ETV Bharat / state

ਪਹਿਲਾਂ ਕੀਤੀ ਅੰਨ੍ਹੇਵਾਹ ਗੋਲੀਬਾਰੀ, ਫਿਰ ਮਠਿਆਈ ਦਾ ਡੱਬਾ ਰੱਖ ਕੇ ਹਮਲਾਵਰ ਫ਼ਰਾਰ - KHAMANO FIRING

ਖਮਾਣੋਂ ਵਿਖੇ ਇੱਕ ਕਿਸਾਨ ਦੇ ਘਰ 'ਤੇ ਅੰਨ੍ਹੇਵਾਹ ਗੋਲੀਬਾਰੀ। ਹਮਲਾਵਰ ਨੇ 6 ਰਾਊਂਡ ਫਾਇਰ ਕੀਤੇ। ਫਿਰ ਮਠਿਆਈ ਦਾ ਡੱਬਾ ਰੱਖ ਕੇ ਹੋਏ ਫ਼ਰਾਰ।

Khanna Attackers Firing on Farmer
ਪਹਿਲਾਂ ਕੀਤੀ ਅੰਨ੍ਹੇਵਾਹ ਗੋਲੀਬਾਰੀ, ਫਿਰ ਮਠਿਆਈ ਦਾ ਡੱਬਾ ਰੱਖ ਕੇ ਹਮਲਾਵਰ ਫ਼ਰਾਰ (ETV Bharat)
author img

By ETV Bharat Punjabi Team

Published : Jan 17, 2025, 7:31 AM IST

ਖੰਨਾ: ਖਮਾਣੋਂ ਤਹਿਸੀਲ ਦੇ ਪਿੰਡ ਜਟਾਣਾ ਉੱਚਾ ਵਿਖੇ ਵੀਰਵਾਰ ਸਵੇਰੇ ਇੱਕ ਕਿਸਾਨ ਦੇ ਘਰ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਹਮਲਾਵਰਾਂ ਨੇ ਘਰ ਦੇ ਮੁੱਖ ਗੇਟ 'ਤੇ ਲਗਭਗ 6 ਰਾਊਂਡ ਫਾਇਰ ਕੀਤੇ। ਹਮਲਾਵਰ ਘਰ ਦੀ ਰਸੋਈ ਤੱਕ ਪਹੁੰਚ ਗਏ ਸਨ। ਭਾਵੇਂ ਇਸ ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਗੋਲੀਬਾਰੀ ਤੋਂ ਬਾਅਦ ਭੱਜਦੇ ਹੋਏ ਹਮਲਾਵਰ ਘਰ ਦੇ ਗੇਟ 'ਤੇ ਮਠਿਆਈ ਦਾ ਡੱਬਾ ਵੀ ਰੱਖ ਕੇ ਭੱਜ ਗਏ। ਪੁਲਿਸ ਅਤੇ ਪਰਿਵਾਰ ਨੂੰ ਹਾਲੇ ਤੱਕ ਡੱਬਾ ਰੱਖਣ ਦਾ ਮਤਲਬ ਸਮਝ ਨਹੀਂ ਆਇਆ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਹਿਲਾਂ ਕੀਤੀ ਅੰਨ੍ਹੇਵਾਹ ਗੋਲੀਬਾਰੀ, ਫਿਰ ਮਠਿਆਈ ਦਾ ਡੱਬਾ ਰੱਖ ਕੇ ਹਮਲਾਵਰ ਫ਼ਰਾਰ (ETV Bharat)

ਪਹਿਲਾਂ ਹਮਲਾਵਰਾਂ ਨੇ ਆਵਾਜ਼ ਦਿੱਤੀ, ਕੋਈ ਬਾਹਰ ਨਾ ਆਇਆ, ਤਾਂ ਫਿਰ ਕੀਤੀ ਫਾਇਰਿੰਗ

ਕਿਸਾਨ ਜਸਵੀਰ ਸਿੰਘ ਨੇ ਕਿਹਾ ਕਿ, ਸਵੇਰੇ ਪਾਠ ਕਰਨ ਤੋਂ ਬਾਅਦ ਉਹ ਘਰ ਦੇ ਅੰਦਰ ਕੰਮ ਕਰ ਰਿਹਾ ਸੀ। ਇਸੇ ਦੌਰਾਨ ਗੇਟ ਦੇ ਬਾਹਰੋਂ ਆਵਾਜ਼ ਮਾਰੀ ਗਈ ਸਰਦਾਰ ਜੀ, ਬਾਹਰ ਆਓ... ਉਹ ਕੰਮ ਵਿੱਚ ਰੁੱਝਿਆ ਹੋਇਆ ਸੀ। ਉਸ ਨੇ ਸੋਚਿਆ ਕਿ ਪਰਿਵਾਰ ਦਾ ਕੋਈ ਮੈਂਬਰ ਗੇਟ ਖੋਲ੍ਹ ਦੇਵੇਗਾ। ਕੁਝ ਪਲਾਂ ਬਾਅਦ ਗੇਟ 'ਤੇ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਡਰ ਦੇ ਮਾਰੇ ਪਰਿਵਾਰ ਦੇ ਮੈਂਬਰ ਅੰਦਰ ਦਹਿਲ ਗਏ। ਕੁੱਝ ਸਮੇਂ ਬਾਅਦ ਜਦੋਂ ਹਮਲਾਵਰ ਭੱਜ ਗਏ ਤਾਂ ਦੇਖਿਆ ਗਿਆ ਕਿ ਉਨ੍ਹਾਂ ਨੇ 6 ਗੋਲੀਆਂ ਚਲਾਈਆਂ। 5 ਗੋਲੀਆਂ ਚੱਲ ਗਈਆਂ ਸੀ। ਮੌਕੇ ਤੋਂ 1 ਜ਼ਿੰਦਾ ਕਾਰਤੂਸ ਬਰਾਮਦ ਹੋਇਆ।

ਫਾਇਰਿੰਗ ਤੋਂ ਬਾਅਦ ਮਠਿਆਈ ਛੱਡ ਕੇ ਫ਼ਰਾਰ !

ਸੂਚਨਾ ਦੇਣ ਤੋਂ ਤੁਰੰਤ ਬਾਅਦ ਖਮਾਣੋਂ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜਸਵੀਰ ਸਿੰਘ ਅਨੁਸਾਰ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਹ ਘਰ ਤੋਂ ਆਪਣੇ ਖੇਤ ਜਾਂਦਾ ਹੈ ਅਤੇ ਖੇਤ ਤੋਂ ਸਿੱਧਾ ਘਰ ਆਉਂਦਾ ਹੈ। ਉਹ ਖੁਦ ਵੀ ਸਮਝ ਨਹੀਂ ਸਕਿਆ ਕਿ ਕੀ ਹੋਇਆ ਹੈ। ਜਸਵੀਰ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨੇ ਕਿਹਾ ਕਿ ਪਹਿਲਾਂ ਤਾਂ ਉਸਨੇ ਸੋਚਿਆ ਕਿ ਕੋਈ ਬੁਲੇਟ ਮੋਟਰਸਾਈਕਲ ਨਾਲ ਪਟਾਕੇ ਚਲਾ ਰਿਹਾ ਹੈ। ਜਦੋਂ ਉਸ ਨੇ ਦੇਖਿਆ, ਗੋਲੀਬਾਰੀ ਹੋ ਰਹੀ ਸੀ। ਜਾਂਦੇ ਸਮੇਂ ਹਮਲਾਵਰ ਗੇਟ ਦੇ ਅੰਦਰ ਮਠਿਆਈਆਂ ਦਾ ਡੱਬਾ ਛੱਡ ਕੇ ਭੱਜ ਗਏ।

ਪੁਲਿਸ ਹਰ ਪਹਿਲੂ ਤੋਂ ਕਰ ਰਹੀ ਜਾਂਚ

ਘਟਨਾ ਤੋਂ ਬਾਅਦ ਫ਼ਤਿਹਗੜ੍ਹ ਸਾਹਿਬ ਦੇ ਐਸਐਸਪੀ ਡਾ. ਰਵਜੋਤ ਗਰੇਵਾਲ ਖੁਦ ਮੌਕੇ 'ਤੇ ਪਹੁੰਚੇ ਅਤੇ ਅਪਰਾਧ ਵਾਲੀ ਥਾਂ ਨੂੰ ਦੇਖਿਆ। ਉਨ੍ਹਾਂ ਦੇ ਨਾਲ ਐਸਪੀ (ਆਈ) ਰਾਕੇਸ਼ ਯਾਦਵ ਅਤੇ ਜ਼ਿਲ੍ਹੇ ਭਰ ਦੇ ਹੋਰ ਅਧਿਕਾਰੀ ਵੀ ਸਨ। ਜਸਵੀਰ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਗੱਲ ਕਰਨ ਤੋਂ ਇਲਾਵਾ ਪਿੰਡ ਦੇ ਲੋਕਾਂ ਨਾਲ ਵੀ ਪੁਲਿਸ ਅਧਿਕਾਰੀਆਂ ਨੇ ਗੱਲ ਕੀਤੀ, ਤਾਂ ਜੋ ਹਮਲੇ ਦੇ ਪਿੱਛੇ ਦਾ ਕਾਰਨ ਪਤਾ ਲਗਾਇਆ ਜਾ ਸਕੇ। ਐਸਪੀ ਯਾਦਵ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਦੁਸ਼ਮਣੀ ਦਾ ਮਾਮਲਾ ਜਾਪਦਾ ਹੈ। ਪੁਲਿਸ ਹਰ ਪਹਿਲੂ ਤੋਂ ਕੰਮ ਕਰ ਰਹੀ ਹੈ। ਟੀਮਾਂ ਬਣਾਈਆਂ ਗਈਆਂ ਹਨ। ਛੇਤੀ ਕੇਸ ਨੂੰ ਟਰੇਸ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.