਕੀੜਿਆਂ ਇਲਾਕੇ ਵਿਚ ਰਾਵੀ ਦਰਿਆ ਵਿਚ ਹੋ ਰਹੀ ਨਜਾਇਜ ਮਾਈਨਿੰਗ 'ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮੌਕੇ 'ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਦੋ ਪੋਕਲੈਂਨ ਮਸ਼ੀਨ ਅਤੇ ਦੋ ਟਿੱਪਰ ਕਬਜ਼ੇ ਦੇ ਵਿੱਚ ਲੈ ਕੇ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
- ਇਕਬਾਲ ਸਿੰਘ ਲਾਲਪੁਰਾ ਨੇ ਪੀਐੱਮ ਮੋਦੀ ਦੀ ਕੀਤੀ ਸਲ਼ਾਘਾ, ਕਿਹਾ-ਪ੍ਰਧਾਨ ਮੰਤਰੀ ਨੇ ਸਾਰੀਆਂ ਸਕੀਮਾਂ ਕਿਸਾਨਾਂ ਦੇ ਹੱਕ 'ਚ ਕੀਤੀਆਂ ਲਾਗੂ - Iqbal Singh Lalpura on PM MODI
- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਘੇਰਿਆ ਡੀਸੀ ਦਫ਼ਤਰ, ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਕੀਤਾ ਵਿਰੋਧ - Protest at tarn taran DC office
- ਰਾਸ਼ਟਰੀ ਐਵਾਰਡ ਲਈ ਕਿਉਂ ਚੁਣੇ ਗਏ ਆ ਅਧਿਆਪਕ? ਪੁਰਸਕਾਰ ਲਈ ਕਿਵੇਂ ਚੋਣ ਹੋਈ? ਦੇਸ਼ ਦੇ ਰਾਸ਼ਟਰਪਤੀ ਸਨਮਾਨਿਤ ਕਰਨਗੇ, ਪੜ੍ਹੋ ਖਾਸ ਰਿਪੋਰਟ - National Teachers Award