ਲੁਧਿਆਣਾ: ਇੱਕ ਪਾਸੇ ਜਿੱਥੇ 16 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਉੱਥੇ ਹੀ ਦੂਜੇ ਪਾਸੇ ਪੈਟਰੋਲ ਪੰਪ ਮਾਲਕਾਂ ਵੱਲੋਂ ਵੀ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਕਮਿਸ਼ਨ ਨੂੰ ਲੈ ਕੇ ਅੱਜ ਪੈਟਰੋਲ ਦੀ ਸਪਲਾਈ ਨਹੀਂ ਲਿਆਂਦੀ ਜਾ ਰਹੀ ਹੈ। ਕਿਸੇ ਵੀ ਸਰਕਾਰੀ ਪੈਟਰੋਲ ਅਤੇ ਡੀਜ਼ਲ ਵੇਚਣ ਵਾਲੀ ਏਜੰਸੀ ਤੋਂ ਅੱਜ ਪੈਟਰੋਲ ਡੀਜ਼ਲ ਨਹੀਂ ਲਿਆਂਦਾ ਜਾ ਰਿਹਾ ਹੈ, ਜਿਸ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਪੈਟਰੋਲ ਪੰਪਾਂ ਉੱਤੇ ਕਿੱਲਤ ਵੇਖਣ ਨੂੰ ਮਿਲ ਰਹੀ ਹੈ। ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੂੰ ਮਜਬੂਰੀ ਵੱਸ ਮਹਿੰਗਾ ਪੈਟਰੋਲ ਡੀਜ਼ਲ ਭਰਾਉਣਆ ਪੈ ਰਿਹਾ ਹੈ। ਪੈਟਰੋਲ ਪੰਪਾਂ ਉੱਤੇ ਜਿਆਦਾਤਰ ਹਾਈ ਪ੍ਰੀਮੀਅਮ ਪੈਟਰੋਲ ਜੋ ਕਿ ਆਮ ਪੈਟਰੋਲ ਨਾਲੋਂ 8 ਤੋਂ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੁੰਦਾ ਹੈ ਉਹ ਮਜਬੂਰੀ ਬੱਸ ਪਵਾਉਣਾ ਪੈ ਰਿਹਾ ਹੈ।
ਜਿੱਥੇ ਅੱਜ ਪੈਟਰੋਲ ਪੰਪ ਮਾਲਕਾਂ ਵੱਲੋਂ ਪੈਟਰੋਲ ਦੀ ਸਪਲਾਈ ਨਹੀਂ ਲਿਆਂਦੀ ਗਈ ਹੈ, ਉੱਥੇ ਹੀ ਕੱਲ ਬੰਦ ਦੇ ਸੱਦੇ ਨੂੰ ਵੀ ਕੁਝ ਪੈਟਰੋਲ ਪੰਪ ਮਾਲਕਾਂ ਨੇ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ 12 ਤੋਂ 4 ਵਜੇ ਤੱਕ ਪੈਟਰੋਲ ਪੰਪ ਬੰਦ ਰਹਿਣਗੇ। ਜਿਸ ਕਰਕੇ ਦੋ ਦਿਨ ਲਈ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਦੂਜੇ ਪਾਸੇ 22 ਫਰਵਰੀ ਨੂੰ ਪੈਟਰੋਲ ਪੰਪ ਮਾਲਕਾਂ ਦੀ ਪੂਰੇ ਦੇਸ਼ ਭਰ ਦੇ ਵਿੱਚ ਮੁਕੰਮਲ ਤੌਰ ਉੱਤੇ ਹੜਤਾਲ ਰਹੇਗੀ ਅਤੇ ਇਸ ਦਿਨ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੇਗੀ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪਹਿਲਾਂ ਹੀ ਇਹ ਐਲਾਨ ਕੀਤਾ ਜਾ ਚੁੱਕਾ ਹੈ ਤਾਂ ਜੋ ਲੋਕ ਪਹਿਲਾਂ ਹੀ ਆਪਣੇ ਪ੍ਰਬੰਧ ਕਰ ਲੈਣ।
- 105 ਸਾਲ ਪੁਰਾਣੀ ਕਰੰਸੀ ! ਇਸ ਨੌਜਵਾਨ ਕੋਲ 20 ਦੇਸ਼ਾਂ ਤੋਂ ਵੱਧ ਦੀ ਕਰੰਸੀ ਕੁਲੈਕਸ਼ਨ, ਤਸਵੀਰਾਂ ਵੇਖ ਹੋ ਜਾਓਗੇ ਹੈਰਾਨ
- ਕਿਸਾਨ ਅੰਦੋਲਨ ਦੌਰਾਨ ਪੱਤਰਕਾਰਾਂ ਨਾਲ ਹੋਈ ਕੁੱਟਮਾਰ ਦਾ ਮਾਮਲਾ, ਕਿਸਾਨ ਆਗੂਆਂ ਨੇ ਪੱਤਰਕਾਰ ਭਾਈਚਾਰੇ ਤੋਂ ਮੰਗੀ ਮੁਆਫ਼ੀ
- ਨਵਜੋਤ ਸਿੱਧੂ ਧੜੇ ਵੱਲੋਂ ਬਠਿੰਡਾ ਵਿੱਚ ਮੀਟਿੰਗ, ਕਿਹਾ- 2024 ਲੋਕ ਸਭਾ ਚੋਣ ਜਿੱਤ ਲਈ ਨਵਜੋਤ ਸਿੱਧੂ ਵਰਗੇ ਮਜ਼ਬੂਤ ਲੀਡਰ ਦੀ ਜ਼ਰੂਰਤ
ਉੱਧਰ ਲੁਧਿਆਣਾ ਦੇ ਫੁੱਲਾਂਵਾਲ ਪੈਟਰੋਲ ਪੰਪ ਉੱਤੇ ਜਦੋਂ ਸਾਡੀ ਟੀਮ ਵੱਲੋਂ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਮਹਿੰਗਾ ਪੈਟਰੋਲ ਹੀ ਪੈਟਰੋਲ ਪੰਪ ਉੱਤੇ ਬਚਿਆ ਸੀ। ਪੈਟਰੋਲ ਪਵਾਉਣ ਆ ਰਹੇ ਲੋਕਾਂ ਨੇ ਕਿਹਾ ਕਿ ਕੁਝ ਨੂੰ ਜਾਣਕਾਰੀ ਤਾਂ ਸੀ ਪਰ ਉਹ ਆਪਣੀ ਆਮਦਨ ਦੇ ਮੁਤਾਬਿਕ ਹੀ ਪੈਟਰੋਲ ਪਵਾਉਂਦੇ ਹਨ ਕਿਉਂਕਿ ਆਉਂਦੇ ਦਿਨਾਂ ਵਿੱਚ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਨੇ ਕਿਹਾ ਕਿ ਇਸ ਨਾਲ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ। ਉਹਨਾਂ ਕਿਹਾ ਕਿ ਪੈਟਰੋਲ ਮਹਿੰਗਾ ਪਾਇਆ ਜਾ ਰਿਹਾ ਹੈ ਕਿਉਂਕਿ ਆਮ ਪੈਟਰੋਲ ਖਤਮ ਹੋ ਚੁੱਕਾ ਹੈ, ਮਜਬੂਰੀ ਵੱਸ ਉਹਨਾਂ ਨੂੰ 8 ਤੋਂ 10 ਰੁਪਏ ਪ੍ਰਤੀ ਲੀਟਰ ਪੈਟਰੋਲ ਦੇ ਜਿਆਦਾ ਦੇਣੇ ਪੈ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਸਿੱਧਾ ਨੁਕਸਾਨ ਹੋ ਰਿਹਾ ਹੈ।