ਅੰਮ੍ਰਿਤਸਰ : ਪੰਜਾਬ ਬਚਾਓ ਯਾਤਰਾ ਦੇ ਅੱਜ ਦੂਸਰੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਯਾਤਰਾ ਅਜਨਾਲਾ ਤੋਂ ਮਜੀਠਾ ਦੇ ਲਈ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਰਵਾਨਾ ਹੋਈ। ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਉੱਤੇ ਬਹੁਤ ਵੱਡਾ ਸੰਕਟ ਹੈ। ਉਹਨਾਂ ਕਿਹਾ ਕਿ ਜੇਕਰ ਚਾਰ ਨੈਕਸਸ 'ਤੇ ਗੱਲ ਕੀਤੀ ਜਾਏ। ਪੰਜਾਬ ਦੀ ਜਵਾਨੀ ਕਿਸਾਨੀ ਪਾਣੀ ਤੇ ਨਿਸ਼ਾਨੀ ਚਾਰਾਂ ਉੱਤੇ ਬਹੁਤ ਵੱਡਾ ਖਤਰਾ ਹੈ ਜੋ ਨੌਜਵਾਨੀ ਸਾਡੀ ਨਸ਼ਾ ਨਸ਼ਾ ਖਰਾਬ ਕਰ ਰਹੀ ਹੈ।
ਦਲਜੀਤ ਚੀਮਾਂ ਨੇ ਸੂਬਾ ਸਰਕਾਰ ਦੀ ਕੀਤੀ ਨਿੰਦਾ : ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਮੀਡੀਆ ਨੂੰ ਗੱਲਬਾਤ ਕਰਦੇ ਫਿਰ ਕਿਹਾ ਕਿ ਅੱਜ 'ਪੰਜਾਬ ਬਚਾਓ ਯਾਤਰਾ' ਦਾ ਦੂਸਰਾ ਦਿਨ ਹੈ ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਪਹਿਲੇ ਦਿਨ ਬਹੁਤ ਵੱਡਾ ਉਤਸਾਹ ਅਟਾਰੀ ਦੇ ਵਿੱਚ ਰਾਜਾ ਸੰਸੀ ਦੇ ਹਲਕੇ ਦੇ ਵਿੱਚ ਸਾਨੂੰ ਮਿਲਿਆ ਹੈ। ਜਿਸ ਨੂੰ ਦੇਖ ਕੇ ਇਹ ਗੱਲ ਸਾਬਤ ਹੁੰਦੀ ਹੈ ਕਿ ਜਿਸ ਮਕਸਦ ਨਾਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ ਉਸ ਦਾ ਮਹੱਤਵ ਕਿੰਨਾ ਵੱਡਾ ਹੈ। ਉਹਨਾਂ ਕਿਹਾ ਕਿ ਜਿਹੜੇ ਅਸੀਂ ਮਸਲੇ ਲੈ ਕੇ ਚੱਲੇ ਸੀ ਉਹ ਅੱਜ ਪੰਜਾਬ ਲਈ ਐਮਰਜੰਸੀ ਵਾਲੇ ਬਣੇ ਹੋਏ ਹਨ।
ਸਰਹੱਦੀ ਖੇਤਰਾਂ ਦੀਆਂ ਮੁਸ਼ਕਿਲਾਂ : ਸਰਹੱਦੀ ਲੋਕਾਂ ਦੀਆਂ ਕਾਫੀ ਮੁਸ਼ਕਿਲਾਂ ਹਨ। ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਮਿਲ ਰਿਹਾ ਉਹਨਾਂ ਕਿਹਾ ਕਿ ਸਰਤ ਤੋਂ ਅੰਤਰਰਾਸ਼ਟਰੀ ਵਪਾਰ ਪਾਕਿਸਤਾਨ ਕਰਨ ਦੀ ਗੱਲ ਕੀਤੀ ਗਈ ਸੀ। ਉਹਨਾਂ ਕਿਹਾ ਕਿ ਦੁਨੀਆ ਦੋ ਸਾਲ ਦੇ ਵਿੱਚ ਇਨੀ ਜਿਆਦਾ ਦੁਖੀ ਹੋ ਚੁੱਕੀ ਹੈ ਕਿ ਡਿਵੈਲਪਮੈਂਟ ਬਿਲਕੁਲ ਖਤਮ ਕਰ ਦਿੱਤੀ ਹੈ। ਲਾ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਲੋਕ ਘਰਾਂ ਵਿੱਚ ਵੀ ਸੇਫ ਨਜ਼ਰ ਨਹੀਂ ਆ ਰਹੇ ਲੋ ਰੋਜ਼ ਕਤਲ ਲੁੱਟਾ ਖੋਡਾ ਕੇ ਹੋ ਰਹੇ ਹਨ ਸਰਕਾਰ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ।
ਪੰਜਾਬ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ : ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁਕੀ ਹੈ। ਮਾਨਯੋਗ ਪੰਜਾਬ ਹੈ ਹਰਿਆਣਾ ਹਾਈਕੋਰਟ ਨੇ ਕਿਹਾ ਸੀ ਪੰਜਾਬ ਵਿੱਚ ਜਿਸ ਤਰਾਂ ਇਹਦੇ ਹਾਲਾਤ ਪਿਛਲੇ ਡੇਢ ਸਾਲਾਂ ਤੋਂ ਨਸ਼ਾ ਜਿਸ ਤਰਹਾਂ ਸਰਕਾਰ ਰੁਕਵਾ ਰਹੀ ਹੈ ਡੀਜੀਪੀ ਨੂੰ ਮਾਫੀ ਮੰਗਣ ਤੱਕ ਲਈ ਕਿਹਾ ਗਿਆ ਹੈ। ਜਿਹੜੇ ਗੈਂਗਸਟਰ ਹਨ ਉਹਨਾਂ ਵੱਲੋਂਫਿਰੌਤੀ ਮੰਗੀ ਜਾ ਰਹੀ ਹੈ। ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਕੀਤਾ ਜਾ ਰਿਹਾ, ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਦਫਤਰ ਵਿੱਚੋਂ ਸਿਕਿਉਰਟੀ ਲੀਕ ਹੁੰਦੀ ਹੈ ਤੇ ਫਿਰ ਇਹ ਕਤਲ ਹੁੰਦੇ ਹਨ। ਉਹਨਾਂ ਕਿਹਾ ਜੇਕਰ ਪਾਣੀ ਦੀ ਗੱਲ ਕੀਤੀ ਜਾਵੇ ਤੇ ਸਰਕਾਰ ਕਹਿੰਦੀ ਹ ਕਿ ਇਸ ਵੇਲੇ ਨਹਿਰ ਬਣਾਉਣ ਲਈ ਤਿਆਰ ਹਾਂ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਨਹਿਰ ਨਹੀਂ ਬਣਾਉਣ ਦਿੰਦੀ, ਕਿਹਾ ਸੰਦੀਪ ਪਾਠਕ ਨੂੰ ਰਾਜਸਭਾ ਮੈਂਬਰ ਬਣਾ ਕੇ ਸੰਸਦ ਭੇਜਿਆ ਉਹ ਵੀ ਪਾਣੀਆਂ 'ਤੇ ਡਾਕਾ ਮਾਰ ਰਹੇ ਹਨ।