ETV Bharat / state

ਪੰਜਾਬ 'ਚ ਬੇਖੌਫ ਲੁਟੇਰੇ!...ਦਿਨ ਦਿਹਾੜੇ ਹੋ ਰਹੀ ਲੁੱਟ-ਖੋਹ, ਅੱਕੇ ਲੋਕ ਹੋਏ ਇੱਕਠੇ, ਮੌਕੇ ਦੀ ਵੀਡੀਓ - Incidents of theft increased

Theft incidents increased in Ludhiana: ਲੁਧਿਆਣਾ ਵਿੱਚ ਦਿਨ ਪ੍ਰਤੀ ਦਿਨ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਤੋਂ ਦੁਖੀ ਹੋ ਕੇ ਲੋਕਾਂ ਨੇ ਇਕੱਠੇ ਹੋਕੇ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ।

INCIDENTS OF THEFT INCREASED
ਪੰਜਾਬ ਚ ਬੇਖੌਫ ਲੁਟੇਰੇ (ETV Bharat)
author img

By ETV Bharat Punjabi Team

Published : Aug 7, 2024, 9:30 PM IST

ਪੰਜਾਬ ਚ ਬੇਖੌਫ ਲੁਟੇਰੇ (ETV Bharat)

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਚੇਤ ਸਿੰਘ ਨਗਰ ਅਤੇ ਦਸ਼ਮੇਸ਼ ਨਗਰ ਇਲਾਕੇ ਦੇ ਲੋਕਾਂ ਨੇ ਅੱਜ ਪੁਲਿਸ ਪ੍ਰਸਾਸ਼ਨ ਦੇ ਖਿਲਾਫ਼ ਇਕੱਠੇ ਹੋਕੇ ਇਲਾਕੇ 'ਚ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਲ ਧਿਆਨ ਦਵਾਇਆ। ਲੁਟੇਰਿਆਂ ਤੋਂ ਦੁਖੀ ਲੁਧਿਆਣਾ ਦੇ ਦਸ਼ਮੇਸ਼ ਨਗਰ, ਚੇਤ ਸਿੰਘ ਨਗਰ ਦੇ ਵਸਨੀਕਾਂ ਨੇ ਕਿਹਾ ਕਿ ਇਲਾਕੇ ਚ ਲੋਕਾਂ ਤੋਂ ਪੈਸੇ ਅਤੇ ਮੋਬਾਈਲ ਖੋਹੇ ਜਾਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਜਿਨ੍ਹਾਂ 'ਤੇ ਠੱਲ ਪਾਉਣ ਲਈ ਅੱਜ ਲੁਧਿਆਣਾ ਦੇ ਸਥਾਨਕ ਲੋਕਾਂ ਨੇ ਰੋਸ ਵਜੋਂ ਪ੍ਰਸ਼ਾਸਨ ਦੇ ਖਿਲਾਫ ਵਿਰੋਧ ਵੀ ਜਤਾਇਆ ਅਤੇ ਉਨਾਂ ਦੇ ਨਾਲ ਇੱਕ ਮੀਟਿੰਗ ਕਰਕੇ ਗੁੱਸਾ ਵੀ ਜਾਹਿਰ ਕੀਤਾ ਕਿ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗਣੀ ਚਾਹੀਦੀ ਹੈ।

ਸਥਾਨਕ ਲੋਕਾਂ ਮੁਤਾਬਿਕ ਕੱਲ ਹੀ ਇੱਕ ਮਹਿਲਾ ਕੋਲੋਂ ਜੋ ਕਿ ਆਪਣੇ ਬੱਚੇ ਨੂੰ ਸਕੂਲ ਤੋਂ ਲੈਕੇ ਆ ਰਹੀ ਸੀ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਮੋਬਾਈਲ ਖੋਹ ਲਿਆ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਇਸ ਦਾ ਕਾਰਨ ਉਹਨਾਂ ਨਸ਼ੇੜੀਆਂ ਨੂੰ ਦੱਸਿਆ ਹੈ ਕਿ ਬਾਹਰਲੇ ਇਲਾਕਿਆਂ ਤੋਂ ਨਸ਼ੇੜੀ ਇਸ ਇਲਾਕੇ ਵਿੱਚ ਆ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਹਨ, ਜਿਸ ਲਈ ਪੁਲਿਸ ਨੂੰ ਇੱਥੇ ਗਸਤ ਵਧਾਉਣ ਅਤੇ ਉਹਨਾਂ 'ਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਉਧਰ ਜਦੋਂ ਇਸ ਸਬੰਧ ਵਿੱਚ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਲਾਕੇ ਵਿੱਚ ਨਸ਼ੇੜੀ ਨੌਜਵਾਨਾਂ ਦੇ ਕਾਰਨ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸਖਤੀ ਕੀਤੀ ਜਾਵੇਗੀ ਹਾਲਾਂਕਿ ਉਹਨਾਂ ਕਿਹਾ ਕਿ ਜੋ ਮੁਲਜ਼ਮ ਲੁੱਟਾ ਖੋਹਾਂ ਕਰ ਰਹੇ ਹਨ, ਉਹਨਾਂ ਨੂੰ ਵੀ ਪੁਲਿਸ ਜਲਦ ਗਿਰਫਤਾਰ ਕਰ ਲਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.