ਅੰਮ੍ਰਿਤਸਰ: ਹਰ ਸਿੱਖ ਦਾ ਸਿਰ ਉਦੋਂ ਹੋਰ ਵੀ ਗਰਵ ਨਾਲ ਉੱਚਾ ਹੋ ਜਾਂਦਾ ਜਦੋਂ ਵਿਦੇਸ਼ੀ ਧਰਤੀ 'ਤੇ ਸਿੱਖ ਅਤੇ ਸਿੱਖੀ ਦਾ ਝੰਡਾ ਬੁਲੰਦ ਹੁੰਦਾ ਹੈ। ਅਜਿਹਾ ਹੀ ਉਸ ਸਮੇਂ ਜਦੋਂ ਇੱਕ ਪੰਜਾਬੀ ਗੁਰਸਿੱਖ ਨੇ ਵਿਦੇਸ਼ੀ ਧਰਤੀ ਉੱਤੇ ਜਾ ਕੇ ਆਪਣੀ ਕਲਾ ਦਾ ਵੱਖਰਾ ਨਜ਼ਾਰਾ ਪੇਸ਼ ਕੀਤਾ। ਇਹ ਗੁਰਸਿੱਖ ਗੁਰਪ੍ਰੀਤ ਸਿੰਘ ਜੋ ਕੇ ਪੇਪਰ ਆਰਟਿਸ ਦੇ ਨਾਮ ਨਾਲ ਜਾਣੇ ਜਾਂਦੇ ਨੇ, ਉਨ੍ਹਾਂ ਵੱਲੋਂ ਹਰ ਸਿੱਖ ਦਾ ਮਾਣ ਵਧਾਇਆ ਗਿਆ। ਪੇੇਪਰ ਆਰਟਿਸ ਨੇ ਗੁਰਪ੍ਰੀਤ ਸਿੰਘ ਨੇ ਆਪਣੀ ਕਲਾ ਨਾਲ ਸ੍ਰੀ ਦਰਬਾਰ ਸਾਹਿਬ ਦੇ ਨਾਲ ਨਾਲ ਹੀ ਬਹੁਤ ਸਾਰਾ ਆਟ ਤਿਆਰ ਕੀਤਾ ਜਿਸ ਵਿੱਚੋਂ ਕੁੱਝ ਕੁ ਵਿਦੇਸ਼ੀ ਮਿਊਜ਼ੀਅਮ ਦੀ ਸਾਨ ਵਧਾ ਰਹੇ ਹਨ।
ਕੈਨੇਡੀਅਨ ਪੀਐਮ ਨਾਲ ਮੁਲਾਕਾਤ: ਗੁਰਪ੍ਰੀਤ ਸਿੰਘ ਨੇ ਆਖਿਆ ਕਿ ਵਿਦੇਸ਼ੀ ਧਰਤੀ 'ਤੇ ਜੋ ਮਾਣ ਉਸ ਨੂੰ ਮਿਿਲਆ, ਉਹ ਬਹੁਤ ਖੁਸ਼ੀ ਦੀ ਗੱਲ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਜੂਨ 1984 ਦੇ ਘੱਲੂਘਾਰੇ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਮਾਡਲ ਵੀ ਆਸਟ੍ਰੇਲੀਆ ਦੇ ਮਿਊਜ਼ੀਅਮ ਦੀ ਸ਼ਾਨ 'ਚ ਚਾਰ ਚੰਦ ਲਗਾਵੇਗਾ। ਇਹ ਮਾਡਲ ਸੋਲਿਡ ਵੁੱਡ ਫਾਈਬਰ ਤੇ ਅਤੇ ਹੋਰ ਅਨੇਕਾਂ ਫੋਲਡਰ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਹਨ ।ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨਮੰਤਰੀ ਟਰੂਡੋ ਨੇ ਵੀ ਭਰੋਸਾ ਦਿੱਤਾ ਹੈ ਕਿ ਮੇਰੇ ਇਹ ਮਾਡਲ ਉਨ੍ਹਾਂ ਦੇ ਮਿਊਜ਼ਅਮ ਵਿੱਚ ਸ਼ੋਭਿਤ ਹੋਣਗੇ।
ਐੱਸ.ਜੀ.ਪੀ.ਸੀ. ਨੇ ਨਹੀਂ ਲਈ ਸਾਰ: ਸ਼੍ਰੋਮਣੀ ਕਮੇਟੀ 'ਤੇ ਸਵਾਲ ਖੜ੍ਹੇ ਕਰਦੇ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਸਾਡੀ ਬਾਹ ਨਹੀਂ ਫੜੀ ਗਈ ਅਤੇ ਨਾ ਹੀ ਸਾਡੇ ਮਾਡਲ ਨੂੰ ਗੁਰੂ ਘਰ ਵਿੱਚ ਸ਼ਸ਼ੋਭਿਤ ਕੀਤਾ ਗਿਆ।ਗੁਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੇ ਮੈਨੂੰ ਮਾਣ ਸਤਿਕਾਰ ਨਹੀਂ ਦਿੱਤਾ ਪਰ ਹੋਰ ਸਿੱਖ ਸੰਸਥਾਵਾਂ ਨੇ ਮੈਨੂੰ ਪੂਰਾ ਬਣਦਾ ਮਾਨ ਸਤਿਕਾਰ ਦਿੱਤਾ ਹੈ।ਉਹਨਾਂ ਕਿਹਾ ਕਿ ਜੇਕਰ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਾਡੀਆਂ ਬਾਹਾਂ ਫੜੀਆਂ ਹੁੰਦੀਆਂ ਤਾਂ ਅੱਜ ਸਾਨੂੰ ਵਿਦੇਸ਼ਾਂ ਦੀ ਧਰਤੀ 'ਤੇ ਜਾਣ ਨੂੰ ਮਜ਼ਬੂਰ ਨਾ ਹੋਣਾ ਪੈਂਦਾ। ਉਨ੍ਹਾਂ ਕਿਹਾ ਕਿ ਜਿੱਥੇ ਸਾਡੇ ਦੇਸ਼ ਲੀਡਰਾਂ ਨੇ ਸਾਡੇ ਹੁਨਰ ਦੀ ਕਦਰ ਨਹੀਂ ਕੀਤੀ, ਉੱਥੇ ਹੀ ਗੋਰਿਆਂ ਵੱਲੋਂ ਉਨ੍ਹਾਂ ਦੇ ਹੁਨਰ ਨੂੰ ਪਛਾਣਿਆਂ ਗਿਆ ਅਤੇ ਉਨ੍ਹਾਂ ਦੀ ਕਦਰ ਕੀਤੀ। ਉਨ੍ਹਾਂ ਵੱਲੋਂ ਇੱਥੋਂ ਦੇ ਲੀਡਰਾਂ 'ਤੇ ਤੰਜ ਕੱਸਦੇ ਆਖਿਆ ਗਿਆ ਕਿ ਕੈਨੇਡਾ 'ਚ ਤਾਂ ਪ੍ਰਧਾਨ ਮੰਤਰੀ ਆਪ ਮਿਲਣ ਬੁਲਾੳਂਦੇ ਹਨ ਪਰ ਦੂਜੇ ਪਾਸੇ ਪੰਜਾਬ ਤੇ ਭਾਰਤ 'ਚ ਤਾਂ ਕਿਸੇ ਕੌਂਸਲਰ ਨੂੰ ਵੀ ਮਿਲਣਾ ਹੋਵੇ ਤਾਂ ਉਸ ਕੋਲੋਂ ਇਜਾਜ਼ਤ ਲੈਣੀ ਪੈਂਦੀ ਹੈ।
- ਬੇਅਦਬੀਆਂ, ਰਾਮ ਰਹੀਮ ਨੂੰ ਮੁਆਫ਼ੀ ਅਤੇ ਹੁਣ ਆਪਣਿਆਂ ਵੱਲੋਂ ਵਿਰੋਧ ਬਣਿਆ ਸ਼੍ਰੋਮਣੀ ਅਕਾਲੀ ਦਲ ਦੇ ਗਲੇ ਦੀ ਹੱਡੀ - Shiromani Akali Dal
- ਸੁਖਬੀਰ ਬਾਦਲ ਦੇ ਸਪੱਸ਼ਟੀਕਰਨ 'ਤੇ ਆਖਿਰ ਸਾਹਮਣੇ ਆਇਆ ਸੀਐਮ ਮਾਨ ਦਾ ਰਿਐਕਸ਼ਨ, ਕਿਹਾ- ਜਲਦ ਹੋਣਗੇ ਵੱਡੇ ਖੁਲਾਸੇ - CM Mann On Sukhbir Badal
- ਪੁੱਤ ਦੀ ਚੜ੍ਹਾਈ ਵੇਖ ਨਹੀਂ ਰੁਕ ਰਹੇ ਪਿਓ ਦੀਆਂ ਅੱਖਾਂ ਦੇ ਹੰਝੂ, ਵੇਖੋ ਵੀਡੀਓ - Riyaz won silver medal