ਰੋਪੜ: ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਹੋਈ। ਇਸ ਮੌਕੇ ਪਰਿਵਾਰ ਵਿਛੋੜਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਵੱਲੋਂ ਸ਼ਹੀਦੀ ਜੋੜ ਮੇਲ ਦੀ ਅਰੰਭਤਾ ਮੌਕੇ ਅਰਦਾਸ ਕੀਤੀ ਗਈ। ਇਸ ਮੌਕੇ ਹੈਡ ਗ੍ਰੰਥੀ ਜੋਗਿੰਦਰ ਸਿੰਘ ਨੇ ਕਿਹਾ ਕਿ ਅੱਜ ਤੋਂ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਰਹੇ ਹਨ ਅਤੇ ਇਹ 15 ਦਿਨ ਲਗਾਤਾਰ ਚੱਲਣਗੇ।
ਸੰਗਤ ਨੂੰ ਪੰਦਰਵਾੜੇ ਮੌਕੇ ਖ਼ਾਸ ਅਪੀਲ
ਅੱਜ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਅਤੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪਾਏ ਜਾਣਗੇ ਅਤੇ ਸਮਾਪਤੀ ਉਪਰੰਤ ਸ਼ਹੀਦੀ ਸਭਾ ਅੱਗੇ ਵੱਧ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਕਿਹਾ ਕਿ ਉਹ ਆਪਣੇ ਖੁਸ਼ੀ ਦੇ ਕਾਰਜ ਇਹਨਾਂ 15 ਦਿਨਾਂ ਤੋਂ ਬਾਅਦ ਹੀ ਕਰਨ ਕਿਉਂਕਿ ਇਹਨਾਂ 15 ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਸੀ। ਉਨ੍ਹਾਂ ਸੰਗਤਾਂ ਨੂੰ ਇਹਨਾਂ ਸ਼ਹੀਦੀ ਜੋੜ ਮੇਲ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਆਖਿਆ, ਉਹਨਾਂ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਕੀਰਤਨੀ ਜਥੇ ਅਤੇ ਢਾਡੀ ਸੰਗਤਾਂ ਨੂੰ ਗੁਰੂ ਨਾਲ ਜੋੜਨਗੇ।
ਜ਼ਿਕਰਯੋਗ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦਾ ਇੱਕ ਅਹਿਮ ਸਥਾਨ ਹੈ, ਇਸ ਜਗ੍ਹਾ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਕਿਲ੍ਹਾ ਛੱਡਣ ਤੋਂ ਬਾਅਦ ਚਲਦਾ ਹੈ ਤਾਂ ਉਹਨਾਂ ਦਾ ਪਿੱਛਾ ਮੁਗਲ ਫੌਜ ਵੱਲੋਂ ਕੀਤਾ ਜਾਂਦਾ ਹੈ ਅਤੇ ਲਗਾਤਾਰ ਗੁਰੂ ਸਾਹਿਬ ਦੇ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਨਾਲ ਜੋ ਸਿੰਘ ਹੁੰਦੇ ਹਨ, ਮੁਗਲ ਅਤੇ ਪਹਾੜੀ ਰਾਜਿਆਂ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ।
- ਕਿਸਾਨਾਂ ਵੱਲੋਂ ਅੱਜ ਮੁੜ ਦਿੱਲੀ ਕੂਚ ਦਾ ਐਲਾਨ, ਪੈਦਲ ਮਾਰਚ ਕਰਦੇ ਦਿੱਲੀ ਵੱਲ ਜਾਣ ਲਈ ਤਿਆਰ ਕਿਸਾਨ, ਡੱਲੇਵਾਲ ਦੀ ਸਿਹਤ ਗੰਭੀਰ
- "ਪੰਜਾਬ ਦੇ ਕਿਸਾਨਾਂ ਕਰਕੇ ਹਰਿਆਣਾ 'ਚ ਫੈਲਿਆ ਨਸ਼ਾ ਤੇ ਕੁੜੀਆਂ ਗਾਇਬ ਹੋਈਆਂ", ਹੁਣ ਹਰਿਆਣਾ ਦੇ ਭਾਜਪਾ ਸਾਂਸਦ ਜਾਂਗੜਾ ਦਾ ਵਿਵਾਦਿਤ ਬਿਆਨ
- ਚੋਣ ਪ੍ਰਚਾਰ ਕਰਨ ਪਹੁੰਚੇ ਗੁਰਪ੍ਰੀਤ ਗੋਗੀ ਨੇ ਕਹੀ ਵੱਡੀ ਗੱਲ, 'ਫੈਕਟਰੀਆਂ ਦੇ ਮਾਲਕ ਬੁੱਢੇ ਨਾਲੇ ਦਾ ਪਾਣੀ ਪੀ ਕੇ ਦਿਖਾਉਣ'...
ਲਾਸਾਨੀ ਸ਼ਹਾਦਤਾਂ ਨੇ ਸਿਰਜਿਆ ਇਤਿਹਾਸ
ਗੁਰੂ ਸਾਹਿਬ ਦਾ ਪਰਿਵਾਰ ਮੁਗਲਾਂ ਅਤੇ ਪਹਾੜੀ ਰਾਜਿਆਂ ਵੱਲੋਂ ਕੀਤੇ ਗਏ ਹਮਲੇ ਕਾਰਣ ਸਰਸਾ ਨਦੀ ਦੇ ਕਿਨਾਰੇ ਵਿੱਛੜ ਜਾਂਦਾ ਹੈ ਅਤੇ ਇਹੀ ਉਹ ਅਹਿਮ ਸਥਾਨ ਹੈ ਜਿੱਥੇ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਦਾ ਪਰਿਵਾਰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਅਤੇ ਦੂਸਰੇ ਹਿੱਸੇ ਦੇ ਵਿੱਚ ਮਾਤਾ ਗੁਜਰ ਕੌਰ ਛੋਟੇ ਸਾਹਿਬਜ਼ਾਦੇ ਅਤੇ ਤੀਸਰੇ ਹਿੱਸੇ ਦੇ ਵਿੱਚ ਕੁੱਝ ਸਿੰਘ ਹੁੰਦੇ ਹਨ। ਜਿਸ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਲਾਸਾਨੀ ਸ਼ਹਾਦਤਾਂ ਹੁੰਦੀਆਂ ਹਨ। ਇਨ੍ਹਾਂ ਸ਼ਹਾਦਤਾਂ ਤੋਂ ਬਾਅਦ ਮਹਾਨ ਇਤਿਹਾਸ ਸਿਰਜਿਆ ਜਾਂਦਾ ਹੈ।