ਕਪੂਰਥਲਾ: ਪੰਥਕ ਸੀਟ ਨਾਲ ਜਾਣੇ ਜਾਂਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਦੇ ਹੱਕ ਵਿੱਚ ਸਥਾਨਕ ਇੰਪੀਰੀਅਲ ਪੇਲੇਸ ਵਿਖੇ ਇੱਕ ਪ੍ਰਭਾਵਸ਼ਾਲੀ ਰੈਲੀ ਕਰਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੁਲਬੀਰ ਸਿੰਘ ਜੀਰਾ ਨੂੰ ਖੁੱਲ੍ਹ ਕੇ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਕੁਲਬੀਰ ਸਿੰਘ ਜੀਰਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਵੀ ਦਵਾਇਆ।
ਭਾਰੀ ਵੋਟਾਂ ਦੇ ਫਰਕ ਨਾਲ ਜਿਤਾਉਣ ਦਾ ਭਰੋਸਾ: ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਟਕਸਾਲੀ ਕਾਂਗਰਸੀ ਆਗੂ ਪ੍ਰੋਫੈਸਰ ਚਰਨ ਸਿੰਘ, ਸਾਬਕਾ ਚੇਅਰਮੈਨ ਤੇਜਵੰਤ ਸਿੰਘ ਆਦਿ ਬੁਲਾਰਿਆਂ ਨੇ ਜਿੱਥੇ ਹਲਕੇ ਦੇ ਲੋਕਾਂ ਨੂੰ ਕੁਲਬੀਰ ਸਿੰਘ ਜੀਰਾ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਉੱਥੇ ਕੁਲਬੀਰ ਸਿੰਘ ਜੀਰਾ ਨੂੰ ਹਲਕੇ ਵਿੱਚੋਂ ਭਾਰੀ ਵੋਟਾਂ ਦੇ ਫਰਕ ਨਾਲ ਜਿਤਾਉਣ ਦਾ ਭਰੋਸਾ ਵੀ ਦਵਾਇਆ।
- ਸ਼ਾਰਟ ਸਰਕਟ ਨਾਲ ਸੜੀ ਫਸਲ ਦਾ ਮੁਆਵਜ਼ਾ ਨਾ ਮਿਲਣ 'ਤੇ ਭੜਕੇ ਬਠਿੰਡਾ ਵਾਸੀ, ਆਪ ਉਮੀਦਵਾਰਾਂ ਦੀ ਆਮਦ 'ਤੇ ਲਾਈ ਰੋਕ - farmer ban on aap candidate
- ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਮੁੱਖ ਚੋਣ ਅਫਸਰ ਦਾ ਬਿਆਨ, ਕਿਹਾ- ਲਗਾਤਾਰ ਕੀਤੀ ਜਾ ਰਹੀ ਚੋਣ ਜ਼ਾਬਤੇ ਦੀ ਪਾਲਣਾ - ideal election code in Bathinda
- ਫਾਜ਼ਿਲਕਾ 'ਚ ਪਾਕਿਸਤਾਨੀ ਡਰੋਨ ਸਮੇਤ 2.580 ਕਿਲੋਗ੍ਰਾਮ ਹੈਰੋਇਨ ਬਰਾਮਦ, ਬੀਐੱਸਐੱਫ ਅਤੇ ਪੁਲਿਸ ਨੇ ਚਲਾਇਆ ਸਾਂਝਾ ਓਪਰੇਸ਼ਨ - Pakistani drone in Fazilka
ਰਾਣਾ ਗੁਰਜੀਤ ਸਿੰਘ ਨੇ ਟਿਕਟ ਲੈਕੇ ਦਿੱਤੀ: ਆਪਣੇ ਸੰਬੋਧਨ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਲਈ ਜੀਰਾ ਬਹੁਤ ਹੀ ਯੋਗ ਉਮੀਦਵਾਰ ਹੈ। ਜ਼ੀਰਾ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਮੁਸੀਬਤਾਂ ਤੋਂ ਚੰਗੀ ਤਰਾਂ ਜਾਣੂ ਹਨ। ਉਹਨਾਂ ਇਹ ਵੀ ਕਿਹਾ ਕਿ ਚੋਣਾਂ ਮਗਰੋਂ ਹਲਕੇ ਅੰਦਰ ਨਾ ਭਾਜਪਾ, ਨਾ ਆਪ, ਨਾ ਅਕਾਲੀ ਦਲ ਉੱਤੇ ਨਾ ਹੀ ਕੋਈ ਹੋਰ ਨਜ਼ਰ ਆਵੇਗਾ। ਆਪਣੇ ਸੰਬੋਧਨ ਵਿੱਚ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜੀਰਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਰਾਣਾ ਗੁਰਜੀਤ ਸਿੰਘ ਵੱਲੋਂ ਟਿਕਟ ਲੈ ਕੇ ਦਿੱਤੀ ਗਈ ਹੈ ਅਤੇ ਮੇਰੀ ਜਿੱਤ ਹਾਰ ਵੀ ਰਾਣਾ ਗੁਰਜੀਤ ਸਿੰਘ ਦੀ ਹਾਰ-ਜਿੱਤ ਹੋਵੇਗੀ। ਉਹਨਾਂ ਕਿਹਾ ਕਿ ਜਿੱਥੇ ਰਾਣਾ ਉੱਥੇ ਜਾਣਾ ਇਸ ਤੋਂ ਇਲਾਵਾ ਕਿਸੇ ਹੋਰ ਦਾ ਸਮਰਥਨ ਨਹੀਂ ਚਾਹੀਦਾ। ਉਹਨਾਂ ਕਿਹਾ ਕਿ ਜਿੱਤਣ ਉਪਰੰਤ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਬਾਰਡਰ ਖੁਲ੍ਹਵਾਇਆ ਜਾਵੇਗਾ ਤਾਂ ਜੋ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਚੱਲ ਸਕੇ। ਉਹਨਾਂ ਹਲਕੇ ਦੇ ਲੋਕਾਂ ਕੋਲੋਂ ਸਮਰਥਨ ਵੀ ਮੰਗਿਆ।