ਲੁਧਿਆਣਾ : ਲੁਧਿਆਣਾ ਦੇ ਫਿਰੋਜ਼ਪੁਰ ਪੁੱਲ 'ਤੇ ਸਥਿਤ ਭਾਰਤ ਨਗਰ ਚੌਂਕ 'ਤੇ ਬਣਾਏ ਗਏ ਓਵਰ ਬ੍ਰਿਜ ਦੀ ਸਲੈਬ ਡਿੱਗਣ ਤੋਂ ਬਾਅਦ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਬੀਤੇ ਦਿਨੀਂ ਪੁਲ ਤੋਂ ਇੱਕ ਵੱਡੀ ਸਲੈਬ ਹੇਠਾਂ ਡਿੱਗਣ ਕਰਕੇ ਹਾਲਾਂਕਿ ਕੋਈ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ, ਪਰ ਪੁਲ ਦੇ ਨਿਰਮਾਣ ਨੂੰ ਲੈ ਕੇ ਸਵਾਲ ਉੱਠਣੇ ਜਰੂਰ ਸ਼ੁਰੂ ਹੋ ਗਏ ਨੇ। ਮੌਕੇ 'ਤੇ ਪਹੁੰਚੇ ਲੁਧਿਆਣਾ ਪੱਛਮੀ ਤੋਂ ਐਮਐਲਏ ਨੇ ਅੱਜ ਕਿਹਾ ਕਿ ਇਸ ਪੂਰੇ ਪੁਲ ਦੀ ਜਾਂਚ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਕਿਸੇ ਦੀ ਅਣਗਹਿਲੀ ਪਾਈ ਗਈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਪੁਲ ਬਣਾਉਣ ਦੇ ਵਿੱਚ ਪਾਈ ਗਈ ਤਾਂ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਇਹ ਲੋਕਾਂ ਦਾ ਟੈਕਸ ਰੂਪੀ ਪੈਸਾ ਹੈ ਇਸ ਨੂੰ ਕਿਸੇ ਵੀ ਢੰਗ ਦੇ ਨਾਲ ਦੁਰਵਰਤੋ ਨਹੀਂ ਹੋਣ ਦਿੱਤਾ ਜਾਵੇਗਾ।
ਪੁਲ ਨੂੰ ਬੰਦ ਕਰਨ ਦੀ ਲੋੜ : ਮੌਕੇ ਦੇ ਪਹੁੰਚੇ ਨੈਸ਼ਨਲ ਹਾਈਵੇ ਅਥੋਰਿਟੀ ਦੇ ਅਧਿਕਾਰੀ ਨੇ ਕਿਹਾ ਅਸੀਂ ਪੂਰੇ ਪੁੱਲ ਦੀ ਜਾਂਚ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਕੋਈ ਵਹੀਕਲ ਇਸ ਸਲੈਬ ਦੇ ਵਿੱਚ ਵੱਜਿਆ ਹੋਵੇਗਾ। ਇਸੇ ਕਰਕੇ ਉਹ ਹੇਠਾਂ ਡਿੱਗੀ ਹੈ ਨਹੀਂ ਤਾਂ ਅਸੀਂ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਪੁਲ ਨੂੰ ਆਮ ਆਵਾਜਾਈ ਲਈ ਖੋਲਿਆ ਸੀ। ਉਹਨਾਂ ਕਿਹਾ ਕਿ ਫਿਲਹਾਲ ਪੁਲ ਨੂੰ ਬੰਦ ਕਰਨ ਦੀ ਲੋੜ ਨਹੀਂ ਹੈ, ਅਸੀਂ ਜਿੱਥੇ ਵੀ ਕੋਈ ਕਮੀ ਹੈ ਉਸ ਨੂੰ ਚੈੱਕ ਕਰਵਾ ਰਹੇ ਹਨ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਪਹਿਲਾਂ ਵੀ ਪੁਲ ਦੇ ਉੱਤੇ ਬਾਰਿਸ਼ ਪੈਣ ਦੇ ਨਾਲ ਪਾਣੀ ਖੜ੍ਹ ਗਿਆ ਸੀ ਤਾਂ ਉਹਦਾ ਸਫਾਈ ਦਿੰਦੇ ਆ ਕਿਹਾ ਕਿ ਜਿੱਥੋਂ ਪਾਣੀ ਦੀ ਨਿਕਾਸੀ ਹੁੰਦੀ ਹੈ। ਉਸ ਥਾਂ 'ਤੇ ਕੋਈ ਕੱਪੜਾ ਫਸਣ ਕਰਕੇ ਦਿੱਕਤ ਆਈ ਸੀ। ਪਰ ਉਸ ਤੋਂ ਬਾਅਦ ਸਭ ਕੁਝ ਸਹੀ ਢੰਗ ਦੇ ਨਾਲ ਚੱਲ ਰਿਹਾ ਹੈ। ਅਧਿਕਾਰੀਆਂ ਨੇ ਸਫਾਈ ਦਿੰਦੇ ਕਿਹਾ ਪਰ ਫਿਰ ਵੀ ਜੇਕਰ ਕੋਈ ਵੀ ਦਿੱਕਤ ਹੋਵੇਗੀ ਅਸੀਂ ਜਰੂਰ ਇਸ ਨੂੰ ਚੈੱਕ ਕਰਾਵਾਂਗੇ।
ਅਧਿਕਾਰੀਆਂ ਨੇ ਦਿੱਤੀ ਸਫ਼ਾਈ: ਹਾਲਾਂਕਿ ਇਸ ਪੁਲ ਦਾ ਬੀਤੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇਸ ਪੁਲ ਨੂੰ ਤਿੰਨ ਹਿੱਸਿਆਂ ਦੇ ਵਿੱਚ ਤਿਆਰ ਕਰਕੇ ਲੋਕਾਂ ਦੀ ਸਹੂਲਤ ਦੇ ਮੁਤਾਬਿਕ ਖੋਲਿਆ ਗਿਆ ਹੈ। ਪੁਲਿਸ ਦੇ ਆਖਰੀ ਹਿੱਸੇ ਨੂੰ ਜੋ ਕਿ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਵੱਲ ਜਾਂਦਾ ਹੈ ਉਸ ਨੂੰ ਫਿਲਹਾਲ ਬੀਤੀ 10 ਜਨਵਰੀ ਨੂੰ ਹੀ ਆਮ ਲੋਕਾਂ ਦੀ ਆਵਾਜਾਈ ਲਈ ਖੋਲਿਆ ਗਿਆ ਸੀ। ਪਰ ਇਸ ਤੋਂ ਪਹਿਲਾਂ ਹੀ ਇੱਕ ਵੱਡਾ ਹਾਦਸਾ ਹੋਣ ਕਰਕੇ ਫੁੱਲ ਦੇ ਨਿਰਮਾਣ ਨੂੰ ਲੈ ਕੇ ਜਰੂਰ ਸਵਾਲ ਉਠਣੇ ਸ਼ੁਰੂ ਹੋ ਗਏ ਹਨ।