ETV Bharat / state

ਬਠਿੰਡਾ ਪੁਲਿਸ ਨੇ ਇੱਕ ਕਿੱਲੋ ਦੇ ਕਰੀਬ ਹੈਰੋਇਨ ਅਤੇ ਢਾਈ ਲੱਖ ਤੋਂ ਵੱਧ ਡਰੱਗ ਮਨੀ ਸਮੇਤ 3 ਮੁਲਜ਼ਮਾਂ ਨੂੰ ਕੀਤਾ ਕਾਬੂ - Amritsar Police Drug smugglers

ਬਠਿੰਡਾ ਪੁਲਿਸ ਨੇ ਨਸ਼ੇ ਖਿਲਾਫ ਚਲਾਈ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਿਲ ਕਰਦਿਆਂ ਤਿੰਨ ਵਿਅਕਤੀਆਂ ਨੂੰ ਇੱਕ ਕਿਲੋ ਪੰਜ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਪੁਲਿਸ ਨੇ ਆਰੋਪੀਆਂ ਤੋਂ ਦੋ ਕਾਰਾਂ ਅਤੇ 2 ਲੱਖ 65 ਹਜ਼ਾਰ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

Police arrested 3 persons along with 1 kg 5 grams of heroin, 2 cars and drugs worth Rs 2 lakh 65 thousand
ਪੁਲਿਸ ਵੱਲੋਂ 3 ਵਿਅਕਤੀਆਂ ਨੂੰ 1 ਕਿੱਲੋ 5 ਗਰਾਮ ਹੈਰੋਇਨ, 2 ਕਾਰਾਂ ਅਤੇ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਸਮੇਤ ਦਬੋਚਿਆ (ਬਠਿੰਡਾ ਪੱਤਰਕਾਰ)
author img

By ETV Bharat Punjabi Team

Published : Jul 21, 2024, 11:04 AM IST

ਡਰੱਗ ਮਨੀ ਸਮੇਤ 3 ਮੁਲਜ਼ਮ ਕਾਬੂ (ਬਠਿੰਡਾ ਪਤਰਕਾਰ)

ਬਠਿੰਡਾ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਐੱਸ.ਪੀ.ਐੱਸ ਪਰਮਾਰ ਵਧੀਕ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਬਠਿੰਡਾ ਦੇ ਮਾਰਗ ਦਰਸ਼ਨ ਅਨੁਸਾਰ ਦੀਪਕ ਪਾਰੀਕ ਆਈ.ਪੀ.ਐੱਸ ਐੱਸ.ਐੱਸ.ਪੀ ਬਠਿੰਡਾ ਦੀ ਰਹਿਨੁਮਾਈ ਹੇਠ ਨਰਿੰਦਰ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ ਸਿਟੀ ਬਠਿੰਡਾ ਅਤੇ ਕੁਲਦੀਪ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ ਸਿਟੀ-1 ਬਠਿੰਡਾ ਦੀ ਅਗਵਾਈ ਵਿੱਚ ਬਠਿੰਡਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਤਿੰਨ ਵਿਅਕਤੀਆਂ ਨੂੰ ਇੱਕ ਕਿਲੋ ਪੰਜ ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ, ਪੁਲਿਸ ਨੇ ਆਰੋਪੀਆਂ ਤੋਂ ਦੋ ਕਾਰਾਂ ਅਤੇ 2 ਲੱਖ 65 ਹਜ਼ਾਰ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਪੁਲਿਸ ਹੁਣ ਇਸ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਨਸ਼ੇ ਸਣੇ ਕੀਤੇ 3 ਕਾਬੂ: ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੀਪਕ ਪਾਰੀਕ ਐੱਸ.ਐੱਸ.ਪੀ ਬਠਿੰਡਾ ਨੇ ਦੱਸਿਆ ਕਿ ਥਾਣਾ ਕੈਨਾਲ ਕਲੋਨੀ ਬਠਿੰਡਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਪੁਲਿਸ ਪਾਰਟੀ ਨੇੜੇ ਪੁੱਲ ਸਰਹਿੰਦ ਨਹਿਰ ਰਿੰਗ ਰੋਡ ਸੀ ਤਾਂ ਇੱਕ ਇਨੋਵਾ ਕਾਰ ਨੂੰ ਨਹਿਰ ਦੀ ਪਟੜੀ ਪਰ ਖੜੀ ਦੇਖਿਆ। ਜਿਸ ਕਾਰ ਵਿੱਚ 2 ਨੌਜਵਾਨ ਸਵਾਰ ਸਨ। ਕਾਰ ਦੀ ਤਲਾਸ਼ੀ ਲੈਣ 'ਤੇ 2 ਨੌਜਵਾਨਾਂ ਪਾਸੋਂ 1 ਕਿੱਲੋ 5 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਹਨਾਂ ਦੀ ਪਛਾਣ ਤਰਸੇਮ ਸਿੰਘ ਉਰਫ ਸੋਮਾ ਪੁੱਤਰ ਕਰਤਾਰ ਸਿੰਘ ਵਾਸੀ ਬਸਤੀ ਨੰਬਰ-2 ਬੀੜ ਤਲਾਬ ਬਠਿੰਡਾ ਹਾਲ ਅਬਾਦ ਐੱਸ.ਏ.ਐੱਸ.ਨਗਰ ਬਠਿੰਡਾ,ਕਰਨਪ੍ਰੀਤ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਪਿੰਡ ਕਾਠਗੜ੍ਹ ਜਿਲ੍ਹਾ ਫਾਜਿਲਕਾ ਵਜੋਂ ਹੋਈ।

ਮੁਲਜ਼ਮਾਂ ਤੋਂ ਹੋ ਸਕਦੇ ਹਨ ਵੱਡੇ ਖੁਲਾਸੇ: ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੀ ਪੁੱਛ-ਗਿੱਛ ਦੌਰਾਨ ਤਰਸੇਮ ਸਿੰਘ ਉੇਕਤ ਨੇ ਮੰਨਿਆ ਕਿ ਉਹ ਇਹ ਹੈਰੋਇਨ ਗਨੇਸ਼ ਸਿੰਘ ਉਰਫ ਗੇਸ਼ੂ ਪੁੱਤਰ ਜੀਤ ਸਿੰਘ ਵਾਸੀ ਪਿੰਡ ਕਾਠਗੜ੍ਹ ਜਿਲ੍ਹਾ ਫਾਜਿਲਕਾ ਤੋਂ ਲੈ ਕੇ ਆਏ ਹਨ। ਜਿਸ ਨੂੰ ਉਕਤ ਮੁਕੱਦਮੇ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਤਰਸੇਮ ਸਿੰਘ ਪਾਸੋਂ ਪੁਲਿਸ ਨੇ 2 ਲੱਖ 65 ਹਜਾਰ ਰੁਪਏ ਡਰੱਗ ਮਨੀ ਅਤੇ ਇੱਕ ਹੌਂਡਾ ਸਿਟੀ ਕਾਰ ਨੰਬਰ ਪੀ.ਬੀ 03 ਬੀ.ਪੀ 4862 ਬਰਾਮਦ ਕੀਤੀ ਗਈ।ਤਿੰਨਾਂ ਦੋਸ਼ੀਆਂ ਨੂੰ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਹਨਾਂ ਤੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.