ਫਰੀਦਕੋਟ: ਪੰਜਾਬ ਦੀ ਸਿਆਸਤ 'ਚ ਉਸ ਸਮੇਂ ਹਲਚਲ ਪੈਦਾ ਹੋ ਗਈ ਜਦੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ।ਇਸ ਸਿਆਸੀ ਸਫ਼ਰ 'ਚ ਉਹ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਨਾਲ ਲੈ ਕੇ ਚੱਲਣਾ ਚਾਹੰਦੇ ਹਨ।ਇਸ ਦਾ ਐਲਾਨ ਸਰਬਜੀਤ ਸਿੰਘ ਖਾਲਸਾ ਵੱਲੋਂ ਬੀਤੇ ਕੱਲ੍ਹ ਇਕ ਸ਼ਰਧਾਜਲੀ ਸਮਾਗਮ ਦੌਰਾਨ ਕੀਤਾ ਗਿਆ ਹੈ। ਜਿਸ ਨੇ ਸਿੱਖ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਅੰਦਰ ਖਲਬਲੀ: ਇੱਕ ਪਾਸੇ ਤਾਂ ਸਰਬਜੀਤ ਖਾਲਸਾ ਵੱਲੋਂ ਨਵੀਂ ਪਾਰਟੀ ਦਾ ਅਲਾਨ ਕੀਤਾ ਗਿਆ ਤਾਂ ਦੂਜੇ ਪਾਸੇ ਆਖਿਆ ਕਿ ਇਸ ਨਵੀਂ ਸ਼ੁਰੂਆਤ 'ਚ ਉਨਾਂ੍ਹ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਫ਼ ਅਕਸ ਅਤੇ ਸੀਨੀਅਰ ਲੀਡਰ ਵੀ ਸ਼ਾਮਿਲ ਹੋਣਾ ਚਾਹੰਦੇ ਨੇ ਜੋ ਉਨ੍ਹਾਂ ਨੂੰ ਫੋਨ ਕਰਕੇ ਸਮਰਥਨ ਦੇ ਰਹੇ ਹਨ।ਉਨਾਂ੍ਹ ਆਖਿਆ ਕਿ ਨਵੀਂ ਪਾਰਟੀ ਬਣਾਉਣ ਲਈ ਹਾਲੇ ਸਿਰਫ਼ ਵਿਚਾਰ ਕੀਤਾ ਗਿਆ ਹੈ। ਇਹ ਪਾਰਟੀ ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਚੋਂ ਬਾਹਰ ਆਉਣ 'ਤੇ ਬਣਾਈ ਜਾਵੇਗੀ, ਉਹ ਇਕੱਲੇ ਇਸ 'ਤੇ ਕੋਈ ਫੈਸਲਾ ਨਹੀਂ ਲੈਣਗੇ।ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਉਹ ਆਪਣੇ ਹਲਕੇ ਦੀਆਂ 9 ਸੀਟਾਂ ਨਹੀਂ ਹਾਰਣਗੇ, ਕਿਉਂਕਿ ਉਨਾਂ੍ਹ ਨੂੰ ਸੰਗਤ ਦਾ ਬੇਹੱਦ ਪਿਆਰ ਮਿਲ ਰਿਹਾ ਹੈ।ਸਿੱਖ ਪੰਥ ਉਨਾਂ੍ਹ ਦੇ ਨਾਲ ਹੈ।
ਪਾਰਟੀ ਦੀ ਅਗਵਾਈ: ਐਮ.ਪੀ. ਸਰਬਜੀਤ ਨੇ ਆਪਣੇ ਬਿਆਨ 'ਚ ਆਖਿਆ ਕਿ ਉਹ ਇਕੱਲੇ ਇਸ ਦੀ ਅਗਾਵਈ ਨਹੀਂ ਕਰ ਸਕਦੇ , ਪਾਰਟੀ ਦੀ ਅਗਵਾਈ ਉਦੋਂ ਹੀ ਹੋਵੇਗੀ ਜਦੋਂ ਅੰਮ੍ਰਿਤਪਾਲ ਜੇਲ੍ਹ ਚੋਂ ਬਾਹਰ ਆਉਣਗੇ ਜਾਂ ਫਿਰ ਉਨ੍ਹਾਂ ਅੰਮ੍ਰਿਤਪਾਲ ਜਾਂ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਨਹੀਂ ਆਖਦੇ ਕਿ ਉਹ ਖੁਦ ਅੱਗੇ ਹੋ ਕੇ ਇਸ ਪਾਰਟੀ ਦੀ ਅਗਵਾਈ ਕਰਨ।ਉਨ੍ਹਾਂ ਆਖਿਆ ਕਿ ਜਲਦ ਹੀ ਨਵੀਂ ਸਿਆਸੀ ਪਾਰਟੀ ਬਣਾਈ ਜਾਵੇਗੀ ਜੋ ਸਿੱਖ ਸੰਗਤ ਅਤੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰੇਗੀ।ਇਸ ਦੇ ਨਾਲ ਹੀ ੳੇੁਨ੍ਹਾਂ ਵੱਲੋਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਗਾਮੀਂ ਹੋਣ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਾਉਣ ਤਾਂ ਜੋ ਕੱੁਝ ਵੱਖਰਾ ਕੀਤਾ ਜਾ ਸਕੇ।
ਖੜ੍ਹੇ ਹੋਏ ਸਵਾਲ: ਐਮ.ਪੀ. ਸਰਬਜੀਤ ਖਾਲਸਾ ਦੇ ਬਿਆਨ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਗਏ ਨੇ ਕਿ ਆਖਰ ਇਸ ਨਵੀਂ ਪਾਰਟੀ ਦਾ ਐਲਾਨ ਕਦੋਂ ਹੋਵੇਗਾ? ਇਸ ਦਾ ਨਾਮ ਕੀ ਰੱਖਿਆ ਜਾਵੇਗਾ? ਇਸ ਦੀ ਅਗਵਾਈ ਕੋਣ ਕਰੇਗਾ? ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਕਦੋਂ ਜੇਲ੍ਹ 'ਚੋਂ ਵਾਪਸ ਆਵੇਗਾ? ਕੀ ਨਵੀਂ ਪਾਰਟੀ ਨੂੰ ਅੰਮ੍ਰਿਤਪਾਲ ਜੇਲ੍ਹ ਚੋਂ ਚਲਾਵੇਗਾ? ਸਰਬਜੀਤ ਖਾਲਸਾ ਅਤੇ ਅੰਮ੍ਰਿਤਪਾਲ ਦੀ ਪਾਰਟੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ ਲੀਡਰ ਸਾਮਿਲ ਹੋਣਗੇ, ਜਾਂ ਬਾਗੀ ਧੜੇ ਦੇ ਲੀਡਰ ਇਸ ਪਾਰਟੀ ਦਾ ਹਿੱਸਾ ਬਣਣਗੇ।
- ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ ਦਾ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਦੌਰਾ - India Pakistan border at Amritsar
- ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਰਿਹਾਇਸ਼ ਬਾਹਰ ਰੋਸ ਪ੍ਰਦਰਸਨ, ਕਹੀਆਂ ਇਹ ਗੱਲਾਂ - Demonstration of Anganwadi workers
- ਮਰੀਜ਼ਾਂ ਨੂੰ ਆਉਦੀਆਂ ਦਿੱਕਤਾਂ ਸਬੰਧੀ ਦਿਖਾਈ ਖ਼ਬਰ ਦਾ ਹੋਇਆ ਅਸਰ, ਹੁਣ ਜਲਦ ਹੀ ਦੂਰ ਹੋਣਗੀਆਂ ਕਮੀਆਂ, ਕੁਲਤਾਰ ਸੰਧਵਾਂ ਨੇ ਦਿੱਤਾ ਭਰੋਸਾ - Medical Hospital Faridkot