ਲੁਧਿਆਣਾ/ਖੰਨਾ : ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ 'ਚ ਪੰਜਾਬ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਮਹਿਲਾ ਸਵਾਰੀਆਂ ਨੂੰ ਦੇਖ ਕੇ ਬੱਸ ਰੋਕਣ ਦੀ ਬਜਾਏ ਭਜਾ ਲਈ। ਬੱਸ 'ਚ ਸਫ਼ਰ ਕਰ ਰਹੀ ਲੜਕੀ ਦਾ ਪਰਿਵਾਰ ਪਿੱਛੇ ਰਹਿ ਗਿਆ ਸੀ, ਇਸ ਲਈ 18 ਸਾਲਾ ਲੜਕੀ ਨੇ ਆਪਣੇ ਮਾਸੂਮ ਭਾਣਜੇ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ। ਜ਼ਖ਼ਮੀਆਂ ਦੀ ਪਛਾਣ ਆਰਤੀ (18) ਅਤੇ ਰਾਜਵੀਰ (3) ਵਾਸੀ ਗਿਆਸਪੁਰਾ (ਲੁਧਿਆਣਾ) ਵਜੋਂ ਹੋਈ। ਆਰਤੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰਨਾ ਪਿਆ।
ਖਾਟੂ ਸ਼ਿਆਮ ਧਾਮ ਆਇਆ ਸੀ ਪਰਿਵਾਰ : ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਕੁੰਤੀ ਦੇਵੀ ਨੇ ਦੱਸਿਆ ਕਿ ਉਹ ਪੰਜਾਬ ਦੇ ਲੁਧਿਆਣਾ ਦੇ ਗਿਆਸਪੁਰਾ ਵਿਖੇ ਰਹਿੰਦੇ ਹਨ। ਉਹ ਆਪਣੀਆਂ ਦੋ ਧੀਆਂ ਅਤੇ ਦੋਹਤੇ ਨਾਲ ਸਮਰਾਲਾ ਰੋਡ ਖੰਨਾ ਵਿਖੇ ਸਥਿਤ ਖਾਟੂ ਸ਼ਿਆਮ ਧਾਮ ਵਿਖੇ ਆਏ ਸੀ। ਇਸ ਤੋਂ ਬਾਅਦ ਉਹ ਲੁਧਿਆਣਾ ਜਾਣ ਵਾਲੀ ਸਰਕਾਰੀ ਬੱਸ ਫੜਨ ਲਈ ਖੰਨਾ ਬੱਸ ਸਟੈਂਡ ਪਹੁੰਚੇ। ਜਦੋਂ ਰੋਡਵੇਜ਼ ਦੀ ਬੱਸ ਉੱਥੇ ਪਹੁੰਚੀ ਤਾਂ ਉਸ ਦੀ ਛੋਟੀ ਬੇਟੀ ਆਰਤੀ ਆਪਣੇ ਭਾਣਜੇ ਰਾਜਵੀਰ ਨਾਲ ਬੱਸ ਵਿੱਚ ਸਵਾਰ ਹੋ ਗਈ। ਇਸ ਦੌਰਾਨ ਡਰਾਈਵਰ ਬੱਸ ਭਜਾ ਕੇ ਲੈ ਗਿਆ। ਉਹ ਪਿੱਛਿਓ ਆਵਾਜਾਂ ਮਾਰਦੇ ਰਹੇ। ਬੱਸ ਵਿੱਚ ਸਫ਼ਰ ਕਰ ਰਹੀ ਆਰਤੀ ਨੇ ਵੀ ਬੱਸ ਰੋਕਣ ਲਈ ਰੌਲਾ ਪਾਇਆ ਪਰ ਬੱਸ ਨਹੀਂ ਰੋਕੀ ਗਈ। ਕਿਉਂਕਿ ਆਰਤੀ ਕੋਲ ਹੀ ਬੈਗ ਸੀ ਤੇ ਬੈਗ ਵਿੱਚ ਪੈਸੇ ਅਤੇ ਮੋਬਾਈਲ ਸੀ। ਜਿਸ ਕਾਰਨ ਆਰਤੀ ਨੇ ਆਪਣੇ ਭਾਣਜੇ ਅਤੇ ਬੈਗ ਸਮੇਤ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਲੜਕੀ ਦੇ ਛਾਲ ਮਾਰਨ ਤੋਂ ਬਾਅਦ ਵੀ ਡਰਾਈਵਰ ਅਤੇ ਕੰਡਕਟਰ ਨੇ ਬੱਸ ਨਹੀਂ ਰੋਕੀ ਅਤੇ ਭੱਜ ਗਏ। ਰਾਹਗੀਰਾਂ ਨੇ ਜ਼ਖਮੀ ਆਰਤੀ ਅਤੇ ਮਾਸੂਮ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ।
ਆਰਤੀ ਦੇ ਸਿਰ ਅਤੇ ਮੂੰਹ ਉਪਰ ਗੰਭੀਰ ਸੱਟਾਂ : ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਫਰੈਂਕੀ ਨੇ ਦੱਸਿਆ ਕਿ ਆਰਤੀ ਦੇ ਸਿਰ ਅਤੇ ਮੂੰਹ ’ਤੇ ਗੰਭੀਰ ਸੱਟਾਂ ਹਨ। ਜਿਸ ਕਾਰਨ ਉਸ ਨੂੰ ਵੱਡੇ ਹਸਪਤਾਲ ਰੈਫਰ ਕਰਨਾ ਪਿਆ। ਬੱਚੇ ਦੇ ਸਿਰ ਵਿੱਚ ਸੱਟ ਜ਼ਰੂਰ ਲੱਗੀ ਹੈ ਪਰ ਉਸ ਦੀ ਹਾਲਤ ਸਥਿਰ ਹੈ ਅਤੇ ਸੀਟੀ ਸਕੈਨ ਕਰਵਾਇਆ ਜਾ ਰਿਹਾ ਹੈ। ਸੜਕ ਹਾਦਸੇ ਦੀ ਸੂਚਨਾ ਹਸਪਤਾਲ ਪ੍ਰਸ਼ਾਸਨ ਵੱਲੋਂ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ।
- PAU ਵਿੱਚ ਦੋ ਦਿਨਾਂ ਜੂਨੀਅਰ ਅਤੇ ਸਬ ਜੂਨੀਅਰ ਸਵਿਮਿੰਗ ਚੈਂਪੀਅਨਸ਼ਿਪ, 13 ਜ਼ਿਲ੍ਹਿਆਂ ਦੇ ਸੈਂਕੜੇ ਖਿਡਾਰੀਆਂ 'ਚ ਮੁਕਾਬਲਾ - swimming championship in Ludhiana
- ਸਰਕਾਰੀ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਠਾਨਕੋਟ 'ਚ ਮਿਲੇ 'ਪਾਕਿਸਤਾਨ ਜ਼ਿੰਦਾਬਾਦ' ਦੇ ਪੋਸਟਰ - pakistan zindabad posters found
- ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੁਲਜ਼ਮ ਫ਼ਰਾਰ - husband killed his wife