ਅੰਮ੍ਰਿਤਸਰ: ਵਾਰਿਸ ਪੰਜਾਬ ਦੇ ਦੀ ਚੌਥੀ ਵਰੇਗੰਡ ਮੌਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ ਗਈ। ਇਸ ਮੌਕੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਸਮੇਤ ਹੋਰਨਾਂ ਸਾਥੀਆਂ ਵੱਲੋਂ ਗੁਰੂ ਘਰ ਵਿਖੇ ਹਾਜ਼ਰੀ ਲਾਈ ਗਈ। ਇਸ ਮੌਕੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਮੀਡੀਆ ਨਾਲ ਗੱਲ ਕਰਦਿਆਂ ਪੰਥ ਦੀ ਭਲਾਈ ਖਾਤਿਰ ਨਵੀਂ ਪਾਰਟੀ ਬਣਾਉਣ ਦੀ ਗੱਲ ਆਖੀ। ਹਾਲਾਂਕਿ ਇਸ ਪਾਰਟੀ ਦਾ ਨਾਮ ਕੀ ਹੋਵੇਗਾ ਇਸ ਸਬੰਧੀ ਉਹਨਾਂ ਖੁਲ੍ਹ ਕੇ ਕੁਝ ਵੀ ਨਹੀਂ ਕਿਹਾ। ਉਹਨਾਂ ਕਿਹਾ ਕਿ ਅਜੇ ਅਰਜ਼ੀ ਲਾਈ ਗਈ ਹੈ ਇਸ ਉਪੱਰ ਕੋਈ ਅਧਿਕਾਰਕ ਤੌਰ 'ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਫਿਲਹਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

ਪੰਜਾਬੀ ਹੀ ਸੰਭਾਲੇ ਪੰਜਾਬ ਦੀ ਕਮਾਂਡ
ਊਥੇ ਹੀ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਪੰਜਾਬ ਦੇ ਹਲਾਤਾਂ 'ਤੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਬਣੇ ਹੋਏ ਹਨ। ਸਿਆਸੀ ਤੌਰ 'ਤੇ ਅਤੇ ਸਮਾਜਿਕ ਤੌਰ 'ਤੇ ਵੀ ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ। ਜਿਸ ਦੇ ਚਲਦੇ ਅਰਦਾਸ ਕੀਤੀ ਹੈ ਕਿ ਇੱਕ ਰਾਜਨੀਤਿਕ ਪਾਰਟੀ ਦੀ ਯੋਗ ਅਗਵਾਈ ਕੀਤੀ ਜਾਵੇਗੀ, ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਸੂਝਵਾਨਾਂ ਸਿਆਸੀ ਸੂਝਵਾਨ ਲੋਕਾਂ ਦੀਆਂ ਰਾਏ ਲੈ ਕੇ ਹੀ ਇਸ ਪਾਰਟੀ ਦਾ ਢਾਂਚਾ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਬਣਾਉਣ ਦਾ ਮਕਸਦ ਇਹ ਹੈ ਕਿ ਸਾਰੀਆਂ ਹੀ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਅਤੇ ਦਿੱਲੀ ਤੋਂ ਹੀ ਹੁਕਮ ਹੁੰਦੇ ਹਨ ਅਤੇ ਪੰਜਾਬ ਦੀ ਗੱਲ ਕਰਨ ਵਾਲੀ ਕੋਈ ਵੀ ਖੇਤਰੀ ਪਾਰਟੀ ਨਹੀਂ ਰਹੀ। ਜਿਸ ਦੇ ਚਲਦੇ ਹੀ ਇਹ ਪਾਰਟੀ ਦਾ ਐਲਾਨ ਕੀਤਾ ਗਿਆ,ਉਹਨਾਂ ਕਿਹਾ ਪੰਜਾਬ ਦੀ ਚੜ੍ਹਦੀ ਕਲਾ ਲਈ ਅਸੀਂ ਇਹ ਕਾਰਜ ਕਰਨ ਜਾ ਰਹੇ ਹਾਂ, ਜੋ ਪਾਰਟੀ ਬਣਾਉਣ ਜਾ ਰਹੇ ਹਾਂ ਅਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਹੀ ਇਹ ਕੰਮ ਕਰੇਗੀ।
ਪੰਜਾਬੀਆਂ ਦੀ ਰਾਏ ਲੈ ਕੇ ਰੱਖਿਆ ਜਾਵੇਗਾ ਪਾਰਟੀ ਦਾ ਨਾਂ
ਉਹਨਾਂ ਕਿਹਾ ਕਿ ਪਾਰਟੀ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਜਲਦ ਹੀ ਇਸ ਦਾ ਨਾਂ ਵੀ ਰੱਖਿਆ ਜਾਵੇਗਾ। ਜਿਸ ਵਿੱਚ ਪੰਜਾਬ ਦੇ ਲੋਕਾਂ ਦੀ ਰਾਏ ਲਈ ਜਾਵੇਗੀ ਅਤੇ ਜਿਸ ਤੋਂ ਬਾਅ ਵੱਡਾ ਇਕੱਠ ਕਰਕੇ ਪਾਰਟੀ ਦਾ ਨਾਂ ਰੱਖਿਆ ਜਾਵੇਗਾ।

- ਡੇਰਾ ਮੁਖੀ ਰਾਮ ਰਹੀਮ ਨੇ ਮੁੜ ਲਗਾਈ ਪੈਰੋਲ ਦੀ ਅਰਜ਼ੀ, ਇੰਨੇ ਦਿਨਾਂ ਲਈ ਆ ਸਕਦਾ ਹੈ ਜੇਲ੍ਹ 'ਚੋਂ ਬਾਹਰ - ram rahim parole
- ਧੀ ਦੇ ਕਤਲ ਅਤੇ ਰੋਮਾਂ ਦੀ ਬੇਅਦਬੀ 'ਚ ਫਸੇ SGPC ਦੇ ਸਾਬਕਾ ਪ੍ਰਧਾਨ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦੇ ਹੁਕਮ - Sri Akal takhat sahib notice
- ਐਮਪੀ ਅੰਮ੍ਰਿਤਪਾਲ ਤੋਂ ਸੀਐਮ ਮਾਨ ਨੂੰ ਜਾਨ ਦਾ ਖ਼ਤਰਾ, ਪੰਜਾਬ ਸਰਕਾਰ ਦਾ ਹਾਈਕੋਰਟ 'ਚ ਦਾਅਵਾ, ਕੀਤੇ ਵੱਡੇ ਖੁਲਾਸੇ... - CM MANN vs Amritpal singh
ਮੁੱਖ ਮੰਤਰੀ ਬਦਲਣ 'ਤੇ ਦਿੱਤੀ ਪ੍ਰਤਿਕ੍ਰਿਆ
ਇਸ ਮੌਕੇ ਤਰਸੇਮ ਸਿੰਘ ਨੇ ਪੰਜਾਬ ਦਾ ਮੁੱਖ ਮੰਤਰੀ ਬਦਲਣ ਨੂੰ ਲੈ ਕੇ ਆਪਣੀ ਪ੍ਰਤਿਕ੍ਰਿਆ ਦਿੱਤੀ ਅਤੇ ਬੋਲਦੇ ਹੋਏ ਕਿਹਾ ਕਿ ਦਿੱਲੀ ਤੋਂ ਜਦੋਂ ਜਦੋਂ ਹੁਕਮ ਹੂੰਦੇ ਹਨ ਉਦੋਂ ਹੀ ਪੰਜਾਬ ਵਿੱਚ ਤਬਦੀਲੀ ਲਿਆਈ ਜਾਂਦੀ ਹੈ ਜੋ ਕਿ ਗਲਤ ਹੈ। ਉਹਨਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਉਤਾਰਿਆ ਗਿਆ ਸੀ ਅਤੇ ਹੁਣ ਵੀ ਦਿੱਲੀ ਤੋਂ ਆਏ ਹੁਕਮਾਂ ਅਨੁਸਾਰ ਹੀ ਮੁੱਖ ਮੰਤਰੀ ਬਦਲਿਆ ਜਾਣਾ ਹੈ। ਉਹਨਾਂ ਕਿਹਾ ਜਿੱਦਣ ਦਿੱਲੀ ਦਾ ਹੁਕਮ ਹੋਵੇਗਾ ਉਸ ਦਿਨ ਕੋਈ ਨਾ ਕੋਈ ਬਹਾਨਾ ਬਣਾ ਕੇ ਦਿੱਲੀ ਵਾਲੇ ਆਪਣੇ ਚਹੇਤੇ ਨੂੰ ਮੁੱਖ ਮੰਤਰੀ ਬਣਾਉਣਗੇ। ਇਹ ਪੰਜਾਬ ਲਈ ਤ੍ਰਾਸਦੀ ਹੈ।