ਲੁਧਿਆਣਾ : ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਅੰਦਰ ਇਸ ਵਾਰ ਕਾਫੀ ਲੋਕਾਂ ਦੇ ਵਿੱਚੋਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਕੁਝ ਹਿੱਸਿਆਂ ਦੇ ਅੰਦਰ ਪਰਵਾਸੀ ਭਾਈਚਾਰੇ ਵੱਲੋਂ ਆਪਣੇ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਹਨ। ਲੁਧਿਆਣਾ ਦੇ ਫੁੱਲਾਂਵਾਲ ਮੋਤੀ ਨਗਰ ਦੇ ਵਿੱਚ ਇਸ ਵਾਰ ਪਰਵਾਸੀ ਮਹਿਲਾ ਮਧੂ ਭਗਤ ਚੋਣ ਮੈਦਾਨ ਦੇ ਵਿੱਚ ਹੈ। ਜਦਕਿ ਉਨ੍ਹਾਂ ਦੇ ਵਿਰੁੱਧ ਮਨਦੀਪ ਕੌਰ ਸਿੱਧੂ ਚੋਣ ਮੈਦਾਨ ਦੇ ਵਿੱਚ ਹੈ।
ਆਹਮੋ ਸਾਹਮਣੇ ਹੋਈਆਂ ਪਰਵਾਸੀ ਅਤੇ ਪੰਜਾਬੀ
ਦੋਵਾਂ ਵੱਲੋਂ ਹਾਲਾਂਕਿ ਆਪੋ ਆਪਣੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ, ਪਰ ਪ੍ਰਵਾਸੀ ਮਹਿਲਾਂ ਦੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੀ ਵੱਡੀ ਗਿਣਤੀ ਹੈ। ਉਹਨਾਂ ਕਿਹਾ ਲਗਭਗ 4000 ਵੋਟਾਂ ਦੇ ਵਿੱਚੋਂ 3000 ਤੋਂ ਵੱਧ ਪ੍ਰਵਾਸੀ ਭਾਈਚਾਰਾ ਹੈ। ਇਸ ਕਰਕੇ ਉਹ ਚੋਣ ਮੈਦਾਨ ਦੇ ਵਿੱਚ ਹਨ ਦੂਜੇ ਪਾਸੇ ਮਨਦੀਪ ਕੌਰ ਸਿੱਧੂ ਨੇ ਕਿਹਾ ਹੈ ਕਿ ਪ੍ਰਵਾਸੀ ਭਾਈਚਾਰਾ ਵੀ ਸਾਡੇ ਦੇਸ਼ ਦਾ ਹਿੱਸਾ ਹਨ। ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰ ਸਕਦਾ ਹੈ। ਉਹਨਾਂ ਕਿਹਾ ਕਿ ਸਾਡੇ ਇਲਾਕੇ ਦੇ ਵਿੱਚ ਪ੍ਰਵਾਸੀ ਵੀ ਹਨ, ਜੋ ਕਿ ਸਾਨੂੰ ਸਮਰਥਨ ਵੀ ਦੇ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਸੜਕਾਂ ਦੇ ਮੁੱਦੇ ਹੀ ਹਾਲੇ ਤੱਕ ਹੱਲ ਨਹੀਂ ਹੋ ਸਕੇ ਹਨ। ਜਿਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਾ ਸਾਡਾ ਮੁੱਖ ਮੁੱਦਾ ਹੈ।
ਮਹਿਲਾਵਾਂ ਸੁਰੱਖਿਤ ਨਹੀਂ
ਉੱਥੇ ਹੀ ਦੂਜੇ ਪਾਸੇ ਮਧੂ ਭਗਤ ਨੇ ਕਿਹਾ ਹੈ ਕਿ ਸਾਡੀਆਂ ਮਹਿਲਾਵਾਂ ਇੱਥੇ ਸੁਰੱਖਿਤ ਨਹੀਂ ਹਨ, ਰਾਤ ਨੂੰ ਉਹ ਕੰਮ ਕਾਰ ਤੋਂ ਵਾਪਿਸ ਆਉਂਦੀਆਂ ਹਨ ਤਾਂ ਦਿੱਕਤਾਂ ਹੁੰਦੀਆਂ ਹਨ। ਇਸ ਕਰਕੇ ਇਹਨਾਂ ਮੁੱਦਿਆਂ ਨੂੰ ਲੈ ਕੇ ਉਹ ਚੋਣ ਮੈਦਾਨ ਦੇ ਵਿੱਚ ਲੋਕਾਂ ਦੀ ਕਚਹਿਰੀ 'ਚ ਉੱਤਰੇ ਰਹੇ ਹਨ।