ਲੁਧਿਆਣਾ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਦੋ ਧਿਰਾਂ ਆਪਸ ਦੇ ਵਿੱਚ ਆਮੋ ਸਾਹਮਣੇ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਰੇਪ ਪੀੜਤਾ ਲੜਕੀ ਨੇ ਪਰਿਵਾਰ ਸਮੇਤ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾਇਆ ਸੀ ਕਿ ਇਸੇ ਵਿਚਾਲੇ ਕੁਝ ਲੋਕਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਹਾਲਾਂਕਿ ਦੋਹਾਂ ਹੀ ਧਿਰਾਂ ਦੀ ਲੜਾਈ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਇੱਕ ਦੂਸਰੇ ਤੇ ਪੱਥਰਬਾਜੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ, ਲਿਹਾਜ਼ਾ ਦੋ ਮਹਿਲਾਵਾਂ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਧਰ ਪੀੜਿਤ ਪੱਖ ਨੇ ਇਲਜ਼ਾਮ ਲਗਾਇਆ ਕਿ ਰੇਪ ਪੀੜਤਾ ਲੜਕੀ ਜੋ ਇਨਸਾਫ ਦੇ ਲਈ ਪੁਲਿਸ ਕਮਿਸ਼ਨਰ ਦਫਤਰ ਬੈਠੀ ਸੀ ਕਿ ਅਚਾਨਕ ਦੂਸਰੀ ਧਿਰ ਦੇ ਕੁਝ ਆਗੂ ਉੱਥੇ ਆਏ ਅਤੇ ਉਹਨਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹਨਾਂ ਜਿੱਥੇ ਪੋਲੀਟੀਕਲ ਇਨਵੋਲਵਮੈਂਟ ਦੇ ਗੰਭੀਰ ਇਲਜ਼ਾਮ ਲਗਾਏ ਤਾਂ ਉਥੇ ਹੀ ਉਹਨਾਂ ਕਿਹਾ ਕਿ ਇਸ ਮਾਮਲੇ 'ਚ ਉਹਨਾਂ ਹਮਲਾ ਕਰਨ ਵਾਲੀਆਂ ਦੋ ਮਹਿਲਾਵਾਂ ਨੂੰ ਪੁਲਿਸ ਦੇ ਹਵਾਲੇ ਕੀਤਾ।
- ਭਾਰਤ ਦੇ ਇਹ ਸੱਤ ਰੇਲਵੇ ਸਟੇਸ਼ਨ, ਜਿੱਥੋਂ ਤੁਸੀਂ ਰੇਲ ਗੱਡੀ ਰਾਹੀਂ ਸਿੱਧੇ ਵਿਦੇਸ਼ ਜਾ ਸਕਦੇ ਹੋ, ਜਾਣੋ ਤੁਸੀਂ ਰੇਲ ਰਾਹੀਂ ਕਿਹੜੇ ਦੇਸ਼ਾਂ ਦੀ ਯਾਤਰਾ ਕਰ ਸਕਦੇ ਹੋ
- ਭਾਰਤ ਸਰਕਾਰ ਨੇ 14 ਪਾਕਿਸਤਾਨੀ ਕੈਦੀ ਕੀਤੇ ਰਿਹਾਅ, ਵੱਖ-ਵੱਖ ਕਾਰਣਾਂ ਕਰਕੇ ਭਾਰਤੀ ਜੇਲ੍ਹਾਂ 'ਚ ਸਨ ਕੈਦ
- ਕੀ ਹੈ ਮਾਸਕ ਆਧਾਰ ਕਾਰਡ, ਜੋ ਰੱਖਦਾ ਹੈ ਤੁਹਾਡਾ ਡੇਟਾ ਸੁਰੱਖਿਅਤ, ਜਾਣੋ ਇਸਨੂੰ ਕਿਵੇਂ ਡਾਊਨਲੋਡ ਕਰਨਾ ਹੈ?
ਕੀ ਕਹਿੰਦੇ ਹਨ ਐਸਐਚਓ
ਉਧਰ ਐਸਐਚ ਓ ਬਲਵਿੰਦਰ ਕੌਰ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿਹਾ ਕਿ ਸਾਹਨੇਵਾਲ ਅਧੀਨ ਰੇਪ ਦਾ ਪਰਚਾ ਦਰਜ ਹੋਇਆ ਸੀ। ਇਸ ਮਾਮਲੇ ਵਿੱਚ ਪਰਿਵਾਰ ਪੁਲਿਸ ਕਮਿਸ਼ਨਰ ਦਫਤਰ ਧਰਨੇ 'ਤੇ ਬੈਠਾ ਸੀ ਤਾਂ ਇਸੇ ਵਿਚਾਲੇ ਦੋ ਧਿਰਾਂ 'ਚ ਝਗੜਾ ਹੋਇਆ ਹੈ। ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਵੀਡੀਓ ਵੀ ਖੰਗਾਲੀ ਜਾ ਰਹੀ ਹੈ ਅਤੇ ਇਸ ਮਾਮਲੇ 'ਚ ਕੁਝ ਬੰਦਿਆਂ ਨੂੰ ਰਾਊਂਡ ਅਪ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਾਂਚ ਤੋਂ ਬਾਅਦ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।