ਤਰਨ ਤਾਰਨ: ਅਕਸਰ ਪੰਜਾਬ ਤੋਂ ਬਾਹਰ ਆਨਰ ਕਿਲਿੰਗ ਵਰਗੇ ਮਾਮਲੇ ਸੁਣਨ ਨੂੰ ਮਿਲਦੇ ਸੀ ਪਰ ਹੁਣ ਪੰਜਾਬ 'ਚ ਵੀ ਇਹ ਮਾਮਲੇ ਵੱਧਦੇ ਜਾ ਰਹੇ ਹਨ। ਇੰਨ੍ਹਾਂ ਮਾਮਲਿਆਂ 'ਚ ਜਾਂ ਤਾਂ ਮੁੰਡੇ ਕੁੜੀ ਦੋਵਾਂ ਦਾ ਕਤਲ ਕੀਤਾ ਜਾ ਰਿਹਾ ਹੈ, ਜਾਂ ਫਿਰ ਦੋਵਾਂ ਵਿਚੋਂ ਕਿਸੇ ਇੱਕ ਨੂੰ ਮਾਰਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਤਰਨ ਤਾਰਨ ਦੇ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲ ਗੱਡਾ ਤੋਂ ਸਾਹਮਣੇ ਆਇਆ ਹੈ, ਜਿਥੇ ਪਿੰਡ ਦੀ ਕੁੜੀ ਨਾਲ ਲਵ ਮੈਰਿਜ ਕਰਵਾਉਣੀ ਮੁੰਡੇ ਨੂੰ ਭਾਰੀ ਪੈ ਗਈ। ਇਸ ਦੇ ਚੱਲਦੇ ਕੁੜੀ ਦੇ ਪਰਿਵਾਰ ਵਲੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦਕਿ ਪਰਿਵਾਰ ਵਲੋਂ ਆਪਣੀ ਕੁੜੀ ਤੇ ਉਸ ਦੇ ਸਹੁਰਾ ਪਰਿਵਾਰ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਲੜਕੀ ਨੇ ਪੇਕਾ ਪਰਿਵਾਰ 'ਤੇ ਲਾਏ ਦੋਸ਼: ਇਸ ਸਬੰਧੀ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਤਾਏ, ਪਿਤਾ ਅਤੇ ਭਰਾ ਵਲੋਂ ਉਸ ਦੇ ਪਤੀ ਦਾ ਕਤਲ ਕਰਵਾਇਆ ਗਿਆ ਹੈ। ਕੁੜੀ ਨੇ ਦੱਸਿਆ ਕਿ ਉਸ ਦੇ ਪੇਕਾ ਪਰਿਵਾਰ ਵਲੋਂ ਪਹਿਲਾਂ ਵੀ ਸਹੁਰਾ ਪਰਿਵਾਰ ਦੇ ਘਰ 'ਤੇ ਹਮਲਾ ਕੀਤਾ ਗਿਆ ਸੀ ਪਰ ਉਸ ਸਮੇਂ ਸਭ ਦਾ ਬਚਾਅ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਪਰਿਵਾਰ ਵਲੋਂ ਕਈ ਵਾਰ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਦੇ ਚੁੱਕਾ ਹਾਂ ਪਰ ਪੁਲਿਸ ਮਿਲੀਭੁਗਤ ਨਾਲ ਕੰਮ ਕਰ ਰਹੀ ਤੇ ਸਾਡੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੀੜਤ ਨੇ ਕਿਹਾ ਕਿ ਉਸ ਦੇ ਤਾਏ, ਪਿਤਾ ਅਤੇ ਭਰਾ 'ਤੇ ਪੁਲਿਸ ਕਾਰਵਾਈ ਜ਼ਰੂਰ ਕਰੇ ਅਤੇ ਸਖ਼ਤ ਸਜ਼ਾ ਦੇਵੇ।
ਪੁਲਿਸ ਤੋਂ ਨਹੀਂ ਮਿਲ ਰਿਹਾ ਇਨਸਾਫ਼: ਇਸ ਦੇ ਨਾਲ ਹੀ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਕਿ ਹੁਣ ਵੀ ਉਨ੍ਹਾਂ ਨੂੰ ਲੜਕੀ ਦੇ ਪਰਿਵਾਰ ਵਲੋਂ ਧਮਕੀਆਂ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁੱਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਪਰ ਪੁਲਿਸ ਨੇ ਅਣਪਛਾਤਿਆਂ 'ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਇਲਜ਼ਾਮ ਲਗਾਏ ਕਿ ਪੁਲਿਸ ਸਾਡੀ ਸੁਣਵਾਈ ਨਹੀਂ ਕਰਦੀ।
ਜਲਦ ਮੁਲਜ਼ਮ ਕੀਤੇ ਜਾਣਗੇ ਕਾਬੂ-ਪੁਲਿਸ: ਉਧਰ ਮਾਮਲੇ ਬਾਰ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਤਰਸੇਮ ਮਸੀਹ ਨੇ ਦੱਸਿਆ ਕਿ ਰਵਿੰਦਰ ਪਾਲ ਨੂੰ ਪਿੰਡ ਦੀ ਹੀ ਲੜਕੀ ਨਾਲ ਪ੍ਰੇਮ ਵਿਆਹ ਕਰਾਉਣ ਬਦਲੇ ਲੜਕੀ ਪਰਿਵਾਰ ਅਤੇ ਅਣਪਛਾਤਿਆਂ ਵਲੋਂ ਗੋਲੀਆਂ ਮਾਰੀਆ ਗਈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਇਲਾਜ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਸੀਂ ਪਹਿਲਾ 307 ਧਾਰਾ ਤਹਿਤ ਮਾਮਲਾ ਦਰਜ ਕੀਤਾ ਸੀ ਅਤ ਹੁਣ ਜੁਰਮ 'ਚ ਵਾਧਾ ਕਰਦਿਆਂ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਕੀਤੀ ਜਾਣਗੀਆਂ।
- ਸ਼ਹੀਦ ਪੁੱਤ ਨੂੰ ਯਾਦ ਕਰ ਅੱਜ ਵੀ ਭੁੱਬਾਂ ਮਾਰਦੈ ਪਰਿਵਾਰ, ਵਰਦੀ ਵੇਖ ਮਾਂ ਦੇ ਵਹਿ ਗਏ ਅੱਥਰੂ - Shaheed Resham Singh
- ਨੰਗਲ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਪ੍ਰਧਾਨ ਦਾ ਕਤਲ, ਭਾਜਪਾ ਨੇ ਕਾਨੂੰਨ ਵਿਵਸਥਾ 'ਤੇ ਚੁੱਕੇ ਸਵਾਲ - Youth BJP Leader Murder
- ਲੋਕ ਸਭਾ ਚੋਣਾਂ ਦੀ ਟਿਕਟ ਮਿਲਣ 'ਤੇ ਅਨਿਲ ਜੋਸ਼ੀ ਨੇ ਪ੍ਰਗਟਾਈ ਖੁਸ਼ੀ ਤਾਂ ਵਰਕਰਾਂ ਨੇ ਪਾਏ ਭੰਗੜੇ - LOK SABHA ELECTIONS