ETV Bharat / state

ਮੋਹਾਲੀ ਦੇ ਕੁੰਬੜਾ ਕਤਲ ਕਾਂਡ 'ਚ ਪੁਲਿਸ ਨੇ ਚਾਰ ਮੁਲਜ਼ਮ ਕੀਤੇ ਗ੍ਰਿਫ਼ਤਾਰ, ਪੁਲਿਸ ਨੇ ਦੱਸਿਆ ਕਤਲ ਦਾ ਅਸਲ ਕਾਰਨ - MOHALI KUMBRA MURDER CASE

ਮੋਹਾਲੀ ਦੇ ਕੁੰਬੜਾ 'ਚ ਪ੍ਰਵਾਸੀਆਂ ਵਲੋਂ ਪੰਜਾਬੀ ਨੌਜਵਾਨ ਦੇ ਕੀਤੇ ਕਤਲ 'ਚ ਚਾਰ ਮੁਲਜ਼ਮ ਪੁਲਿਸ ਨੇ ਕਾਬੂ ਕਰ ਲਏ ਹਨ। ਪੜ੍ਹੋ ਖ਼ਬਰ...

ਮੋਹਾਲੀ ਕੁੰਬੜਾ ਕਤਲ ਕਾਂਡ
ਮੋਹਾਲੀ ਕੁੰਬੜਾ ਕਤਲ ਕਾਂਡ (ETV BHARAT)
author img

By ETV Bharat Punjabi Team

Published : Nov 16, 2024, 5:02 PM IST

Updated : Nov 16, 2024, 6:04 PM IST

ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ 'ਚ ਵੱਡੀ ਵਾਰਦਾਤ ਹੁੰਦੀ ਹੈ, ਜਿਸ 'ਚ ਮੋਹਾਲੀ ਦੇ ਏਅਰਪੋਰਟ ਰੋਡ ਉਤੇ ਸਥਿਤ ਪਿੰਡ ਕੁੰਬੜਾ ਵਿੱਚ ਦੋ ਨੌਜਵਾਨ ਦਮਨ ਅਤੇ ਦਿਲਪ੍ਰੀਤ ਸਿੰਘ ਉਤੇ ਪੰਜ-ਛੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਦਮਨ ਦੀ ਮੌਤ ਹੋ ਗਈ ਸੀ। ਉਸ ਮਾਮਲੇ 'ਚ ਪਰਿਵਾਰ ਨੇ ਮ੍ਰਿਤਕ ਦੀ ਲਾਸ਼ ਸੜਕ 'ਤੇ ਰੱਖ ਕੇ ਧਰਨਾ ਲਗਾਇਆ ਹੋਇਆ ਸੀ। ਇਸ ਦੌਰਾਨ ਅੱਜ ਪੁਲਿਸ ਨੇ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ ਤੇ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਆਖੀ ਗਈ ਹੈ।

ਮੋਹਾਲੀ ਕੁੰਬੜਾ ਕਤਲ ਕਾਂਡ (ETV BHARAT)

ਕਤਲ ਮਾਮਲੇ 'ਚ ਚਾਰ ਮੁਲਜ਼ਮ ਕਾਬੂ

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਮੋਹਾਲੀ ਪੁਲਿਸ ਨੇ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਿਸਦੀ ਜਾਣਕਾਰੀ ਡੀ.ਆਈ.ਜੀ ਰੂਪਨਗਰ ਏਂਜ ਨਿਲੰਬਰੀ ਵਿਜੈ ਜਗਦਲੇ ਨੇ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 13 ਨਵੰਬਰ ਨੂੰ ਪਿੰਡ ਕੁੰਬੜਾ ਵਿਖੇ ਨੌਜਵਾਨਾਂ ਦੀ ਪਾਰਕਿੰਗ ਨੂੰ ਲੈਕੇ ਸ਼ੁਰੂ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਲੜਾਈ ਗੰਭੀਰ ਬਣ ਗਈ ਸੀ, ਜਿਸ ਵਿੱਚ ਇੱਕ ਦਮਨ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਦੋਸਤ ਦਿਲਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸੀ।

ਚਾਰ ਮੁਲਜ਼ਮਾਂ 'ਚ ਇੱਕ ਨਾਬਾਲਿਗ ਸ਼ਾਮਲ

ਡੀਆਈਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਚਾਰੋਂ ਫਰਾਰ ਮੁਲਜ਼ਮਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿੰਨ੍ਹਾਂ ਵਿੱਚ ਅਮਨ, ਅਰੁਨ ਅਤੇ ਆਕਾਸ਼ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ 'ਚ ਇਹਨਾਂ ਦੇ ਨਾਲ ਇੱਕ ਨਾਬਾਲਿਗ ਵੀ ਸ਼ਾਮਿਲ ਹੈ। ਡੀਆਈਜੀ ਨੇ ਦੱਸਿਆ ਕਿ ਅਮਨ ਅਤੇ ਅਰੁਣ ਖਿਲਾਫ ਪਹਿਲਾਂ ਵੀ ਮੋਹਾਲੀ ਦੇ ਫੇਜ਼ ਇੱਕ ਥਾਣਾ ਵਿਖੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਹੈ। ਉਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਕਤਲ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ।

ਮੋਹਾਲੀ ਕੁੰਬੜਾ ਕਤਲ ਕਾਂਡ (ETV BHARAT)

ਕਤਲ ਦੀ ਪੁਲਿਸ ਨੇ ਦੱਸਿਆ ਇਹ ਵਜ੍ਹਾ

ਇਸ ਦੇ ਨਾਲ ਹੀ ਮੋਹਾਲੀ ਪੁਲਿਸ ਨੇ ਅਪੀਲ ਕੀਤੀ ਕੇ ਇਸ ਮਾਮਲੇ ਨੂੰ ਪਰਵਾਸੀ V/S ਪੰਜਾਬੀ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹਨਾਂ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਉਹ ਵੀ ਮੋਹਾਲੀ ਦੇ ਹੀ ਰਹਿਣ ਵਾਲੇ ਹਨ। ਡੀਆਈਜੀ ਨੇ ਦੱਸਿਆ ਕਿ ਉਹਨਾਂ ਮੁਲਜ਼ਮਾਂ ਦਾ ਪਿਛੋਕੜ ਜ਼ਰੂਰ ਯੂਪੀ ਦਾ ਹੈ ਪਰ ਉਹ ਜਨਮੇ ਅਤੇ ਪਲੇ ਵੀ ਮੋਹਾਲੀ ਵਿੱਚ ਹੀ ਹਨ। ਉਨ੍ਹਾਂ ਨੇ ਪੜ੍ਹਾਈ ਲਿਖਾਈ ਵੀ ਮੋਹਾਲੀ ਦੇ ਸਰਕਾਰੀ ਸਕੂਲ ਵਿੱਚੋਂ ਹੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਲੜਾਈ ਸਾਇਕਲ ਪਾਰਕਿੰਗ ਨੂੰ ਲੈਕੇ ਸ਼ੁਰੂ ਹੋਈ ਸੀ।

ਪੀੜਤ ਪਰਿਵਾਰ ਨੇ ਚੁੱਕਿਆ ਧਰਨਾ

ਕਾਬਿਲੇਗੌਰ ਹੈ ਕਿ ਕਤਲ ਦੀ ਰਾਤ ਤੋਂ ਹੀ ਦਮਨ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮੋਹਾਲੀ ਏਅਰਪੋਰਟ ਰੋਡ ਉੱਤੇ ਲਾਸ਼ ਰੱਖ ਕੇ ਜਾਮ ਲਗਾਇਆ ਹੋਇਆ ਸੀ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਜਾਮ ਨਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਇਸ ਧਰਨੇ ਵਿੱਚ ਸ਼ਾਮਿਲ ਹੋਏ। ਇਸ ਸਬੰਧੀ ਅੱਜ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਡੀਐਮ ਦਮਨਦੀਪ ਕੌਰ, ਐਸਪੀ ਸਿਟੀ ਹਰਬੀਰ ਅਟਵਾਲ ਅਤੇ ਡੀਐਸਪੀ ਸਿਟੀ 2 ਹਰਸਿਮਰਨ ਬਲ ਧਰਨੇ ਉੱਤੇ ਜਾ ਕੇ ਪਰਿਵਾਰਕ ਮੈਂਬਰਾਂ ਅਤੇ ਧਰਨਾਕਾਰੀਆਂ ਨਾਲ ਧਰਨਾ ਖੁੱਲ੍ਹਵਾਉਣ ਦੀ ਗੱਲ ਕਰ ਰਹੇ ਸਨ। ਉਥੇ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੀੜਤ ਪਰਿਵਾਰ ਤੇ ਪਿੰਡ ਵਾਲਿਆਂ ਨੇ ਏਅਰਪੋਰਟ ਉਤੇ ਲਾਏ ਜਾਮ ਨੂੰ ਖੋਲ੍ਹ ਦਿੱਤਾ ਹੈ।

Last Updated : Nov 16, 2024, 6:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.