ਬਰਨਾਲਾ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸ਼ਨ ਅਤੇ ਬੀਐਸਐਫ਼ ਦੇ ਜਵਾਨ ਪੂਰੀ ਤਰ੍ਹਾਂ ਨਾਲ ਡਿਊਟੀ ਉੱਪਰ ਸਰਗਰਮ ਹੋ ਗਏ ਹਨ। ਬਰਨਾਲਾ ਵਿੱਚ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀਐਸਐਫ਼ ਨੇ ਮਿਲ ਕੇ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਫ਼ਲੈਗ ਮਾਰਚ ਕੱਢਿਆ ਗਿਆ। ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਪੂਰੀ ਅਮਨ ਸ਼ਾਂਤੀ ਨਾਲ ਨੇਪਰੇ ਚੜਾਉਣ ਦਾ ਦਾਅਵਾ ਕੀਤਾ ਗਿਆ। ਉਥੇ ਅਸਲਾ ਧਾਰਕਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਸਲਾ ਜਮ੍ਹਾ ਕਰਵਾਉਣ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਕਿਹਾ ਕਿ ਲੋਕ ਚੋਣਾਂ 2024 ਦੇ ਸਬੰਧੀ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਜਿਸ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਏਰੀਏ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਪੁਲਿਸ ਅਤੇ ਬੀਐਸਐਫ਼ ਦੇ ਜਵਾਨ ਪੂਰੀ ਤਰ੍ਹਾਂ ਸਰਗਰਮ ਹਨ। ਉਹਨਾਂ ਦੱਸਿਆ ਕਿ ਅੱਜ ਵਿਧਾਨ ਸਭਾ ਹਲਕਾ ਬਰਨਾਲਾ ਦੇ ਏਰੀਏ ਵਿੱਚ ਫ਼ਲੈਗ ਮਾਰਚ ਪੁਲਿਸ ਪ੍ਰਸ਼ਾਸ਼ਨ ਅਤੇ ਬੀਐਸਐਫ਼ ਦੀ ਟੁਕੜੀ ਨੂੰ ਨਾਲ ਲੈ ਕੇ ਕੱਢਿਆ ਗਿਆ ਹੈ।
ਉਹਨਾਂ ਦੱਸਿਆ ਕਿ ਅੱਜ ਦਾ ਫ਼ਲੈਗ ਮਾਰਚ 6 ਪੋਲਿੰਗ ਬੂਥਾਂ ਨੂੰ ਕਵਰ ਕਰਕੇ ਫ਼ਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਹ ਮਾਰਚ ਬਰਨਾਲਾ ਸ਼ਹਿਰ ਸਮੇਤ, ਸੰਘੇੜਾ ਪਿੰਡ ਅਤੇ ਕਸਬਾ ਹੰਡਿਆਇਆ ਵਿਖੇ ਵੀ ਕੱਢਿਆ ਜਾ ਰਿਹਾ ਹੈ। ਉਥੇ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਚੋਣਾਂ ਦੌਰਾਨ ਸੁਖਾਵਾਂ ਮਾਹੌਲ ਬਣਾਏ ਰੱਖਣ ਲਈ ਤੈਨਾਤ ਹੈ। ਚੋਣਾਂ ਪੂਰੀ ਤਰ੍ਹਾਂ ਨਾਲ ਅਮਨ ਸ਼ਾਂਤੀ ਨਾਲ ਕਰਵਾਈਆਂ ਜਾਣਗੀਆ।
- ਬਠਿੰਡਾ ਦੀ ਕੇਂਦਰੀ ਜੇਲ੍ਹ 'ਚ ਪੁਲਿਸ ਨੇ ਕੀਤੀ ਅਚਨਚੇਤ ਚੈਕਿੰਗ, ਕਰੀਬ 4 ਘੰਟੇ ਜੇਲ੍ਹ ਦੇ ਅੰਦਰ ਚਲਦਾ ਰਿਹਾ ਸਰਚ ਅਭਿਆਨ - central jail of Bathinda
- 2 ਅਪ੍ਰੈਲ ਨੂੰ ਪੰਜਾਬ ਸਰਕਾਰ ਦੇਵੇਗੀ ਸੂਬਾ ਵਾਸੀਆਂ ਨੂੰ ਇੱਕ ਹੋਰ ਤੋਹਫਾ, ਇਹ ਦੋ ਟੋਲ ਪਲਾਜ਼ਾ ਹੋਣਗੇ ਬੰਦ - Pb government close toll plaza
- ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ - Punjabi youth died in canada
ਪੁਲਿਸ ਆਮ ਲੋਕਾਂ ਦੀ ਹਿਫ਼ਾਜਤ ਲਈ ਡਿਊਟੀ ਉੱਪਰ ਮੌਜੂਦ ਹੈ। ਉਥੇ ਨਾਲ ਹੀ ਉਹਨਾਂ ਅਸਲਾਧਾਰਕਾਂ ਨੂੰ ਮੁੜ ਆਪਣੇ ਅਸਲੇ ਨੂੰ ਜਮ੍ਹਾ ਕਰਵਾਉਣ ਦੀ ਹਦਾਇਤ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਸਲਾ ਜਮ੍ਹਾ ਨਹੀਂ ਕਰਵਾਉਂਦਾ ਤਾਂ ਉਸਦਾ ਅਸਲਾ ਲਾਇਸੰਸ ਰੱਦ ਵੀ ਕੀਤਾ ਜਾ ਸਕਦਾ ਹੈ।