ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਗੋਗੇਆਣੀ ਤੋਂ ਇੱਕ ਬਹੁਤ ਹੀ ਮਾੜੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਿਹੰਗ ਸਿੰਘ ਬਾਣੇ ਵਾਲਾ ਪੁੱਤਰ ਆਪਣੇ ਹੀ ਮਾਪਿਆਂ ਨੂੰ ਬੜੀ ਬੇਰਹਿਮੀ ਨਾਲ ਕੁੱਟ ਰਿਹਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਮਾਪਿਆਂ ਨੇ ਰੋ-ਰੋ ਕੇ ਸਾਰੀ ਘਟਨਾ ਦੱਸੀ।
ਲਵਪ੍ਰੀਤ ਆਪਣਿਆਂ ਦੇ ਖੂਨ ਦਾ ਪਿਆਸਾ: ਇਸ ਮੌਕੇ ਅੰਗਰੇਜ਼ ਸਿੰਘ ਵਾਸੀ ਮੱਲਾਂਵਾਲਾ ਨੇ ਰੋਂਦੇ ਹੋਏ ਕਿਹਾ ਕਿ ਮੇਰਾ ਪੁੱਤਰ ਲਵਪ੍ਰੀਤ ਸਿੰਘ ਉਸ ਦੇ ਖੂਨ ਦਾ ਪਿਆਸਾ ਹੈ, ਸਾਡੇ ਕੋਲੋਂ ਘਰ ਅਤੇ ਜਾਇਦਾਦ ਖੋਹਣਾ ਚਾਹੁੰਦਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ। ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਮੌਕੇ ਉਹਨਾਂ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੋਂ ਹੀ ਜਾਨ ਨੂੰ ਖ਼ਤਰਾ ਹੈ। ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਗੋਗੇਆਣੀ ਦੇ ਵਸਨੀਕ ਅੰਗਰੇਜ਼ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਲੜਕਾ ਲਵਪ੍ਰੀਤ ਸਿੰਘ ਉਨ੍ਹਾਂ ਦੇ ਖੂਨ ਦਾ ਪਿਆਸਾ ਹੈ। ਉਸ ਦਾ ਲੜਕਾ ਲਵਪ੍ਰੀਤ ਸਿੰਘ ਅੰਮ੍ਰਿਤਪਾਲ ਦਾ ਸਾਥੀ ਹੈ ਅਤੇ ਸਾਡੇ ਕੋਲੋਂ ਮਕਾਨ ਅਤੇ ਜਾਇਦਾਦ ਖੋਹਣਾ ਚਾਹੁੰਦਾ ਹੈ।
ਉਹਨਾਂ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਲੜਕਾ ਲਵਪ੍ਰੀਤ ਸਿੰਘ ਆਪਣੇ ਹੀ ਖੂਨ ਦਾ ਪਿਆਸਾ ਹੈ ਅਤੇ ਲਗਾਤਾਰ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਸਾਡੇ ਕੋਲੋਂ ਘਰ ਅਤੇ ਜਾਇਦਾਦ ਖੋਹਣਾ ਚਾਹੁੰਦਾ ਹੈ, ਉਸ ਦਾ ਕਹਿਣਾ ਹੈ ਕਿ ਸਾਡਾ ਲੜਕਾ ਨਿਹੰਗ ਸਿੰਘ ਬਾਣੇ 'ਚ ਰਹਿੰਦਾ ਹੈ, ਜਿਸ ਨੇ ਕੁਝ ਦਿਨ ਪਹਿਲਾਂ ਵੀ ਉਹ ਆਪਣੇ ਸਾਥੀ ਨਾਲ ਸਾਡੇ ਘਰ ਆਇਆ ਸੀ ਅਤੇ ਸਾਡੇ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਸਾਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਕਾਰਨ ਹੁਣ ਅਸੀਂ ਦੋਵੇਂ ਸਹੀ ਤਰ੍ਹਾਂ ਨਾਲ ਚੱਲ ਵੀ ਨਹੀਂ ਪਾ ਰਹੇ ਹਾਂ।
- ਦੋ ਬੱਸਾਂ ਦੇ ਟਕਰਾਉਣ ਕਾਰਨ ਨੌਜਵਾਨ ਦੀ ਹੋਈ ਦਰਦਨਾਕ ਮੌਤ, ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ - Bus accident in Ludhiana
- ਲੁਧਿਆਣਾ 'ਚ ਵੀ ਮਸ਼ਹੂਰ ਹੋਈ ਨਿਹੰਗ ਸਿੰਘਾਂ ਦੀ ਠੰਡੀ ਸ਼ਰਦਾਈ, ਦੂਰੋਂ-ਦੂਰੋਂ ਪੀਣ ਆਉਂਦੇ ਨੇ ਲੋਕ, ਗਰਮੀ ਦੇ ਨਾਲ-ਨਾਲ ਬਿਮਾਰੀਆਂ ਦਾ ਵੀ ਕਰਦੀ ਹੈ ਖਾਤਮਾ - Nihang Singhs made cool Shardai
- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ ਮੋਗਾ 'ਚ ਕੀਤਾ ਚੋਣ ਪ੍ਰਚਾਰ, ਕਿਹਾ- ਖੇਤਰੀ ਪਾਰਟੀ ਦਾ ਸਾਥ ਦੇਣ ਲੋਕ - Rajwinder campaigned in moga
ਉਹਨਾਂ ਦੱਸਿਆ ਕਿ ਬਹੁਤ ਸਾਰੇ ਪੈਸੇ ਲਗਾ ਕੇ ਉਸ ਨੂੰ ਅਸੀਂ ਕੈਨੇਡਾ ਵੀ ਭੇਜ ਦਿੱਤਾ ਸੀ, 8 ਸਾਲ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਹੁਣ ਫਿਰ ਕੈਨੇਡਾ ਤੋਂ ਵਾਪਸ ਆ ਕੇ ਉਹ ਅੰਮ੍ਰਿਤਪਾਲ ਦਾ ਸਾਥੀ ਬਣ ਗਿਆ ਅਤੇ ਹੁਣ ਉਹ ਸਾਡੇ ਖੂਨ ਦਾ ਪਿਆਸਾ ਹੈ। ਇਸ ਸਬੰਧੀ ਪੁਲਿਸ ਨੂੰ ਕਈ ਵਾਰ ਦੱਸਿਆ ਜਾ ਚੁੱਕਾ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹੁਣ ਵੀ ਪੁਲਿਸ ਵੱਲੋਂ ਸਾਡੇ 'ਤੇ ਹਮਲਾ ਕਰਨ ਦੇ ਦੋਸ਼ 'ਚ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਉਸ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ, ਜਿਸ ਕਾਰਨ ਸਾਡੀ ਜਾਨ ਨੂੰ ਖਤਰਾ ਹੈ |