ETV Bharat / state

ਪੰਚਾਇਤੀ ਚੋਣਾਂ ਲਈ ਹੁਣ ਸਿਰਫ ਗੇਟ ਤੋਂ ਅੰਦਰ ਆ ਚੁੱਕੇ ਵੋਟਰ ਹੀ ਪਾ ਸਕਣਗੇ ਵੋਟ, ਪਿੰਡ ਗਹੌਰ 'ਚ ਲੱਗੀਆਂ ਲੰਬੀਆਂ ਕਤਾਰਾਂ - PANCHAYAT ELECTIONS 2024

ਲੁਧਿਆਣਾ ਦੇ ਪਿੰਡ ਗਹੌਰ ਦੇ ਵਿੱਚ ਸੈਂਕੜੇ ਲੋਕ ਨੇ ਕਤਾਰਾਂ ਦੇ ਵਿੱਚ ਲੱਗ ਕੇ ਆਪਣੇ ਵੋਟ ਦੀ ਵਾਰੀ ਆਉਣ ਦੀ ਕੀਤੀ ਉਡੀਕ।

PANCHAYAT ELECTIONS 2024
ਪਿੰਡ ਗਹੌਰ 'ਚ ਲੱਗੀਆਂ ਲੰਬੀਆਂ ਕਤਾਰਾਂ (ETV Bharat (ਪੱਤਰਕਾਰ , ਲੁਧਿਆਣਾ))
author img

By ETV Bharat Punjabi Team

Published : Oct 15, 2024, 7:38 PM IST

ਲੁਧਿਆਣਾ: ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਲਈ ਵੋਟ ਪਾਉਣ ਦਾ ਸਮਾਂ ਹੁਣ ਖਤਮ ਹੋ ਚੁੱਕਾ ਹੈ। 4 ਵਜੇ ਤੋਂ ਬਾਅਦ ਸਿਰਫ ਉਹ ਵੋਟਰ ਹੀ ਵੋਟ ਪਾ ਸਕਣਗੇ ਜੋ ਕਿ ਵੋਟਿੰਗ ਸੈਂਟਰ ਦੇ ਅੰਦਰ ਦਾਖਲ ਹੋ ਚੁੱਕੇ ਹਨ ਜਾਂ ਕਤਾਰਾਂ 'ਚ ਲੱਗੇ ਹੋਏ ਹਨ। ਹੁਣ ਪੋਲਿੰਗ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਹਨ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰੀ ਆਂਕੜਿਆਂ ਦੇ ਮੁਤਾਬਕ ਦੁਪਹਿਰ 2 ਵਜੇ ਤੱਕ 41 ਫੀਸਦੀ ਵੋਟਿੰਗ ਹੋ ਚੁੱਕੀ ਹੈ। ਲੋਕਾਂ ਦੇ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਪਿੰਡ ਗੌਹਰ ਦੇ ਵਿੱਚ ਸੈਂਕੜੇ ਲੋਕ ਹਾਲੇ ਵੀ ਕਤਾਰਾਂ ਦੇ ਵਿੱਚ ਲੱਗ ਕੇ ਆਪਣੇ ਵੋਟ ਦੀ ਵਾਰੀ ਆਉਣ ਦੀ ਉਡੀਕ ਕਰ ਰਹੇ ਹਨ।

ਪਿੰਡ ਗਹੌਰ 'ਚ ਲੱਗੀਆਂ ਲੰਬੀਆਂ ਕਤਾਰਾਂ (ETV Bharat (ਪੱਤਰਕਾਰ , ਲੁਧਿਆਣਾ))

ਨਤੀਜੇ ਆਉਣ ਨੂੰ ਲੱਗਿਆ ਵੱਡਾ ਸਮਾਂ

ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਵੋਟਿੰਗ ਦੀ ਪ੍ਰਕਿਰਿਆ ਸਵੇਰ ਤੋਂ ਹੀ ਬਹੁਤ ਹੌਲੀ ਚੱਲ ਰਹੀ ਸੀ ਜਿਸ ਕਰਕੇ ਇੰਨਾ ਸਮਾਂ ਲੱਗ ਗਿਆ ਹੈ। ਲੋਕਾਂ ਨੇ ਕਿਹਾ ਕਿ ਉਹ ਦੋ ਦੋ ਘੰਟੇ ਤੋਂ ਕਤਾਰਾਂ ਦੇ ਵਿੱਚ ਲੱਗੇ ਹੋਏ ਹਨ, ਉਨ੍ਹਾਂ ਦਾ ਸਮਾਂ ਨਹੀਂ ਆ ਰਿਹਾ। ਉਨ੍ਹਾਂ ਨੇ ਕਿਹਾ ਕਿ ਅੰਦਰ ਚੋਣ ਅਮਲਾ ਤੇਜ਼ੀ ਦੇ ਨਾਲ ਵੋਟਿੰਗ ਨਹੀਂ ਕਰਵਾ ਰਿਹਾ ਕਿਉਂਕਿ ਪਿੰਡ ਦੇ ਵਿੱਚ 1000 ਵੋਟ ਹੈ ਉਹ ਭੁਗਤਾਉਣ ਦੇ ਵਿੱਚ ਹੀ ਇਨ੍ਹਾਂ ਜ਼ਿਆਦਾ ਸਮਾਂ ਲੈ ਲਿਆ ਗਿਆ ਹੈ ਕਿ ਹੁਣ ਵੀ 200 ਤੋਂ 300 ਵੋਟ ਹਾਲੇ ਪੈਣੀ ਬਾਕੀ ਹੈ ਅਤੇ 4 ਵਜੇ ਦਾ ਸਮਾਂ ਪੂਰਾ ਹੋ ਚੁੱਕਾ ਹੈ ਪਰ ਲੋਕ ਕਤਾਰਾ ਵਿੱਚ ਲੱਗੇ ਹੋਏ ਹਨ ਲੋਕ ਆਪਣੀ ਵੋਟ ਪਾ ਕੇ ਹੀ ਇੱਥੋਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਇਸ ਮੁਤਾਬਕ ਨਤੀਜੇ ਆਉਣ ਨੂੰ ਵੱਡਾ ਸਮਾਂ ਲੱਗ ਜਾਵੇਗਾ। ਪਿੰਡ ਦੇ ਲੋਕਾਂ ਨੇ ਕਿਹਾ ਕਿ 9 ਵਜੇ ਤੱਕ ਨਤੀਜੇ ਆਉਣ ਦੀ ਉਮੀਦ ਹੈ ਕਿਉਂਕਿ ਲੰਮੀਆਂ ਕਤਾਰਾਂ ਹਾਲੇ ਵੀ ਲੱਗੀਆਂ ਹੋਈਆਂ ਹਨ।

PANCHAYAT ELECTIONS 2024
ਪਿੰਡ ਗਹੌਰ 'ਚ ਲੱਗੀਆਂ ਲੰਬੀਆਂ ਕਤਾਰਾਂ (ETV Bharat (ਪੱਤਰਕਾਰ , ਲੁਧਿਆਣਾ))

ਸ਼ਨਾਖਤ ਕਰਨ ਤੋਂ ਬਾਅਦ ਹੀ ਵੋਟ ਪਵਾਈ

ਹਾਲਾਂਕਿ ਜਦੋਂ ਇਸ ਸਬੰਧੀ ਚੋਣ ਅਮਲੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਵੋਟਾਂ ਜਿਆਦਾ ਹਨ 1100 ਦੇ ਕਰੀਬ ਵੋਟ ਹੈ ਸਵੇਰ ਤੋਂ ਉਹ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਸੈਸ ਥੋੜਾ ਹੌਲੀ ਹੈ ਕਿਉਂਕਿ ਸ਼ਨਾਖਤ ਕਰਨ ਤੋਂ ਬਾਅਦ ਹੀ ਵੋਟ ਪਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵਾਧੂ ਮੁਲਾਜ਼ਮ ਵੀ ਮੌਕੇ 'ਤੇ ਬੁਲਾਇਆ ਗਿਆ ਹੈ ਤਾਂ ਜੋ ਪ੍ਰਕਿਰਿਆ ਨੂੰ ਥੋੜਾ ਤੇਜ਼ ਕੀਤਾ ਜਾ ਸਕੇ ਪਰ ਉਨ੍ਹਾਂ ਕਿਹਾ ਕਿ ਅਸੀਂ ਸਵੇਰ ਤੋਂ ਹੀ ਲੱਗੇ ਹੋਏ ਹਨ। ਚੋਣ ਅਮਲੇ ਨੇ ਕਿਹਾ ਕਿ ਲੋਕ ਵੀ ਸਵੇਰ ਤੋਂ ਵੱਧ ਚੜ ਕੇ ਵੋਟਾਂ ਪਾਉਣ ਲਈ ਆ ਰਹੇ ਹਨ ਪਰ ਹੁਣ ਜਿੰਨਾ ਸਮਾਂ ਲੱਗਣਾ ਹੈ ਉਹ ਲੱਗੇਗਾ।

ਵੋਟਿੰਗ ਦੀ ਪ੍ਰਕਿਰਿਆ ਕਾਫੀ ਢਿੱਲੀ

ਚੋਣ ਅਮਲੇ ਨੇ ਇਹ ਵੀ ਕਿਹਾ ਕਿ ਅਸੀਂ ਸਾਰੀਆਂ ਵੋਟਾਂ ਭੁਗਤਾ ਕੇ ਜਾਵਾਂਗੇ ਕਾਨੂੰਨ ਦੇ ਮੁਤਾਬਿਕ ਜੋ ਅੰਦਰ ਆ ਚੁੱਕੇ ਹਨ। ਉਹ ਵੋਟ ਪਾਉਣਗੇ ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਨਤੀਜੇ ਆਉਣ ਨੂੰ ਸਮਾਂ ਲੱਗੇਗਾ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਹੁਣ ਅਸੀਂ ਕੀ ਕਹਿ ਸਕਦੇ ਹਨ ਸਮਾਂ ਤਾਂ ਲੱਗੇਗਾ ਹੀ। ਪਰ ਪਿੰਡ ਦੇ ਲੋਕਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਅਣਗਹਿਲੀ ਜਰੂਰ ਪ੍ਰਸ਼ਾਸਨ ਦੀ ਸਾਹਮਣੇ ਆਈ ਹੈ ਵੋਟਿੰਗ ਦੀ ਪ੍ਰਕਿਰਿਆ ਕਾਫੀ ਢਿੱਲੀ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.