ETV Bharat / state

ਲੁਧਿਆਣਾ ਦੇ ਇਸ ਅਧਿਆਪਕ ਨੇ ਸਿਰਫ਼ 19 ਸਾਲ ਦੀ ਨੌਕਰੀ ਵਿੱਚ ਕੀਤੇ ਅਣਗਿਣਤ ਸੇਵਾ ਦੇ ਕੰਮ, 500 ਵਿਦਿਆਰਥੀਆਂ ਦੀ ਕਰਵਾਈ ਫੀਸ ਮੁਆਫ਼ - Sunet Government SSSS

Arvinder selected for State Award: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਨੇਤ, ਲੁਧਿਆਣਾ ਵਿਖੇ ਕੰਪਿਊਟਰ ਫੈਕਲਟੀ ਮੈਂਬਰ ਅਰਵਿੰਦਰ ਸਿੰਘ ਨੂੰ ਪੰਜਾਬ ਸਿੱਖਿਆ ਵਿਭਾਗ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ARVINDER SELECTED FOR STATE AWARD
ARVINDER SELECTED FOR STATE AWARD (ETV Bharat)
author img

By ETV Bharat Punjabi Team

Published : Sep 6, 2024, 4:14 PM IST

ARVINDER SELECTED FOR STATE AWARD (ETV Bharat)

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਬੀਤੇ ਦਿਨ ਪੰਜਾਬ ਦੇ ਕਈ ਅਧਿਆਪਕਾਂ ਨੂੰ ਸਟੇਟ ਅਵਾਰਡ ਦੇ ਨਾਲ ਨਿਵਾਜਿਆ ਗਿਆ ਹੈ ਜਿਨਾਂ ਦੇ ਵਿੱਚੋਂ ਲੁਧਿਆਣਾ ਤੋਂ ਇਕਲੌਤੇ ਪਿੰਡ ਸੁਨੇਤ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੰਪਿਊਟਰ ਸਾਇੰਸ ਦੇ ਅਧਿਆਪਕ ਅਰਵਿੰਦਰ ਸਿੰਘ ਵੀ ਸ਼ਾਮਿਲ ਹਨ, ਜਿਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਅਰਵਿੰਦਰ ਸਿੰਘ ਦੇ ਇਸ ਅਵਾਰਡ ਲਈ ਨਾਮਜ਼ਦ ਹੋਣ ਪਿੱਛੇ ਕਈ ਕਾਰਨ ਹਨ। ਉਹਨਾਂ ਨੇ ਸਿਰਫ ਸਿੱਖਿਆ ਦੇ ਵਿੱਚ ਹੀ ਨਹੀਂ ਸਗੋਂ ਸਕੂਲ ਦੇ ਵਿਕਾਸ ਬੱਚਿਆਂ ਦੇ ਮਦਦ ਲਈ ਵੀ ਅਹਿਮ ਯੋਗਦਾਨ ਦਿੱਤਾ ਹੈ।

500 ਤੋਂ ਵੱਧ ਵਿਦਿਆਰਥੀਆਂ ਦੀ ਫੀਸ ਮੁਆਫ ਕਰਵਾਈ: ਸਾਡੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਅਰਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਸਾਲ 2005 ਦੇ ਵਿੱਚ ਉਹ ਅਧਿਆਪਕ ਬਣੇ ਸਨ ਅਤੇ ਸਾਲ 2012 ਦੇ ਵਿੱਚ ਪਿੰਡ ਸੁਨੇਤ ਦੇ ਸਰਕਾਰੀ ਸਕੂਲ ਚ ਬਤੌਰ ਕੰਪਿਊਟਰ ਅਧਿਆਪਕ ਉਹਨਾਂ ਨੇ ਆਪਣੀ ਡਿਊਟੀ ਸ਼ੁਰੂ ਕੀਤੀ ਸੀ ਅਤੇ ਉਹ ਪਿਛਲੇ 19 ਸਾਲ ਤੋਂ ਕੰਪਿਊਟਰ ਸਾਇੰਸ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਉਹ ਹੁਣ ਤੱਕ 20 ਸਕੂਲਾਂ ਦੇ 500 ਤੋਂ ਵਧੇਰੇ ਵਿਦਿਆਰਥੀਆਂ ਦੀ ਬੋਰਡ ਫੀਸ ਮਾਫ਼ ਕਰਵਾ ਚੁੱਕੇ ਹਨ।

ਐਨਾ ਹੀ ਨਹੀਂ ਜਿਹੜੇ ਲੋੜਵੰਦ ਵਿਦਿਆਰਥੀ ਹਨ, ਉਹਨਾਂ ਦੀ ਉਹ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਮਦਦ ਵੀ ਕਰਦੇ ਹਨ। ਉਹ ਪੰਜਾਬ ਦੀਆਂ ਵੱਖ-ਵੱਖ ਸੇਵਾ ਸੋਸਾਇਟੀਆਂ ਦੇ ਨਾਲ ਜੁੜੇ ਹੋਏ ਹਨ। ਉਹਨਾਂ ਦੇ ਸਕੂਲ ਦੀ ਪ੍ਰਿੰਸੀਪਲ ਵੀ ਉਹਨਾਂ ਦੀ ਸਿਫਤਾਂ ਕਰਦੀ ਹੈ ਅਤੇ ਕਹਿੰਦੀ ਹੈ ਕਿ ਉਹਨਾਂ ਦਾ ਯੋਗਦਾਨ ਵਡਮੁੱਲਾ ਹੈ। ਉਹ ਅਜਿਹੇ ਸਕੂਲ ਦੇ ਹੋਣਹਾਰ ਅਧਿਆਪਕ ਹਨ, ਜਿਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਵਰਗਾ ਹੀ ਸਮਝਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਹਜ਼ਾਰਾਂ ਸਕੂਲ ਹੋਣ ਦੇ ਬਾਵਜੂਦ ਲੁਧਿਆਣਾ ਚੋਂ ਇੱਕ ਲੌਤੇ ਉਹਨਾਂ ਦੇ ਸਕੂਲ ਵਿੱਚੋਂ ਅਰਵਿੰਦਰ ਸਿੰਘ ਦੀ ਸਟੇਟ ਅਵਾਰਡ ਦੇ ਲਈ ਚੋਣ ਹੋਈ।

ਸਕੂਲ ਲਈ ਆਪਣੀ ਜੇਬ੍ਹ ਤੋਂ ਪੈਸੇ ਖਰਚਦੇ ਹਨ: ਸਾਲ 2012 ਦੇ ਵਿੱਚ ਜਦੋਂ ਉਹਨਾਂ ਨੇ ਪਿੰਡ ਸੁਨੇਤ ਦੇ ਸਕੂਲ ਦੇ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ ਸੀ ਤਾਂ ਉਹ ਮਿਡਲ ਸਕੂਲ ਸੀ। ਕਮਰੇ ਬਹੁਤ ਘੱਟ ਸਨ ਪਰ ਅੱਜ ਸਕੂਲ ਵਿੱਚ 28 ਸਮਾਰਟ ਕਲਾਸ ਰੂਮ ਹਨ। ਸਕੂਲ ਸੀਨੀਅਰ ਸੈਕੰਡਰੀ ਬਣ ਚੁੱਕਾ ਹੈ। ਕੰਪਿਊਟਰ ਦੀ ਵੱਖਰੀ ਲੈਬ ਸਕੂਲ ਦੇ ਵਿੱਚ ਬਣਾਈ ਗਈ ਹੈ, ਜਿੱਥੇ ਬੱਚੇ ਤਕਨੀਕ ਤੋ ਰੂਬਰੂ ਹੁੰਦੇ ਹਨ। ਇਹ ਸਭ ਉਹਨਾਂ ਨੇ ਸਕੂਲ ਦੀ ਗਰਾਂਟ ਤੋਂ ਹੀ ਨਹੀਂ ਸਕੂਲ ਲੋਕਾਂ ਦੀ ਮਦਦ ਦੇ ਨਾਲ ਵੀ ਪੂਰਾ ਕੀਤਾ ਹੈ। ਅਰਵਿੰਦਰ ਸਿੰਘ ਉਹਨਾਂ ਅਧਿਆਪਕਾਂ ਵਿੱਚੋਂ ਹਨ ਜੋ ਸਰਕਾਰ ਨੂੰ ਦੋਸ਼ ਨਾ ਦੇ ਕੇ ਸਗੋਂ ਆਪਣੀ ਜੇਬ੍ਹ ਤੋਂ ਪੈਸੇ ਖਰਚਦੇ ਹਨ ਲੋਕਾਂ ਦੀ ਮਦਦ ਲੈਂਦੇ ਹਨ ਐਨਆਰਆਈਆਂ ਦਾ ਸਹਿਯੋਗ ਲਿਆ ਹੈ।

ਬੱਚਿਆਂ ਲਈ ਅੱਖਾਂ ਅਤੇ ਦੰਦਾਂ ਦੇ ਕੈਂਪ ਮੁਫ਼ਤ ਲਗਵਾਉਂਦੇ ਹਨ: ਸਮਾਜ ਸੇਵੀ ਸੰਸਥਾਵਾਂ ਦੇ ਨਾਲ ਜੁੜ ਕੇ ਉਹਨਾਂ ਨੇ ਆਪਣੇ ਸਕੂਲ ਦਾ ਵਿਕਾਸ ਕਰਵਾਇਆ। ਸਕੂਲ ਦੀ ਇਮਾਰਤਾਂ ਖੁਦ ਦੇਰ ਰਾਤ ਤੱਕ ਰੁੱਕ ਕੇ ਤਿਆਰ ਕਰਵਾਈਆਂ ਹਨ। ਬੱਚਿਆਂ ਦੀ ਸਿਹਤ 'ਤੇ ਚਿੰਤਾ ਜਾਹਿਰ ਕਰਦੇ ਹੋਏ ਅੱਖਾਂ ਦਾ ਕੈਂਪ ਦੰਦਾ ਦਾ ਕੈਂਪ ਹੋਰ ਕਈ ਬਿਮਾਰੀਆਂ ਦੇ ਕੈਂਪ ਮੁਫਤ ਦੇ ਵਿੱਚ ਲਗਵਾ ਕੇ ਚੈੱਕ ਅਪ ਕਰਵਾ ਚੁੱਕੇ ਹਨ। ਸਿਰਫ ਵਿਦਿਆਰਥੀਆਂ ਦਾ ਨਹੀਂ ਸਗੋਂ ਉਹਨਾਂ ਦੇ ਮਾਪਿਆਂ ਦੇ ਇਲਾਜ ਲਈ ਵੀ ਸਹਿਯੋਗ ਦੇ ਰਹੇ ਹਨ। ਉਹਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਟੀਚਾ ਮਿਥਿਆ ਹੈ ਕਿ ਕਦੇ ਕਿਸੇ ਨੂੰ ਦੋਸ਼ ਨਾ ਦੇ ਕੇ ਖੁਦ ਕੀ ਕਰ ਸਕਦੇ ਹਨ, ਉਹ ਕਰਕੇ ਵਿਖਾਈਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.