ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਘਰ ਬਾਹਰ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਸੰਗਰੂਰ ਜਿਲ੍ਹੇ ਦੇ ਪਿੰਡ ਜਹਾਂਗੀਰ ਦੇ ਇੱਕ ਕਿਸਾਨ ਦੀ ਜ਼ਮੀਨ ਸਬੰਧੀ ਜੱਥੇਬੰਦੀ ਵਲੋਂ ਸੰਘਰਸ਼ ਲੜਿਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਕੈਬਨਿਟ ਮੰਤਰੀ ਮੀਤ ਹੇਅਰ ਉਪਰ ਕਿਸਾਨ ਜੱਥੇਬੰਦੀ ਨੇ ਮੀਟਿੰਗ ਦਾ ਸਮਾਂ ਦੇ ਕੇ ਭੱਜਣ ਦੇ ਇਲਜ਼ਾਮ ਲਗਾਏ ਹਨ। ਮੀਤ ਹੇਅਰ ਨੂੰ ਲੋਕ ਸਭਾ ਦੇ ਚੋਣ ਪ੍ਰਚਾਰ ਦੌਰਾਨ ਪਿੰਡਾਂ ਵਿੱਚ ਘੇਰਨ ਦੀ ਚੇਤਾਵਨੀ ਦਿੱਤੀ ਹੈ ਅਤੇ ਜ਼ਮੀਨ ਦਾ ਮਸਲਾ ਹੱਲ ਹੋਣ ਤੱਕ ਸੰਘਰਸ ਤੇ ਧਰਨਾ ਜਾਰੀ ਰੱਖਣ ਦਾ ਕਿਸਾਨਾਂ ਨੇ ਐਲਾਨ ਕੀਤਾ।
ਜੱਥੇਬੰਦੀ ਵਲੋਂ ਇਨਸਾਫ਼ ਲਈ ਕੀਤਾ ਜਾ ਰਿਹਾ ਸੰਘਰਸ਼: ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਸੰਗਰੂਰ ਜਿਲ੍ਹੇ ਦੇ ਪਿੰਡ ਜਹਾਂਗੀਰ ਦੇ ਇੱਕ ਕਿਸਾਨ ਦੇ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਜੱਥੇਬੰਦੀ ਵਲੋਂ ਇਨਸਾਫ਼ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਪਹਿਲਾਂ ਸੰਗਰੂਰ ਜਿਲ੍ਹੇ ਵਿੱਚ ਸੰਘਰਸ਼ ਕੀਤਾ ਗਿਆ। ਪਰ ਬੀਤੇ ਕੱਲ੍ਹ ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਸਵੇਰ 9 ਵਜੇ ਮੀਟਿੰਗ ਦਾ ਭਰੋਸਾ ਦਿੱਤਾ ਗਿਆ ਸੀ। ਜਦੋਂ ਜੱਥੇਬੰਦੀ ਦੇ ਅਹੁਦੇਦਾਰ ਮੀਟਿੰਗ ਲਈ ਕੈਬਨਿਟ ਮੰਤਰੀ ਦੇ ਘਰ ਪਹੁੰਚੇ ਤਾਂ ਮੰਤਰੀ ਚੰਡੀਗੜ੍ਹ ਚਲਿਆ ਗਿਆ।
ਕਿਸਾਨ ਜਥੇਬੰਦੀ ਕਿਸੇ ਵੀ ਹਾਲਤ ਵਿੱਚ ਪੀੜਤ ਕਿਸਾਨ ਨਾਲ ਧੱਕਾ ਨਹੀਂ ਹੋਣ ਦੇਵੇਗੀ: ਜਿਸ ਕਰਕੇ ਜੱਥੇਬੰਦੀ ਵਲੋਂ ਮੰਤਰੀ ਵਿਰੁੱਧ ਰੋਸ ਵਜੋਂ ਪੱਕਾ ਮੋਰਚਾ ਉਸ ਦੀ ਰਿਹਾਇਸ਼ ਅੱਗੇ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਧਰਨੇ ਦਾ ਦੂਜਾ ਦਿਨ ਹੈ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨ ਦੀ ਜ਼ਮੀਨ ਨੂੰ ਆਮ ਆਦਮੀ ਪਾਰਟੀ ਦਾ ਹੀ ਇੱਕ ਆਗੂ ਦੱਬਣਾ ਚਾਹੁੰਦਾ ਹੈ ਜਿਸ ਨੂੰ ਮੁੱਖ ਮੰਤਰੀ ਦੀ ਸ਼ਹਿ ਹੈ। ਕਿਸਾਨ ਜਥੇਬੰਦੀ ਕਿਸੇ ਵੀ ਹਾਲਤ ਵਿੱਚ ਪੀੜਤ ਕਿਸਾਨ ਨਾਲ ਧੱਕਾ ਨਹੀਂ ਹੋਣ ਦੇਵੇਗੀ। ਇਹ ਧਰਨਾ ਓਨਾਂ ਸਮਾਂ ਜਾਰੀ ਰਹੇਗਾ, ਜਿੰਨਾਂ ਸਮਾਂ ਕਿਸਾਨ ਦੀ ਜ਼ਮੀਨ ਦਾ ਮਸਲਾ ਸਰਕਾਰ ਵਲੋਂ ਹੱਲ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਮੰਤਰੀ ਮੀਤ ਹੇਅਰ ਆਮ ਆਦਮੀ ਪਾਰਟੀ ਦਾ ਲੋਕ ਸਭਾ ਦਾ ਉਮੀਦਵਾਰ ਹੈ। ਜਿਸ ਨੂੰ ਇਸ ਮਸਲੇ ਨੂੰ ਲੈ ਕੇ ਪਿੰਡਾਂ ਵਿੱਚ ਘੇਰਿਆ ਜਾਵੇਗਾ।
- ਕਿਸਾਨ ਜਥੇਬੰਦੀਆਂ ਨੇ ਵਿਧਾਇਕਾਂ ਨੂੰ ਸੌਂਪੇ ਚਿਤਾਵਨੀ ਪੱਤਰ, ਕਿਹਾ- ਐਕਸ਼ਨ ਲਓ, ਨਹੀਂ ਤਾਂ ਭਾਜਪਾ ਵਾਂਗ ਆਪ ਦਾ ਵੀ ਹੋਵੇਗਾ ਵਿਰੋਧ - Farmer Protest Against AAP
- ਕੌਮੀ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਲਾਲਪੁਰਾ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ, ਸ਼੍ਰੋਮਣੀ ਅਕਾਲੀ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ - Iqbal Singh Lalpura
- ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਦੀ ਇਸਰੋ ਲਈ ਹੋਈ ਚੋਣ, ਵਿਗਿਆਨੀਆਂ ਨਾਲ ਕਰੇਗੀ ਕੰਮ - student Gurleen selected for ISRO