ਮੋਗਾ : ਪੰਜਾਬ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈਕੇ ਉਮੀਦਵਾਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਘਰ-ਘਰ ਜਾਕੇ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਮੋਗਾ ਦੇ ਪਿੰਡ ਭਲੂਰ ਵਿੱਚ ਵੀ ਪ੍ਰਚਾਰ ਜ਼ੋਰਾਂ 'ਤੇ ਹੈ। ਜਿੱਥੇ ਇਸ ਵਾਰ ਸਰਪੰਚੀ ਨੂੰ ਲੈ ਕੇ ਤਿੰਨ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਸ ਤਿਕੋਣੇ ਮੁਕਾਬਲੇ ਵਿੱਚ ਪਿੰਡ ਦੇ ਲੰਬੇ ਸਮੇਂ ਤੋਂ ਸਰਪੰਚ ਬਣ ਰਹੇ ਪਾਲਾ ਸਿੰਘ ਭਲੂਰ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹਨ।
ਲੋਕਾਂ ਦੀਆਂ ਉਮੀਦਾਂ 'ਤੇ ਖ਼ਰਾ ਉਤਰਨ ਦੀ ਕੋਸ਼ਿਸ਼
ਇਸ ਮੌਕੇ ਸਾਬਕਾ ਸਰਪੰਚ ਪਾਲਾ ਸਿੰਘ ਭਲੂਰ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਪਿੰਡ ਨੂੰ ਸਿਹਤ ਸਹੂਲਤਾਂ ਅਤੇ ਸਿੱਖਿਆ ਨੂੰ ਮੋਹਰੀ ਰੱਖ ਕੇ ਚੱਲ ਰਹੇ ਹਨ। ਉਹਨਾਂ ਵੱਲੋਂ ਪਿੰਡ ਵਿੱਚ ਪਹਿਲਾਂ ਵੀ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਵਿਕਾਸ ਕਾਰਜ ਕਰਵਾਏ ਹਨ, ਜਿਸ ਤਹਿਤ ਲੋਕਾਂ ਵੱਲੋਂ ਹੀ ਉਹਨਾਂ ਨੂੰ ਉਤਸ਼ਾਹਿਤ ਕਰਦਿਆਂ ਉਮੀਦਵਾਰੀ ਦਿੱਤੀ ਗਈ ਹੈ। ਇਸ ਲਈ ਉਹਨਾਂ ਨੂੰ ਲੋਕਾਂ ਤੋਂ ਉਮੀਦ ਵੀ ਹੈ ਕਿ ਲੋਕ ਜਿੱਤ ਜਰੂਰ ਦਿਵਾਉਣਗੇ। ਉਹਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਲੋਕਾਂ ਨੇ ਇਸ ਵਾਰ ਵੀ ਮੇਰੇ ਕੀਤੇ ਕੰਮਾਂ ਨੂੰ ਦੇਖ ਕੇ ਸਭ ਤੋਂ ਵੱਧ ਵੋਟਾਂ ਨਾਲ ਸਰਪੰਚ ਬਣਾਉਣਾ ਹੈ।
- ਰਵਨੀਤ ਬਿੱਟੂ ਦਾ ਬਿਆਨ, ਕਿਹਾ- ਪੰਜਾਬ ਨੂੰ ਬਰਬਾਦ ਕਰ ਰਹੇ ਕਿਸਾਨ ਲੀਡਰ, ਕਾਂਗਰਸ ਨੂੰ ਤੰਜ, ਕਿਹਾ- ਜਲੇਬੀ ਵਾਲੀ ਫੈਕਟਰੀ ਲੱਭੋ
- ਪਟਿਆਲਾ 'ਚ ਸਿਹਤ ਮੰਤਰੀ ਨੇ ਖੁਦ ਕੀਤਾ ਡੇਂਗੂ ਐਂਟੀ-ਲਾਰਵੇ ਦਾ ਛਿੜਕਾਅ, ਘਰ-ਘਰ ਜਾ ਕੇ ਕੀਤੀ ਚੈਕਿੰਗ
- ਦੁਸ਼ਹਿਰੇ ਵਾਲੇ ਦਿਨ ਪਿਆ ਸੀ ਚੀਕ-ਚਿਹਾੜਾ, ਰਾਵਣ ਦਹਿਨ ਦੇ ਨਾਲ-ਨਾਲ ਅਨੇਕਾਂ ਮਾਸੂਮ ਜ਼ਿੰਦਗੀਆਂ ਚੜੀਆਂ ਟ੍ਰੇਨ ਦੀ ਭੇਂਟ, ਪੜ੍ਹੋ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਰਿਪੋਰਟ
ਨਸ਼ੇ ਖ਼ਿਲਾਫ਼ ਡਟੇ ਰਹੇ
ਇਸ ਮੌਕੇ ਸਾਬਕਾ ਸਰਪੰਚ ਭਲੂਰ ਨੇ ਕਿਹਾ ਕਿ ਉਹਨਾਂ ਦਾ ਰਿਕਾਰਡ ਰਿਹਾ ਹੈ ਕਿ ਹੁਣ ਤੱਕ ਕਿਸੇ ਵੀ ਨਸ਼ਾ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਦੇ ਮਗਰ ਨਹੀਂ ਗਏ ਅਤੇ ਨਾ ਹੀ ਕਿਸੇ ਨੂੰ ਸਮਰਥਨ ਦਿੱਤਾ ਹੈ। ਇਸ ਤਹਿਤ ਵੀ ਲੋਕ ਸਾਥ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਖੇਡ ਨਾਲ ਜੋੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡ ਵਿੱਚ ਖੇਡ ਮੈਦਾਨ ਵੀ ਤਿਆਰ ਕੀਤੇ ਜਾਣਗੇ, ਜੋ ਇਸ ਸਾਲ ਨਾ ਹੋ ਸਕਿਆ ਉਹ ਅਗਲੇ ਸਾਲ ਪੂਰਾ ਕੀਤਾ ਜਾਵੇਗਾ।