ETV Bharat / state

ਮੋਦੀ ਸਰਕਾਰ ਨੇ ਚਰਨਜੀਤ ਚੰਨੀ ਸਣੇ ਕੰਗਨਾ ਤੋਂ ਲੈ ਕੇ ਰਾਹੁਲ ਨੂੰ ਸੌਂਪੀਆਂ ਇਹ ਜ਼ਿੰਮੇਵਾਰੀਆਂ, ਬਣਾਈਆਂ 24 ਸੰਸਦੀ ਕਮੇਟੀਆਂ - Parliamentary Standing - PARLIAMENTARY STANDING

Parliamentary Standing Committees Formed:ਕੇਂਦਰ ਨੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਕਿਸੇ ਵੀ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਕਈ ਨੇਤਾਵਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਪੰਜਾਬ ਤੋਂ ਚਰਨਜੀਤ ਚੰਨੀ ਨੂੰ ਵੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੜ੍ਹੋ ਪੂਰੀ ਖ਼ਬਰ।

Modi government formed 24 parliamentary committees, assigned responsibilities to these including Rahul and Kangana
ਮੋਦੀ ਸਰਕਾਰ ਨੇ ਬਣਾਈਆਂ 24 ਸੰਸਦੀ ਕਮੇਟੀਆਂ, ਰਾਹੁਲ, ਕੰਗਨਾ ਤੇ ਹੋਰਾਂ ਨੂੰ ਸੌਂਪੀ ਜ਼ਿੰਮੇਵਾਰੀ ((IANS))
author img

By ETV Bharat Punjabi Team

Published : Sep 27, 2024, 11:56 AM IST

Updated : Sep 27, 2024, 12:11 PM IST

ਨਵੀਂ ਦਿੱਲੀ: ਕੇਂਦਰ ਸਰਕਾਰ ਨੇ 2024-25 ਲਈ ਵਿਭਾਗ ਨਾਲ ਸਬੰਧਤ 24 ਸੰਸਦੀ ਸਥਾਈ ਕਮੇਟੀਆਂ ਦਾ ਗਠਨ ਕੀਤਾ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਰੱਖਿਆ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਕਮੇਟੀ ਵਿੱਚ ਕਾਂਗਰਸ ਪਾਰਟੀ ਦੇ ਮੈਂਬਰਾਂ ਨੂੰ ਚਾਰ ਕਮੇਟੀਆਂ ਦਾ ਚੇਅਰਪਰਸਨ ਬਣਾਇਆ ਗਿਆ ਹੈ, ਜਿਸ ਵਿੱਚ ਵਿਦੇਸ਼ੀ ਮਾਮਲੇ ਵੀ ਸ਼ਾਮਲ ਹਨ। ਹਰੇਕ ਕਮੇਟੀ ਵਿੱਚ ਰਾਜ ਸਭਾ ਅਤੇ ਲੋਕ ਸਭਾ ਦੋਵਾਂ ਦੇ ਮੈਂਬਰ ਸ਼ਾਮਲ ਹੁੰਦੇ ਹਨ। ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਕਮੇਟੀ ਦੀ ਪ੍ਰਧਾਨਗੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪੀ ਗਈ ਹੈ।

ਗੋਪਾਲ ਯਾਦਵ ਸਿਹਤ ਕਮੇਟੀ ਦੇ ਚੇਅਰਮੈਨ

ਦੱਸ ਦੇਈਏ ਕਿ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੂੰ ਵਿਦੇਸ਼ ਮਾਮਲਿਆਂ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਜਦੋਂਕਿ ਸਪਾ ਸੰਸਦ ਰਾਮ ਗੋਪਾਲ ਯਾਦਵ ਸਿਹਤ ਕਮੇਟੀ ਦੇ ਚੇਅਰਮੈਨ ਹੋਣਗੇ। ਇਨ੍ਹਾਂ ਤੋਂ ਇਲਾਵਾ ਭਾਜਪਾ ਸੰਸਦ ਰਾਧਾ ਮੋਹਨ ਸਿੰਘ ਰੱਖਿਆ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਹੋਣਗੇ। ਭਾਜਪਾ ਦੇ ਭਰਤਰਿਹਰੀ ਮਹਤਾਬ ਵਿੱਤ ਸੰਬੰਧੀ ਕਮੇਟੀ ਦੇ ਚੇਅਰਮੈਨ ਹੋਣਗੇ। ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨੂੰ ਕਿਸੇ ਵੀ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਨੂੰ ਚਾਰ ਪ੍ਰਮੁੱਖ ਕਮੇਟੀਆਂ ਦੀ ਪ੍ਰਧਾਨਗੀ ਸੌਂਪੀ ਗਈ ਹੈ। ਇਨ੍ਹਾਂ ਵਿੱਚ ਸਿੱਖਿਆ, ਇਸਤਰੀ, ਬੱਚੇ, ਨੌਜਵਾਨ ਅਤੇ ਖੇਡ ਕਮੇਟੀ ਦੀ ਪ੍ਰਧਾਨਗੀ ਦਿਗਵਿਜੇ ਸਿੰਘ, ਤੇ ਦਿਹਾਤੀ ਅਤੇ ਪੰਚਾਇਤੀ ਰਾਜ ਕਮੇਟੀ ਦੀ ਪ੍ਰਧਾਨਗੀ ਸਪਤਗਿਰੀ ਕਰਨਗੇ।

ਕੰਗਨਾ ਰਣੌਤ ਨੂੰ ਬਣਾਇਆ ਗਿਆ ਕਮੇਟੀ ਦਾ ਮੈਂਬਰ

ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਧਾ ਮੋਹਨ ਦਾਸ ਅਗਰਵਾਲ ਨੂੰ ਗ੍ਰਹਿ ਮਾਮਲਿਆਂ ਦੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੂੰ ਸੰਚਾਰ ਅਤੇ ਆਈਟੀ ਕਮੇਟੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਵੀ ਇਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਮੇਰਠ ਤੋਂ ਭਾਜਪਾ ਸੰਸਦ ਅਰੁਣ ਗੋਵਿਲ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਹੋਣਗੇ। ਭਾਜਪਾ ਨੇਤਾ ਸੀਐਮ ਰਮੇਸ਼ ਨੂੰ ਰੇਲ ਮੰਤਰਾਲੇ ਦੇ ਮਾਮਲਿਆਂ ਦੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਸਾਬਕਾ ਕੇਂਦਰੀ ਮੰਤਰੀਆਂ ਅਨੁਰਾਗ ਠਾਕੁਰ ਅਤੇ ਰਾਜੀਵ ਪ੍ਰਤਾਪ ਰੂਡੀ ਨੂੰ ਕੋਲਾ, ਖਾਣਾਂ ਅਤੇ ਸਟੀਲ ਅਤੇ ਜਲ ਸਰੋਤਾਂ ਨਾਲ ਸਬੰਧਤ ਕਮੇਟੀਆਂ ਦੀ ਪ੍ਰਧਾਨਗੀ ਸੌਂਪੀ ਗਈ ਹੈ। ਵਣਜ ਬਾਰੇ ਕਮੇਟੀ ਦੀ ਅਗਵਾਈ ਟੀਐਮਸੀ ਆਗੂ ਡੋਲਾ ਸੇਨ ਕਰਨਗੇ। ਡੀਐਮਕੇ ਦੇ ਤਿਰੁਚੀ ਸਿਵਾ ਉਦਯੋਗ ਨਾਲ ਸਬੰਧਤ ਪੈਨਲ ਦੇ ਚੇਅਰਮੈਨ ਹੋਣਗੇ। ਇਸ ਕਮੇਟੀ ਨੂੰ ਭਾਰਤ ਦੇ ਵਣਜ ਖੇਤਰ ਨਾਲ ਸਬੰਧਤ ਵਣਜ, ਵਪਾਰਕ ਨੀਤੀਆਂ ਅਤੇ ਆਰਥਿਕ ਵਿਕਾਸ ਨਾਲ ਸਬੰਧਤ ਮੁੱਦਿਆਂ 'ਤੇ ਵਿਧਾਨਿਕ ਨਿਗਰਾਨੀ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਗਿਆ ਹੈ। ਤੁਹਾਨੂੰ ਦੱਸ ਦੇਈਏ, ਕਮੇਟੀ ਨੀਤੀਗਤ ਮਾਮਲਿਆਂ ਦੀ ਸਮੀਖਿਆ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿ ਵਣਜ ਖੇਤਰ ਦੇਸ਼ ਦੀ ਆਰਥਿਕਤਾ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਂਦਾ ਹੈ।

ਪੂਨਮ ਮੈਡਮ ਅਤੇ ਲੋਕ ਸਭਾ ਤੋਂ ਟੀਐਮਸੀ ਦੀ ਮਹੂਆ ਸ਼ਾਮਲ

ਕਮਿਊਨੀਕੇਸ਼ਨ ਅਤੇ ਆਈਟੀ ਬਾਰੇ ਕਮੇਟੀ ਵਿੱਚ ਉਪਰਲੇ ਸਦਨ ਤੋਂ ਸਪਾ ਦੀ ਜਯਾ ਬੱਚਨ, SS-UBT ਦੀ ਪ੍ਰਿਅੰਕਾ ਚਤੁਰਵੇਦੀ, ਬੀਜੇਡੀ ਦੇ ਸੁਸ਼ਮਿਤ ਪਾਤਰਾ ਅਤੇ ਕਾਂਗਰਸ ਦੇ ਕੇਟੀਐਸ ਤੁਲਸੀ ਦੇ ਨਾਲ ਭਾਜਪਾ ਦੇ ਸੰਸਦ ਮੈਂਬਰ ਅਨਿਲ ਬਲੂਨੀ, ਕੰਗਨਾ ਰਣੌਤ ਅਤੇ ਪੂਨਮ ਮੈਡਮ ਅਤੇ ਲੋਕ ਸਭਾ ਤੋਂ ਟੀਐਮਸੀ ਦੀ ਮਹੂਆ ਸ਼ਾਮਲ ਹਨ ਸ਼ਾਮਲ ਹਨ। ਟੀਡੀਪੀ ਅਤੇ ਜਨਤਾ ਦਲ (ਯੂਨਾਈਟਿਡ) ਵਰਗੀਆਂ ਮੁੱਖ ਭਾਜਪਾ ਸਹਿਯੋਗੀਆਂ ਤੋਂ ਇਲਾਵਾ, ਮਹਾਰਾਸ਼ਟਰ ਵਿੱਚ ਇਸ ਦੇ ਸਹਿਯੋਗੀ ਸ਼ਿਵ ਸੈਨਾ ਅਤੇ ਐਨਸੀਪੀ ਇੱਕ-ਇੱਕ ਕਮੇਟੀ ਦੀ ਅਗਵਾਈ ਕਰਨਗੇ। ਊਰਜਾ ਬਾਰੇ ਕਮੇਟੀ (ਸ਼ਿਵ ਸੈਨਾ ਦੇ ਸ੍ਰੀਰੰਗ ਅੱਪਾ ਚੰਦੂ ਬਰਨੇ), ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਕਮੇਟੀ (ਟੀਡੀਪੀ ਦੇ ਮਗੁੰਟਾ ਸ੍ਰੀਨਿਵਾਸਲੁ ਰੈਡੀ) ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ (ਐਨਸੀਪੀ ਦੇ ਸੁਨੀਲ ਤਤਕਰੇ) ਬਾਰੇ ਕਮੇਟੀ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਜਨਤਾ ਦਲ (ਯੂ) ਦੇ ਸੰਜੇ ਝਾਅ ਟਰਾਂਸਪੋਰਟ, ਸੈਰ-ਸਪਾਟਾ ਅਤੇ ਸੱਭਿਆਚਾਰ ਬਾਰੇ ਕਮੇਟੀ ਦੀ ਪ੍ਰਧਾਨਗੀ ਕਰਨਗੇ ਜਦੋਂਕਿ ਟੀਡੀਪੀ ਦੇ ਮਗੁੰਟਾ ਸ਼੍ਰੀਨਿਵਾਸਲੂ ਰੈੱਡੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਕਮੇਟੀ ਦੀ ਪ੍ਰਧਾਨਗੀ ਕਰਨਗੇ। ਸਾਬਕਾ ਲੋਕ ਸਭਾ ਸਪੀਕਰ ਜੀ.ਐੱਮ.ਸੀ. ਬਾਲਯੋਗੀ ਦੇ ਜਨਮ ਦਿਨ 'ਤੇ 1 ਅਕਤੂਬਰ, 2024 ਨੂੰ ਸੰਵਿਧਾਨ ਸਦਨ ਦੇ ਸੈਂਟਰਲ ਹਾਲ 'ਚ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ।

Last Updated : Sep 27, 2024, 12:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.