ਲੁਧਿਆਣਾ/ਖੰਨਾ : 23 ਜੂਨ 2024 ਨੂੰ ਖੰਨਾ ਦੇ ਪਿੰਡ ਇਕੋਲਾਹਾ 'ਚ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਹੋਈ ਲੜਾਈ 'ਚ 21 ਸਾਲਾ ਗੁਰਦੀਪ ਸਿੰਘ ਮਾਣਾ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ ਵੀ-ਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਉਸਦਾ ਪੁੱਤਰ ਦਮਨ ਔਜਲਾ ਹਾਲੇ ਤੱਕ ਫਰਾਰ ਹੈ। ਪਰਿਵਾਰਕ ਮੈਂਬਰ ਕੁੱਝ ਹੋਰ ਵਿਅਕਤੀਆਂ ਦੇ ਨਾਂ ਵੀ ਲੈ ਰਹੇ ਹਨ। ਪੰਜਾਬੀ ਗਾਇਕ ਦੇ ਮੁੰਡੇ ਸਮੇਤ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਸੋਮਵਾਰ ਸਵੇਰੇ ਹੀ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ।
ਬਜ਼ੁਰਗ ਦਾਦੀ ਨੇ ਰੋਂਦੇ ਹੋਏ ਇਨਸਾਫ਼ ਦੀ ਮੰਗ ਕੀਤੀ: ਮ੍ਰਿਤਕ ਦੀ ਦਾਦੀ ਮੁਖਤਿਆਰੋ ਨੇ ਦੱਸਿਆ ਕਿ ਗੁਰਦੀਪ ਸਿੰਘ ਮਾਣਾ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਜਿਸਤੋਂ ਬਾਅਦ ਉਸਨੇ ਹੀ ਬੱਚੇ ਨੂੰ ਪਾਲਿਆ ਸੀ। ਹੁਣ ਗੁਰਦੀਪ ਸਿੰਘ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮੁਲਜ਼ਮਾਂ ਨੇ ਕਤਲ ਕਰਕੇ ਪਰਿਵਾਰ ਨੂੰ ਬੇਸਹਾਰਾ ਬਣਾ ਦਿੱਤਾ। ਇਸਦੇ ਨਾਲ ਹੀ ਪੁਲਿਸ ਨੇ ਇੱਕ ਮਹੀਨੇ ਵਿੱਚ ਵੀ ਠੋਸ ਕਾਰਵਾਈ ਨਹੀਂ ਕੀਤੀ। ਮੁਲਜ਼ਮ ਦੇ ਪੁੱਤਰ ਸਮੇਤ ਹੋਰ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਉਹ ਇਨਸਾਫ਼ ਲੈਕੇ ਹਟਣਗੇ। ਉਨ੍ਹਾਂ ਨੂੰ ਭਾਵੇਂ ਗੋਲੀ ਮਾਰ ਦਿੱਤੀ ਜਾਵੇ ਉਹ ਆਪਣੇ ਵਿਰੋਧ ਤੋਂ ਪਿੱਛੇ ਨਹੀਂ ਹਟਣਗੇ। ਮ੍ਰਿਤਕ ਦੇ ਚਚੇਰੇ ਭਰਾ ਹਰੀ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਤਲ ਤੋਂ 5 ਦਿਨਾਂ ਦੋ ਵਿੱਚ ਵਿੱਚ ਮੁਲਜ਼ਮ ਦੇ ਲੜਕੇ ਦਮਨ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ। ਇੱਕ ਮਹੀਨਾ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਾ ਹੋਣ 'ਤੇ ਉਨ੍ਹਾਂ ਨੂੰ ਧਰਨਾ ਦੇਣਾ ਪਿਆ।
ਪੁਲਿਸ ਨੇ ਸਮਾਂ ਮੰਗਿਆ: ਦੂਜੇ ਪਾਸੇ ਧਰਨੇ ਦੀ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਖੰਨਾ ਹਰਜਿੰਦਰ ਸਿੰਘ, ਸਦਰ ਥਾਣਾ ਐਸਐਚਓ ਹਰਦੀਪ ਸਿੰਘ ਅਤੇ ਸਿਟੀ ਥਾਣਾ ਐਸਐਚਓ ਰਾਓ ਵਰਿੰਦਰ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਸ ਤਰੀਕੇ ਨਾਲ ਪ੍ਰਦਰਸ਼ਨ ਨਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਪੁਲਿਸ ਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਜਾਵੇ। ਦੋਸ਼ੀ ਫੜੇ ਜਾਣਗੇ। ਖ਼ਬਰ ਲਿਖੇ ਜਾਣ ਤੱਕ ਲੋਕਾਂ ਨੇ ਪੁਲਿਸ ’ਤੇ ਭਰੋਸਾ ਨਹੀਂ ਕੀਤਾ ਸੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਰਹੇ।
23 ਜੂਨ ਦੀ ਰਾਤ ਨੂੰ ਹੋਇਆ ਕਤਲ: ਪਿੰਡ ਇਕੋਲਾਹਾ ਵਿਖੇ 23 ਜੂਨ 2024 ਨੂੰ ਕਬੂਤਰ ਉਡਾਉਣ ਦੇ ਮੁਕਾਬਲੇ ਕਰਵਾਏ ਗਏ ਸੀ। ਸ਼ਾਮ 5 ਵਜੇ ਮੁਕਾਬਲਾ ਸਮਾਪਤ ਹੋਣ ਉਪਰੰਤ ਜੇਤੂਆਂ ਨੂੰ ਇਨਾਮ ਵੰਡੇ ਗਏ ਸੀ। ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ। ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ ਵੀ-ਦੀਪ ਆਪਣੀ ਕਾਰ 'ਚ ਸ਼ਾਮ 7.30 ਵਜੇ ਦੇ ਕਰੀਬ ਗੁਰਦੁਆਰਾ ਸੰਗਤਸਰ ਸਾਹਿਬ ਦੇ ਸਾਹਮਣੇ ਵਾਲੇ ਚੌਕ 'ਚ ਉਸ ਸਮੇਂ ਆਇਆ ਸੀ ਜਦੋਂ ਗੁਰਦੀਪ ਸਿੰਘ ਮਾਣਾ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ। ਇਸ ਦੌਰਾਨ ਗੁਰਦੀਪ ਸਿੰਘ ਮਾਣਾ ਨੇ ਟਿੰਕੂ ਨਾਮਕ ਵਿਅਕਤੀ ਨੂੰ ਕਬੂਤਰਬਾਜ਼ੀ ਮੁਕਾਬਲੇ ਵਿੱਚ ਬੁਲਾਉਣ ’ਤੇ ਗੁੱਸਾ ਜ਼ਾਹਰ ਕੀਤਾ ਸੀ। ਗੁਰਦੀਪ ਸਿੰਘ ਅਤੇ ਕੁਲਦੀਪ ਸਿੰਘ ਵਿੱਕੀ ਵਿਚਕਾਰ ਕਾਫੀ ਬਹਿਸ ਹੋ ਗਈ ਸੀ।
- ਫਿਰੋਜ਼ਪੁਰ 'ਚ ਜੰਮੂਤਵੀ ਐਕਸਪ੍ਰੈਸ ਟਰੇਨ ਵਿੱਚ ਬੰਬ ਦੀ ਸੂਚਨਾ, ਮੌਕੇ 'ਤੇ ਪਹੁੰਚੀਆਂ ਟੀਮਾਂ - ferozepur news of bomb in train
- ਜਿਮ ਟਰੇਨਰ ਨੂੰ ਰੀਲਾਂ ਬਣਾਉਣੀਆਂ ਪਈਆਂ ਮਹਿੰਗੀਆਂ; ਪੁਲਿਸ ਨੇ ਰੀਲ ਵੇਖ ਕੇ ਕੱਢ ਦਿੱਤਾ ਚਲਾਨ, ਮੋਟਰਸਾਈਕਲ ਕਰਤਾ ਇੰਪਾਊਂਡ - Ludhiana gym trainer fined
- ਬੀਤੇ ਸਾਲ ਭੇਤ ਭਰੇ ਹਲਾਤਾਂ 'ਚ ਹੋਈ ਪੁੱਤ ਦੀ ਮੌਤ; ਪਰਿਵਾਰ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ, ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ - Justice For Died Son
ਜਿਸ ਤੋਂ ਬਾਅਦ ਦੋਵੇਂ ਆਪਣੇ ਘਰ ਚਲੇ ਗਏ ਸੀ। ਰਾਤ ਕਰੀਬ 9 ਵਜੇ ਪੰਜਾਬੀ ਗਾਇਕ ਵੀ-ਦੀਪ ਆਪਣੇ ਲੜਕੇ ਦਮਨ ਔਜਲਾ ਦੇ ਨਾਲ ਗੁਰਦੀਪ ਸਿੰਘ ਮਾਣਾ ਦੇ ਘਰ ਦੇ ਬਾਹਰ ਆਇਆ ਅਤੇ ਲਲਕਾਰੇ ਮਾਰਨ ਲੱਗਾ ਸੀ। ਜਦੋਂ ਮਾਣਾ ਘਰੋਂ ਬਾਹਰ ਆਇਆ ਤਾਂ ਪਿਓ-ਪੁੱਤ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਦਮਨ ਔਜਲਾ ਨੇ ਹੱਥ ਵਿੱਚ ਫੜ੍ਹੀ ਲੋਹੇ ਦੀ ਰਾਡ ਗੁਰਦੀਪ ਸਿੰਘ ਮਾਣਾ ਦੇ ਸਿਰ ’ਤੇ ਮਾਰੀ ਸੀ। ਜਿਸ ਕਾਰਨ ਨੌਜਵਾਨ ਖੂਨ ਨਾਲ ਲੱਥਪੱਥ ਹਾਲਤ 'ਚ ਜ਼ਮੀਨ 'ਤੇ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ ਸੀ। ਦੋਸ਼ੀ ਪਿਓ-ਪੁੱਤ ਮੌਕੇ ਤੋਂ ਫਰਾਰ ਹੋ ਗਏ ਸੀ।