ETV Bharat / state

ਲਾਵਾਂ ਤੋਂ ਬਾਅਦ ਲਾੜੀ ਦੀ ਲਾੜੇ ਦੇ ਹੱਥਾਂ 'ਚ ਨਿਕਲੀ ਜਾਨ, ਲਾੜਾ ਵੀ ਹੋ ਗਿਆ ਬੇਸੁੱਧ...ਜਾਣੋ ਕਾਰਨ - ਲਾਵਾਂ ਤੋਂ ਬਾਅਦ ਲਾੜੀ ਦੀ ਮੌਤ

ਕਦੇ ਖੁਸ਼ੀ-ਕਦੇ ਗਮ ਇਹ ਬੋਲ ਹਰ ਕਿਸੇ ਨੇ ਸੁਣੇ ਹੋਣਗੇ ਪਰ ਜਿੰਨ੍ਹਾਂ 'ਤੇ ਇੱਕੋਂ ਸਮੇਂ ਹਰ ਪਲ ਆਉਂਦੇ ਨੇ ਉਨ੍ਹਾਂ ਦਾ ਸਬਰ ਜਵਾਬ ਦੇ ਜਾਂਦਾ ਹੈ। ਕਿਸੇ ਨੂੰ ਸਮਝ ਹੀ ਨਹੀਂ ਆਉਂਦਾ ਕਿ ਆਖਰ ਅਜਿਹਾ ਕਿਉਂ ਹੋਇਆ ਹੈ। ਪੜ੍ਹੋ ਪੂਰੀ ਖ਼ਬਰ...

marriage time bride death jalalabad
ਲਾਵਾਂ ਤੋਂ ਬਾਅਦ ਲਾੜੀ ਦੀ ਲਾੜੇ ਦੇ ਹੱਥਾਂ 'ਚ ਨਿਕਲੀ ਜਾਨ, ਲਾੜਾ ਵੀ ਹੋ ਗਿਆ ਬੇਸੁੱਧ.....
author img

By ETV Bharat Punjabi Team

Published : Feb 27, 2024, 8:43 PM IST

ਲਾਵਾਂ ਤੋਂ ਬਾਅਦ ਲਾੜੀ ਦੀ ਲਾੜੇ ਦੇ ਹੱਥਾਂ 'ਚ ਨਿਕਲੀ ਜਾਨ, ਲਾੜਾ ਵੀ ਹੋ ਗਿਆ ਬੇਸੁੱਧ.....

ਸ੍ਰੀ ਮੁਕਤਸਰ ਸਾਹਿਬ: ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇਕਰ ਇੱਕ ਪਾਸੇ ਖੁਸ਼ੀ ਹੁੰਦੀ ਹੈ ਤਾਂ ਦੂਜੇ ਪਾਸੇ ਦੁੱਖ ਹੁੰਦਾ ਹੈ। ਅੱਜ ਅਜਿਹਾ ਹੀ ਕੁੱਝ ਜਲਾਲਾਬਾਦ ਦੇ ਪਿੰਡ ਸਵਾਹਵਾਲਾ 'ਚ ਵੇਖਣ ਨੂੰ ਮਿਲਿਆ। ਜਿੱਥੇ ਕਿ ਬਹੁਤ ਚਾਵਾਂ ਨਾਲ ਮੁੰਡੇ ਵਾਲੇ ਬਰਾਤ ਲੈ ਕੇ ਆਪਣੇ ਪੁੱਤਰ ਨੂੰ ਵਿਆਹੁਣ ਲਈ ਆਏ ਸਨ। ਕੁੜੀ ਵੱਲੋਂ ਬਹੁਤ ਹੀ ਖੁਸ਼ ਹੋ ਕੇ ਆਪਣਾ ਫੋਟੋ ਸ਼ੂਟ ਕਰਵਾਇਆ ਗਿਆ। ਦੋਵਾਂ ਦੀਆਂ ਗੁਰੂ ਸਾਹਿਬ ਦੀ ਹਾਜ਼ਰੀ 'ਚ ਲਾਵਾਂ ਹੋਈਆਂ, ਜਦੋਂ ਸ਼ਗਨ ਲਈ ਕੁੜੀ ਨੂੰ ਸਟੇਜ਼ 'ਤੇ ਲਿਆਉਂਦਾ ਗਿਆ ਤਾਂ ਕੁੜੀ ਅਚਾਨਕ ਬੇਸੁੱਦ ਹੋ ਗਈ ਅਤੇ ਲਾੜੇ ਦੇ ਹੱਥਾਂ 'ਚ ਉਸ ਦੀ ਜਾਨ ਨਿਕਲ ਗਈ।

ਕੀ ਹੈ ਪੂਰਾ ਮਾਮਲਾ: ਦਰਅਸਲ ਦੱਸਿਆ ਜਾ ਰਿਹਾ ਹੈ ਕਿ ਲੜਕੀ ਕੁਝ ਘਬਰਾਹਟ ਮਹਿਸੂਸ ਹੋਈ ਤਾਂ ਡਾਕਟਰ ਬੁਲਾਇਆ ਗਿਆ ਅਤਟ ਡਾਕਟਰ ਵੱਲੋਂ ਜਾਂਚ ਕਰ ਦਵਾਈ ਦਿੱਤੀ ਗਈ। ਇਸ ਮਗਰੋਂ ਲਾੜੀ ਦੀ ਸਿਹਤ 'ਚ ਕੁੱਝ ਸੁਧਾਰ ਹੋਇਆ ਤਾਂ ਜੈਮਾਲਾ ਲਈ ਸਟੇਜ 'ਤੇ ਲੈ ਕੇ ਗਏ ਪਰ ਜਿਵੇਂ ਹੀ ਲਾੜੀ ਸੋਫੇ 'ਤੇ ਬੈਠਣ ਲੱਗਦੀ ਹੈ ਤਾਂ ਲਾੜੇ ਦੇ ਹੱਥ 'ਚ ਹੀ ਲਾੜੀ ਦਮ ਤੋੜ ਦਿੰਦੀ ਹੈ। ਲਾੜੀ ਦੀ ਮੌਤ ਮਗਰੋਂ ਲਾੜਾ ਵੀ ਬੇਹੋਸ਼ ਹੋ ਜਾਂਦਾ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾਂਦਾ ਹੈ।

ਪੈਲਸੇ 'ਚ ਪਿਆ ਚੀਕ-ਚਿਹਾੜਾ: ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਸੁਵਾਹ ਵਾਲਾ ਦੀ 23 ਸਾਲਾਂ ਲੜਕੀ ਨੀਲਮ ਰਾਣੀ ਦਾ ਪਿੰਡ ਵਾਸਲ ਮੋਹਨ ਕੇ ਵਾਸੀ ਗੁਰਪ੍ਰੀਤ ਸਿੰਘ ਨਾਲ ਰੀਤੀ ਰਿਵਾਜਾਂ ਦੇ ਨਾਲ ਹੋ ਰਿਹਾ ਸੀ ਤਾਂ ਪਰਿਵਾਰ ਦੇ ਵੱਲੋਂ ਆਨੰਦ ਕਾਰਜ ਦੀ ਰਸਮ ਕਰਨ ਤੋਂ ਬਾਅਦ ਸਟੇਜ ’ਤੇ ਲਾਲ ਜੋੜੇ ’ਚ ਜੈ ਮਾਲਾ ਲਈ ਸਟੇਜ ’ਤੇ ਚੜੀ ਦੁਲਹਨ ਦੀ ਅਚਾਨਕ ਤਬੀਅਤ ਵਿਗੜ ਗਈ ਤਾਂ ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇਸ ਘਟਨਾਂ ਦੇ ਵਾਪਰਨ ਤੋਂ ਬਾਅਦ ਪੇਕੇ ਅਤੇ ਸਹੁਰੇ ਪਰਿਵਾਰਾਂ ਦੇ ਘਰਾਂ ਦਾ ਮਾਹੌਲ ਗਮਗੀਨ ਬਣਿਆ ਹੋਇਆ ਹੈ। ਕਿਸੇ ਨੂੰ ਸਮਝ ਹੀ ਨਹੀਂ ਆ ਰਹੀ ਕਿ ਰੱਬ ਨੇ ਕਿ ਭਾਣਾ ਵਰਤਾ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.