ਪਟਿਆਲਾ : ਪਟਿਆਲਾ 'ਚ ਕੁੱਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨੌਜਵਾਨਾਂ ਨੇ ਥਾਣਾ ਅਨਾਜ ਮੰਡੀ ਦੇ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਤੋੜ ਦਿੱਤੀ, ਜੋ ਕਿ ਇਸ ਸਮੇਂ ਜ਼ਖਮੀ ਹਾਲਤ ਦੇ ਵਿੱਚ ਇਲਾਜ ਅਧੀਨ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮਾਮਲੇ 'ਚ 4-5 ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਘਟਨਾ 22 ਮਾਰਚ ਸ਼ਾਮ ਦੀ ਹੈ, ਜਦੋਂ ਥਾਣਾ ਅਨਾਜ ਮੰਡੀ ਦੀ ਪੁਲਿਸ (Punjab Police) ਨੂੰ ਇੱਕ ਸੂਚਨਾ ਮਿਲਦੀ ਹੈ ਕਿ 40 ਤੋਂ 50 ਨੌਜਵਾਨ ਹਥਿਆਰਾਂ ਸਮੇਤ ਰਸੂਲਪੁਰ ਸੈਦਾਂ ਪਿੰਡ ਦੇ ਨੌਜਵਾਨ ਪਟਿਆਲਾ ਜੇਲ੍ਹ ਤੋਂ ਅਪਣੇ ਦੋਸਤ ਨੂੰ ਜ਼ਮਾਨਤ ਹੋਣ 'ਤੇ ਭਾਰੀ ਇਕੱਠ ਨਾਲ ਲੈਣ ਆਏ। ਇਸ ਦੌਰਾਨ ਵਾਪਸੀ ਆਉਂਦੇ ਹੋਏ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਸਨ, ਜਿਨਾਂ ਨੂੰ ਰੋਕਣ ਲਈ ਜਦੋਂ ਪੀਸੀਆਰ ਪੁਲਿਸ ਅੱਗੇ ਖੜਦੀ ਹੈ ਅਤੇ ਹੂਟਰ ਵੱਜਦਾ ਹੈ ਤਾਂ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਪੁਲਿਸ ਵੱਲੋਂ ਰੋਕਣ 'ਤੇ ਨੌਜਵਾਨ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਦੇ ਵਿੱਚ ਆਪਣਾ ਸਪਲੈਂਡਰ ਮੋਟਰਸਾਈਕਲ ਮਾਰਦੇ ਹਨ।
ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਟੁੱਟ ਗਈ: ਹਮਲਾ ਇੰਨਾ ਭਿਆਨਕ ਸੀ ਕਿ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਟੁੱਟ ਗਈ, ਜਿਸ ਨੂੰ ਦੂਜੇ ਪੁਲਿਸ ਮੁਲਾਜ਼ਮਾਂ ਨੇ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚੋਂ ਰਾਜਾ ਬੋਕਸਰ ਨਾਮ ਦਾ ਇੱਕ ਮੁਜਰਮ ਪਟਿਆਲਾ ਜੇਲ ਤੋਂ 22 ਮਾਰਚ ਦੀ ਸ਼ਾਮ ਨੂੰ ਰਿਹਾਅ ਹੋਇਆ ਸੀ। ਜਿਹੜੇ ਨੌਜਵਾਨਾਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ, ਉਹ ਰਾਜਾ ਬੌਕਸਰ ਨੂੰ ਜੇਲ ਤੋਂ ਲੈ ਕੇ ਆ ਰਹੇ ਸਨ। ਦੱਸ ਦਈਏ ਕਿ ਰਾਜਾ ਬੌਕਸਰ ਨੂੰ ਕੁਝ ਸਮਾਂ ਪਹਿਲਾਂ ਪਟਿਆਲਾ ਦੀ ਸੀਆਈਏ ਸਟਾਫ ਪੁਲਿਸ ਨੇ ਕਤਲ ਕੇਸ ਦੇ ਮਾਮਲੇ ਉਸਦੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ।
- ਲੁਧਿਆਣਾ ਅੰਸਲ ਪਲਾਜ਼ਾ ਨੇੜੇ ਸੀਲ ਬੰਦ ਕੋਠੀ 'ਚ ਚੋਰਾਂ ਚੋਰਾਂ ਨੇ ਲਾਈ ਸੇਂਧ, ਪੁਲਿਸ ਦੇ ਆਉਣ 'ਤੇ ਹੋਇਆ ਹੰਗਾਮਾ - Ludhiana Ansal Plaza
- ਆਪ ਸੁਪਰੀਮੋ ਕੇਜਰੀਵਾਲ ਦੇ ਸਮਰਥਨ 'ਚ CM ਮਾਨ ਵੀ ਹੋਏ ਸ਼ਾਮਿਲ, ਬਦਲੀ ਸੋਸ਼ਲ ਮੀਡੀਆ 'ਤੇ ਆਪਣੀ DP - AAP DP Change
- ਪੰਜਾਬ ਵਿੱਚ ਭਾਜਪਾ ਵਲੋਂ ਅਕਾਲੀ ਦਲ ਨੂੰ ਵੱਡਾ ਝਟਕਾ ! ਭਾਜਪਾ ਨੇ ਪੰਜਾਬ 'ਚ ਇੱਕਲੇ ਚੋਣ ਲੜ੍ਹਨ ਦਾ ਕੀਤਾ ਐਲਾਨ - No BJP Akali Alliance
ਕੁਝ ਅਨਸਰ ਪੁਲਿਸ ਨੇ ਕੀਤੇ ਕਾਬੂ : ਉਥੇ ਹੀ ਪੁਲਿਸ ਨੇ ਹਵਲਦਾਰ ਗੁਰਪ੍ਰੀਤ ਸਿੰਘ ਦੀ ਲੱਤ ਤੋੜਨ ਵਾਲੇ ਮੁਲਜਮਾਂ ਖਿਲਾਫ ਕਾਰਵਾਈ ਕਰਦਿਆਂ 307 ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ 4-5 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਵੀ ਆਖੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।