ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਗਊ ਰਖਸ਼ਾ ਦਲ ਵੱਲੋਂ ਇੱਕ ਜੰਮੂ ਐਂਡ ਕਸ਼ਮੀਰ ਨੰਬਰ ਟਰੱਕ ਵਿੱਚੋਂ ਗਊ ਮਾਸ ਫੜਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗਊ ਰਖਸ਼ਾ ਦਲ ਦੇ ਵੱਲੋਂ ਥਾਣਾ ਮੰਡੀ ਗੋਬਿੰਦਗੜ੍ਹ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਜੰਮੂ ਐਂਡ ਕਸ਼ਮੀਰ ਨੰਬਰ ਦੀ ਗੱਡੀ ਦਿੱਲੀ ਤੋਂ ਪੰਜਾਬ: ਇਸ ਮੌਕੇ ਗੱਲਬਾਤ ਕਰਦੇ ਹੋਏ ਗਊ ਰਖਸ਼ਾ ਦਲ ਦੇ ਕੌਮੀ ਪ੍ਰਧਾਨ ਸ਼ਤੀਸ਼ ਕੁਮਾਰ ਅਤੇ ਗਊ ਰਖਸ਼ਾ ਦਲ ਪੰਜਾਬ ਦੇ ਚੇਅਰਮੈਨ ਨੀਕਸ਼ਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਜੰਮੂ ਐਂਡ ਕਸ਼ਮੀਰ ਨੰਬਰ ਦੀ ਗੱਡੀ ਦਿੱਲੀ ਤੋਂ ਪੰਜਾਬ ਵੱਲ ਨੂੰ ਜਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਉਸਦਾ ਸਰਹੱਦ ਵਾਲੀ ਸਾਈਡ ਤੋਂ ਪਿੱਛਾ ਕੀਤਾ। ਜਿਸ ਨੂੰ ਬੜੀ ਮੁਸ਼ੱਕਤ ਦੇ ਨਾਲ ਮੰਡੀ ਗੋਬਿੰਦਗੜ੍ਹ ਵਿਖੇ ਘੇਰਿਆ ਗਿਆ।
ਰੋਡ ਜਾਮ ਕਰਕੇ ਪੁਲਿਸ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ: ਉੱਥੇ ਹੀ ਪੁਲਿਸ ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਜਦੋਂ ਕਿ ਉਨ੍ਹਾਂ ਨੂੰ ਤਿੰਨ ਤੋਂ ਚਾਰ ਘੰਟੇ ਪਹਿਲਾਂ ਇਸ ਬਾਰੇ ਸੂਚਨਾ ਦਿੱਤੀ ਗਈ ਸੀ। ਜਿਸ ਤੋਂ ਗੁੱਸੇ ਵਿੱਚ ਆ ਕੇ ਉਨ੍ਹਾਂ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਰੋਡ ਜਾਮ ਕਰਕੇ ਪੁਲਿਸ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਊ ਹੱਤਿਆ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਜਿਹਦੇ ਸਬੰਧੀ ਪ੍ਰਸ਼ਾਸਨ ਨੂੰ ਕੋਈ ਧਿਆਨ ਦੇਣਾ ਚਾਹੀਦਾ ਹੈ।
ਲੋਕਾਂ ਨੂੰ ਗਊ ਮਾਸ ਖਵਾ ਰਹੇ : ਗਊ ਰਖਸ਼ਾ ਦਲ ਪੰਜਾਬ ਦੇ ਚੇਅਰਮੈਨ ਨੀਕਸ਼ਲ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਗਊ ਮਾਸ ਦਾ ਭਰਿਆ ਟਰੱਕ ਦਿੱਲੀ ਤੇ ਪੰਜਾਬ ਤੋਂ ਹੁੰਦੇ ਹੋਏ ਸ਼੍ਰੀਨਗਰ ਜਾਵੇਗਾ। ਕਿਹਾ ਕਿ ਇਹ ਸਪਲਾਈ ਪੰਜਾਬ ਵੀ ਹੁੰਦੀ ਹੈ ਅਤੇ ਪੰਜਾਬ ਦੇ ਹਰ ਸ਼ਹਿਰ ਵਿੱਚ ਕਰਦੇ ਹੀ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਹਰੇਕ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਤੇ ਬਿਰਆਨੀ ਦੀਆਂ ਦੁਕਾਨਾਂ ਖੁੱਲ ਗਈਆਂ ਹਨ। ਇਹ ਬਿਰਆਨੀ ਨਹੀਂ ਹੈ ਬਲਕਿ ਉਹ ਲੋਕਾਂ ਨੂੰ ਗਊ ਮਾਸ ਖਵਾ ਰਹੇ ਹਨ।
ਗਊ ਮਾਤਾ ਦੀ ਕਟਿੰਗ ਕਰਕੇ ਭੇਜਦੇ: ਉਨ੍ਹਾਂ ਦੱਸਿਆ ਕਿ ਟਰੱਕਾਂ ਦੇ ਟਰੱਕ ਭਰਕੇ ਗਊ ਮਾਸ ਦੇ ਦਿੱਲੀ, ਬਿਹਾਰ ਆਦਿ ਤੋਂ ਆਉਂਦੇ ਹਨ। ਪੰਜਾਬ ਵਿਚੋਂ ਹੀ ਗਊ ਮਾਤਾ ਦੀ ਕਟਿੰਗ ਕਰਕੇ ਭੇਜਦੇ ਹਨ। ਗਊ ਮਾਤਾ ਨੂੰ ਵੱਢ ਕੇ ਦਿੱਲੀ ਪਹੁੰਚਾਇਆ ਜਾਂਦਾ ਹੈ ਫਿਰ ਦਿੱਲੀ ਤੋਂ ਫੈਕਟਰੀ ਵਿੱਚ, ਫੈਕਟਰੀ ਤੋਂ ਪੈਕਿੰਗ ਹੋ ਕੇ ਸਟੈਂਪਾਂ ਲਾ ਕੇ ਇਹ ਸਾਰੇ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਵੇਚਦੇ ਹਨ।
- ਮੀਂਹ 'ਚ ਮਕਾਨ ਡਿੱਗਣ ਨਾਲ 4 ਸਾਲ ਦੇ ਬੱਚੇ ਦੀ ਮੌਤ, ਵਾਲਮੀਕੀ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ - Death of 4 year old child
- ਕੋਲਕਾਤਾ ਕਾਂਡ ਨੂੰ ਲੈ ਕੇ ਬਰਨਾਲਾ ਦੀ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ - Kolkata incident
- ਮੈਡੀਕਲ ਕਾਲਜਾਂ 'ਚ NRI ਕੋਟੇ ਲਈ ਬਦਲੇ ਨਿਯਮ, ਖਾਲੀ ਰਹਿੰਦੀਆਂ ਸੀਟਾਂ ਕਾਰਨ ਕੀਤੇ ਵੱਡੇ ਬਦਲਾਅ - NRI quota in medical College