ETV Bharat / state

ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਪ 'ਤੇ ਕੱਸਿਆ ਤੰਜ਼, ਕਿਹਾ- ਦੋਵੇਂ ਪਾਰਟੀਆਂ ਇੱਕ ਸਿੱਕੇ ਦੇ ਦੋ ਪਹਿਲੂ - Harsimrat kaur badal on Congress - HARSIMRAT KAUR BADAL ON CONGRESS

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇੱਕ ਵਾਰ ਫਿਰ ਤੋਂ ਸੂਬਾ ਸਰਕਾਰ ਅਤੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਦੋਨੋ ਰਲੇ ਹੋਏ ਹਨ ਤੇ ਇਹ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ।

Harsimrat Kaur Badal lashed out at Congress and AAP and said 'Both parties are two sides of the same coin'.
ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਪ 'ਤੇ ਕਸਿਆ ਤੰਜ
author img

By ETV Bharat Punjabi Team

Published : Mar 24, 2024, 12:45 PM IST

ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਪ 'ਤੇ ਕੱਸਿਆ ਤੰਜ਼

ਮਾਨਸਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇੰਨੀ ਦਿਨੀ ਹਲਕੇ ਦੇ ਦੌਰੇ 'ਤੇ ਹਨ। ਇਸ ਹੀ ਤਹਿਤ ਬੀਤੇ ਦਿਨ ਉਹਨਾਂ ਵੱਲੋਂ ਹਲਕਾ ਸਰਦੂਲਗੜ੍ਹ ਦੀ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਤੰਜ ਕਸਦੇ ਹੋਏ ਲੋਕਾਂ ਤੋਂ ਪੁੱਛਿਆ ਕਿ ਅੱਜ ਪੰਜਾਬ ਦਾ ਕਿਉਂ ਅਜਿਹਾ ਹਾਲ ਹੈ, ਕਿ ਪੰਜਾਬ ਵਿੱਚ ਕੋਈ ਵੀ ਸੁਵਿਧਾ ਨਾਮ ਦੀ ਚੀਜ਼ ਨਹੀਂ। ਉਹਨਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਵਿੱਚ ਅਕਾਲੀ ਸਰਕਾਰ ਦੇ ਸਮੇਂ ਰਾਸ਼ਨ ਪੈਨਸ਼ਨ ਸਕੀਮ ਅਤੇ ਲੜਕੀਆਂ ਨੂੰ ਸਕੂਲਾਂ ਵਿੱਚ ਜਾਣ ਦੇ ਲਈ ਸਾਈਕਲ ਤੱਕ ਸਰਕਾਰ ਵੱਲੋਂ ਦਿੱਤੇ ਜਾਂਦੇ ਸੀ। ਪਰ ਪਿਛਲੀ ਕਈ ਸਾਲਾਂ ਤੋਂ ਇਹ ਸੁਵਿਧਾ ਬੰਦ ਹੋ ਚੁੱਕੀ ਹੈ।

ਪੰਜਾਬ ਦੇ ਲੋਕ ਮਰ ਰਹੇ ਹਨ ਪਰ ਮੁੱਖ ਮੰਤਰੀ ਅਣਜਾਨ : ਅੱਜ ਪੰਜਾਬ ਦਾ ਇਹ ਹਾਲ ਹੈ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਸੱਤ ਸਾਲਾਂ ਤੋਂ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮਹਿਲ ਤੋਂ ਬਾਹਰ ਨਹੀਂ ਨਿਕਲੇ ਅਤੇ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਤੋਂ ਫੁਰਸਤ ਨਹੀਂ ਮਿਲ ਰਹੀ, ਤੇ ਪੰਜਾਬ ਦੇ ਲੋਕ ਜਹਰੀਲੀ ਸ਼ਰਾਬ ਪੀ ਕੇ ਮਰ ਰਹੇ ਨੇ। ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਨੂੰ ਬਚਾਉਣ ਲਈ ਲੱਗੇ ਹਨ। ਜੋ ਕਿ ਸ਼ਰਾਬ ਨੀਤੀ ਘੁਟਾਲੇ 'ਚ ਫਸੇ ਹੋਏ ਹਨ।

ਪੈਨਸ਼ਨ ਤੋਂ ਵਾਂਝੀਆਂ ਔਰਤਾਂ: ਉਥੇ ਹੀ ਇਸ ਮੌਕੇ ਹਰਸਿਮਰਤ ਕੌਰ ਕੋਲ ਮੌਜੁਦ ਔਰਤਾਂ ਨੇ ਹਰ ਸਿਮਰਤ ਕੌਰ ਬਾਦਲ ਨੂੰ ਆਪਣੀਆਂ ਸਮਸਿਆਵਾਂ ਸੁਣਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਅਤੇ ਨਾ ਹੀ ਸਰਕਾਰ ਦਾ ਕੋਈ ਵਿਅਕਤੀ ਉਹਨਾਂ ਦੇ ਕੋਲ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਆ ਰਿਹਾ ਹੈ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ। ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮਹਿਲ ਤੋਂ ਬਾਹਰ ਨਹੀਂ ਆਏ ਅਤੇ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਤੋਂ ਫੁਰਸਤ ਨਹੀਂ ਮਿਲ ਰਹੀ। ਅੱਜ ਆਲਮ ਇਹ ਹੈ ਕਿ ਲੋਕ ਜਹਰੀਲੀ ਸ਼ਰਾਬ ਪੀ ਕੇ ਮਰ ਰਹੇ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਖੇਤਰ ਵਿੱਚ ਬਿਮਾਰੀਆਂ ਦੀ ਮਾਰ ਹੈ ਸਰਕਾਰ ਨੂੰ ਨਹੀਂ ਦਿਖ ਰਿਹਾ।

ਦੋਵੇਂ ਪਾਰਟੀਆਂ ਇੱਕ ਸਿੱਕੇ ਦੇ ਦੋ ਪਹਿਲੂ: ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨੋਂ ਹੀ ਇੱਕ ਸਿੱਕੇ ਦੇ ਦੋ ਪਹਿਲੂ ਹਨ ਜੋ ਸਰਕਾਰ ਆਪਣੇ ਆਪ ਨੂੰ ਕੱਟੜ ਇਮਾਨਦਾਰੀ ਦਾ ਪਾਠ ਪੜਾ ਕੇ ਲੋਕਾਂ ਤੋਂ ਸੱਤਾ ਹਾਸਿਲ ਕਰ ਚੁੱਕੇ ਹਨ ਪਰ ਅੱਜ ਉਸ ਪਾਰਟੀ ਦੇ ਮੁੱਖ ਮੰਤਰੀ ਨੂੰ ਅਦਾਲਤ ਨੇ ਵੀ ਜਮਾਨਤ ਨਹੀਂ ਦਿੱਤੀ ਪਰ ਮੁੱਖ ਮੰਤਰੀ ਬੋਲ ਰਹੇ ਹਨ ਕਿ ਉਹ ਜੇਲ ਦੇ ਵਿੱਚੋਂ ਸਰਕਾਰ ਚਲਾਉਣਗੇ। ਪਿਛਲੇ ਦਿਨ ਇਲੈਕਸ਼ਨ ਕਮਿਸ਼ਨ ਨੇ ਬਿਹਾਰ ਸਰਕਾਰ ਨੇ ਸ਼ਿਕਾਇਤ ਕੀਤੀ ਹੈ ਕਿ 10 ਲੱਖ ਤੋਂ ਜਿਆਦਾ ਨਾ ਜਾਣ ਸ਼ਰਾਬ ਬਿਹਾਰ ਦੇ ਵਿੱਚ ਪੰਜਾਬ ਤੋਂ ਆਈ ਹੈ। ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਇਮਾਨਦਾਰੀ ਨਾਲ ਸਰਕਾਰ ਚੱਲ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਸਮੇਂ ਬਣੇ ਮੁਢਲੇ ਸਿਹਤ ਕੇਂਦਰਾਂ ਤੇ ਪੋਚੇ ਮਾਰ ਕੇ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਨੇ।

ਸਰਕਾਰ ਮੂਸੇਵਾਲਾ ਦੇ ਪਰਿਵਾਰ ਨੂੰ ਕਰ ਰਹੀ ਤੰਗ : ਸਿੱਧੂ ਮੂਸੇ ਵਾਲਾ ਦੇ ਮਾਪਿਆਂ ਸਬੰਧੀ ਬੋਲਦੇ ਹੋਏ ਕਿਹਾ ਕਿ ਸਰਕਾਰ ਨੇ ਅਜੇ ਤੱਕ ਉਹਨਾਂ ਦੇ ਪੁੱਤਰ ਦਾ ਇਨਸਾਫ ਨਹੀਂ ਦਿੱਤਾ। ਪਰ ਜਦੋਂ ਵਾਹਿਗੁਰੂ ਨੇ ਉਹਨਾਂ ਦੇ ਘਰ ਬੱਚਾ ਦਿੱਤਾ ਹੈ ਤਾਂ ਹੁਣ ਉਸਨੂੰ ਲੈ ਕੇ ਵੀ ਸਰਕਾਰ ਤੰਗ ਪਰੇਸ਼ਾਨ ਕਰ ਰਹੀ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.